IMG-LOGO
ਹੋਮ ਪੰਜਾਬ: ਡੀ.ਸੀ. ਕੋਮਲ ਮਿੱਤਲ ਨੇ ਮੋਹਾਲੀ ਦੇ ਸਬਸਿਡੀ ਵਾਲੇ ਮਸ਼ੀਨਰੀ ਧਾਰਕਾਂ...

ਡੀ.ਸੀ. ਕੋਮਲ ਮਿੱਤਲ ਨੇ ਮੋਹਾਲੀ ਦੇ ਸਬਸਿਡੀ ਵਾਲੇ ਮਸ਼ੀਨਰੀ ਧਾਰਕਾਂ ਨੂੰ ਪਹਿਲ ਦੇ ਅਧਾਰ ਤੇ ਜ਼ਿਲ੍ਹੇ ਚ ਪਰਾਲੀ ਦੇ ਨਿਪਟਾਰੇ ਦੇ ਆਦੇਸ਼ ਦਿੱਤੇ

Admin User - Sep 18, 2025 05:43 PM
IMG

ਬੇਲਰ ਮਾਲਕਾਂ ਅਤੇ ਉਦਯੋਗਿਕ ਇਕਾਈਆਂ ਨਾਲ ਸਾਂਝੀ ਮੀਟਿੰਗ ਕੀਤੀ

ਪਰਾਲੀ ਸਾੜਨ ਦੀਆਂ ਘਟਨਾਵਾਂ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਹੋਵੇਗੀ

ਐਸ.ਪੀ. (ਦਿਹਾਤੀ) ਮਨਪ੍ਰੀਤ ਸਿੰਘ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਸਤੰਬਰ:

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਬਸਿਡੀ ਵਾਲੇ ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਰੀ ਧਾਰਕਾਂ ਦੁਆਰਾ ਝੋਨੇ ਦੀ ਪਰਾਲੀ ਦਾ ਨਿਪਟਾਰਾ ਪਹਿਲਾਂ ਜ਼ਿਲ੍ਹੇ ਦੇ ਅੰਦਰ ਹੀ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਤੋਂ ਬਾਅਦ ਹੀ ਮਸ਼ੀਨਰੀ ਨੂੰ ਜ਼ਿਲ੍ਹੇ ਤੋਂ ਬਾਹਰ ਲਿਜਾਇਆ ਜਾਵੇ।

ਬੇਲਰ ਆਪਰੇਟਰਾਂ ਅਤੇ ਝੋਨੇ ਦੀ ਪਰਾਲੀ-ਅਧਾਰਤ ਬਾਇਲਰਾਂ ਵਾਲੀਆਂ ਉਦਯੋਗਿਕ ਇਕਾਈਆਂ ਨਾਲ ਇੱਕ ਸਾਂਝੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ, ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਨੂੰ ਸਾਰੇ ਕਿਸਾਨਾਂ ਲਈ ਸਮੇਂ ਸਿਰ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਸਬਸਿਡੀ ਵਾਲੀ ਮਸ਼ੀਨਰੀ ਦੀ ਇਧਰੋਂ ਉੱਧਰ ਆਵਾਜਾਈ 'ਤੇ ਨੇੜਿਓਂ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜ਼ਿਲ੍ਹੇ ਦੀਆਂ ਉਦਯੋਗਿਕ ਇਕਾਈਆਂ, ਜੋ ਕਿ ਝੋਨੇ ਦੀ ਪਰਾਲੀ-ਅਧਾਰਤ ਬਾਇਲਰਾਂ ਨਾਲ ਲੈਸ ਹਨ, ਦੀ ਕੁੱਲ ਖਪਤ ਸਮਰੱਥਾ 3.5 ਲੱਖ ਟਨ ਹੈ - ਜੋ ਕਿ ਸਥਾਨਕ ਪਰਾਲੀ ਦੀ ਉਪਲਬਧਤਾ ਤੋਂ ਕਿਤੇ ਵੱਧ ਹੈ।  ਇਸ ਲਈ, ਉਨ੍ਹਾਂ ਨੇ ਇਨ੍ਹਾਂ ਇਕਾਈਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੂਲ ਜ਼ਿਲ੍ਹੇ ਪ੍ਰਤੀ ਆਪਣੀ ਮੁੱਢਲੀ ਜ਼ਿੰਮੇਵਾਰੀ ਵਜੋਂ ਜ਼ਿਲ੍ਹੇ ਦੇ ਅੰਦਰੋਂ ਹੀ ਪਰਾਲੀ ਬਾਲਣ ਪ੍ਰਾਪਤ ਕਰਨ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੰਦੇ ਹੋਏ, ਡੀ ਸੀ ਕੋਮਲ ਮਿੱਤਲ ਨੇ ਐਸ ਡੀ ਐਮਜ਼ ਨੂੰ ਬੇਲਰ ਮਾਲਕਾਂ ਅਤੇ ਹੋਰ ਮਸ਼ੀਨਰੀ ਧਾਰਕਾਂ ਨਾਲ ਤਾਲਮੇਲ ਕਰਨ ਲਈ ਕਿਹਾ ਤਾਂ ਜੋ ਚੱਲ ਰਹੇ ਖਰੀਫ਼ ਮਾਰਕੀਟਿੰਗ ਸੀਜ਼ਨ ਦੌਰਾਨ ਪਰਾਲੀ ਦੇ ਸੁਚਾਰੂ ਨਿਪਟਾਰੇ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਕਿਸਾਨਾਂ ਦੀ ਸਹੂਲਤ ਲਈ ਅਤੇ ਪਰਾਲੀ ਸਾੜਨ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਨੂੰ ਯਕੀਨੀ ਬਣਾਉਣ ਲਈ ਪਿੰਡ-ਵਾਰ ਆਧਾਰ 'ਤੇ 1,540 ਸਬਸਿਡੀ ਵਾਲੀਆਂ ਮਸ਼ੀਨਰੀ ਇਕਾਈਆਂ, ਜਿਨ੍ਹਾਂ ਵਿੱਚ 28 ਬੇਲਰ ਵੀ ਸ਼ਾਮਲ ਹਨ, ਦੀ ਮੈਪਿੰਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਪਰਾਲੀ ਪ੍ਰਬੰਧਨ ਮਸ਼ੀਨਾਂ ਦੀ ਪਹੁੰਚ ਨੂੰ ਸਰਲ ਅਤੇ ਬਿਹਤਰ ਬਣਾਉਣ ਲਈ, ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਹੜ੍ਹ ਕੰਟਰੋਲ ਰੂਮ ਨੰਬਰਾਂ ਨੂੰ ਹੀ ਕਿਸਾਨਾਂ ਨੂੰ ਮਸ਼ੀਨਰੀ ਧਾਰਕਾਂ ਨਾਲ ਜੋੜਨ ਲਈ ਸੁਵਿਧਾ ਕੇਂਦਰਾਂ ਵਜੋਂ ਵਰਤਿਆ ਜਾਵੇ। ਜ਼ਿਲ੍ਹੇ ਦੇ ਕਿਸਾਨ ਪਿੰਡਾਂ, ਸਹਿਕਾਰੀ ਸਭਾਵਾਂ, ਜ਼ਿਲ੍ਹੇ ਦੀ ਵੈੱਬਸਾਈਟ ਤੋਂ ਜਾਂ ਕੰਟਰੋਲ ਰੂਮ ਨੰਬਰਾਂ ਤੇ ਸੰਪਰਕ ਕਰਕੇ ਉਪਲਬਧ ਮਸ਼ੀਨਾਂ ਦੀ ਸੂਚੀ ਵੀ ਪ੍ਰਾਪਤ ਕਰ ਸਕਦੇ ਹਨ, ਇਨ੍ਹਾਂ ਵਿਚ ਡੀ ਸੀ ਦਫ਼ਤਰ ਕੰਟਰੋਲ ਰੂਮ: 0172-2219506, ਐਸ ਡੀ ਐਮ ਦਫ਼ਤਰ ਖਰੜ: 0160-2280222 ਅਤੇ ਐਸ ਡੀ ਐਮ ਦਫ਼ਤਰ ਡੇਰਾਬੱਸੀ: 01762-283224 ਸ਼ਾਮਿਲ ਹੈ।

ਡਿਪਟੀ ਕਮਿਸ਼ਨਰ ਨੇ ਪੁਲਿਸ ਅਤੇ ਐਸ ਡੀ ਐਮਜ਼ ਨੂੰ ਹਦਾਇਤ ਕੀਤੀ ਕਿ ਉਹ ਪਰਾਲੀ ਸਾੜਨ ਤੋਂ ਰੋਕਣ ਲਈ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਹੌਟਸਪੌਟ ਖੇਤਰਾਂ ਵਿੱਚ ਸਰਗਰਮੀ ਨਾਲ ਗਸ਼ਤ ਕਰਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਤੋਂ ਗੁਰੇਜ਼ ਕਰਨ ਅਤੇ ਇਸ ਦੀ ਬਜਾਏ ਜ਼ਿਲ੍ਹੇ ਵਿੱਚ ਉਪਲਬਧ ਇਨ-ਸੀਟੂ ਜਾਂ ਐਕਸ-ਸੀਟੂ ਮਸ਼ੀਨਰੀ ਦੀ ਵਰਤੋਂ ਕਰਨ।

 ਮੀਟਿੰਗ ਵਿੱਚ ਏ ਡੀ ਸੀ (ਦਿਹਾਤੀ ਵਿਕਾਸ) ਸੋਨਮ ਚੌਧਰੀ, ਐਸ ਡੀ ਐਮ ਦਿਵਿਆ ਪੀ (ਖਰੜ) ਅਤੇ ਦਮਨਦੀਪ ਕੌਰ (ਮੁਹਾਲੀ), ਐਸ ਪੀ (ਦਿਹਾਤੀ) ਮਨਪ੍ਰੀਤ ਸਿੰਘ, ਮੁੱਖ ਖੇਤੀਬਾੜੀ ਅਧਿਕਾਰੀ ਡਾ. ਗੁਰਮੇਲ ਸਿੰਘ, ਡਿਪਟੀ ਰਜਿਸਟਰਾਰ (ਸਹਿਕਾਰੀ ਸਭਾਵਾਂ) ਗੁਰਬੀਰ ਸਿੰਘ ਢਿੱਲੋਂ, ਤਹਿਸੀਲਦਾਰ ਡੇਰਾਬਸੀ ਸੁਮਿਤ ਸਿੰਘ ਢਿੱਲੋਂ, ਕਾਰਜਕਾਰੀ ਇੰਜੀਨੀਅਰ ਪੀ ਪੀ ਸੀ ਬੀ ਨਵਤੇਸ਼ ਸ਼ਰਮਾ, ਬੇਲਰ ਮਾਲਕਾਂ ਤੋਂ ਇਲਾਵਾ ਉਦਯੋਗਿਕ ਇਕਾਈਆਂ ਐਸ ਐਸ ਵੀ ਟੀ ਲਾਲੜੂ, ਕਵਾਡ ਲਾਈਫ ਸਾਇੰਸਜ਼ ਭਗਵਾਨਪੁਰਾ (ਡੇਰਾਬੱਸੀ), ਵਾਈਸੀਡੀ ਲਿਮਟਿਡ ਲਾਲੜੂ, ਚੰਡੀਗੜ੍ਹ ਡਿਸਟਿਲਰੀਜ਼ ਐਂਡ ਬੌਟਲਿੰਗ ਬਨੂੜ, ਟੀਸੀ ਟੈਰੀ ਟੈਕਸ ਲਿਮਟਿਡ, ਅਤੇ ਨਚੀਕੇਤਾ ਪੇਪਰਜ਼ ਲਿਮਟਿਡ ਮੁਬਾਰਕਪੁਰ (ਡੇਰਾਬੱਸੀ) ਦੇ ਨੁਮਾਇੰਦੇ ਸ਼ਾਮਲ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.