ਤਾਜਾ ਖਬਰਾਂ
ਚੰਡੀਗੜ੍ਹ:- ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਕਿ ਜਾਅਲਸਾਜ਼ੀ ਕਰਕੇ ਪੰਜਾਬ ਦੇ ਰਾਜ ਸਭਾ ਮੈਂਬਰ ਲਈ ਉਮੀਦਵਾਰ ਬਣੇ ਚਤੁਰਵੇਦੀ ਨੂੰ ਆਖਰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਖਬਰ ਵਾਲੇ ਡਾਟ ਕਾਮ ਨੂੰ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਗ੍ਰਿਫਤਾਰੀ ਚੰਡੀਗੜ੍ਹ ਦੇ ਪੁਲਿਸ ਸਟੇਸ਼ਨ ਸੈਕਟਰ ਤਿੰਨ ਦੇ ਵਿੱਚੋਂ ਹੋਈ ਹੈ । ਦੱਸਣ ਯੋਗ ਹੈ ਕਿ ਦਵਿੰਦਰ ਚਤੁਰਵੇਦੀ ਨਾਂ ਦੇ ਵਿਅਕਤੀ ਵੱਲੋਂ ਪੰਜਾਬ ਦੀ ਇੱਕ ਖਾਲੀ ਹੋਈ ਸੀਟ ਤੇ ਦਸ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਦਸਤਖਤ ਕਰਵਾ ਕੇ ਆਪਣੇ ਆਪ ਨੂੰ ਮੈਂਬਰ ਰਾਜਸਭਾ ਦੇ ਉਮੀਦਵਾਰ ਵਜੋਂ ਨਾਮਜ਼ਗੀ ਪੱਤਰ ਦਾਖਲ ਕੀਤੇ ਸਨ। ਭਾਵੇਂ ਕਿ ਇਸ ਸਮੇਂ ਉਸ ਵੱਲੋਂ ਹਾਈ ਡਰਾਮਾ ਕੀਤਾ ਗਿਆ ਪਰ ਜਿਉਂ ਹੀ ਆਮ ਆਦਮੀ ਪਾਰਟੀ ਨੇ ਆਪਣੇ ਵਿਧਾਇਕਾਂ ਦੀ ਸਕਰੀਨਿੰਗ ਕਰਨੀ ਸ਼ੁਰੂ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਜਦੋਂ ਰਾਜਸਭਾ ਮੈਂਬਰਾਂ ਦੇ ਉਮੀਦਵਾਰਾਂ ਦੀ ਪੜਤਾਲ ਦੌਰਾਨ ਪਾਇਆ ਗਿਆ ਕਿ ਵਿਧਾਇਕਾਂ ਦੇ ਜਾਅਲੀ ਦਸਤਖਤ ਕੀਤੇ ਗਏ ਸਨ । ਇਸ ਤੋਂ ਬਾਅਦ ਵਿਧਾਇਕਾਂ ਵੱਲੋਂ ਵੱਖ ਵੱਖ ਥਾਵਾਂ ਤੇ ਦਵਿੰਦਰ ਚਤੁਰਵੇਦੀ ਵਿਰੁੱਧ ਆਪੋ ਆਪਣੇ ਵਿਧਾਨ ਸਭਾ ਹਲਕਿਆਂ ਚ ਮੁਕਦਮੇ ਦਰਜ ਕਰਾਏ ਗਏ ਸਨ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਖ-ਵੱਖ ਥਾਵਾਂ ਦੇ ਐਸਐਚਓ ਤੇ ਡੀਐਸਪੀ ਜਿਉਂ ਹੀ ਉਸਨੂੰ ਗਿਰਫਤਾਰ ਕਰਨ ਲਈ ਚੰਡੀਗੜ੍ਹ ਪੁੱਜੇ ਤਾਂ ਅੱਗੋਂ ਚੰਡੀਗੜ੍ਹ ਪੁਲਿਸ ਵੱਲੋਂ ਉਸ ਨੂੰ ਸਿਕਿਉਰਟੀ ਦੇ ਦਿੱਤੀ ਗਈ ਜਿਸ ਦੌਰਾਨ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਆਹਮੋ ਸਾਹਮਣੇ ਵੀ ਹੋਈ ਅਤੇ ਕਾਫੀ ਤਲਖਾਮਈ ਮਾਹੌਲ ਵੀ ਬਣਿਆ। ਇਥੋਂ ਤੱਕ ਕਿ ਚੰਡੀਗੜ੍ਹ ਦੀ ਐਸਐਸਪੀ ਨੇ ਖੁਦ ਕਹਿ ਦਿੱਤਾ ਕਿ ਪੰਜਾਬ ਪੁਲਿਸ ਇਸ ਨੂੰ ਗ੍ਰਫਤਾਰ ਨਹੀਂ ਕਰ ਸਕਦੀ ਅਸੀਂ ਇਸ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ। ਭਾਵੇਂ ਕਿ ਪੰਜਾਬ ਪੁਲਿਸ ਦਾ ਸੈਂਕੜੇ ਦੇ ਕਰੀਬ ਪੁਲਿਸ ਮੁਲਾਜ਼ਮ ਸੈਕਟਰ ਤਿੰਨ ਦੇ ਥਾਣੇ ਦੇ ਬਾਹਰ ਬੀਤੇ ਕੱਲ ਤੋਂ ਹੀ ਡੇਰੇ ਲਾਏ ਖੜਾ ਹੈ ਕਿਉਂਕਿ ਚੰਡੀਗੜ੍ਹ ਪੁਲਿਸ ਨੇ ਨਵਨੀਤ ਨਗਰ ਚਤਰਵੇਦੀ ਨੂੰ ਚੰਡੀਗੜ੍ਹ ਦੇ ਥਾਣੇ ਵਿੱਚ ਹੀ ਰੱਖਿਆ ਗਿਆ ਸੀ । ਇਧਰੋਂ ਜਿਉਂ ਹੀ ਪੰਜਾਬ ਪੁਲਿਸ ਨੇ ਗ੍ਰਿਫਤਾਰੀ ਵਰੰਟ ਜਾਰੀ ਕੀਤੇ ਤਾਂ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਜਾਲਸਾਜੀ ਉਮੀਦਵਾਰ ਨਵਨੀਤ ਚਤੁਰ ਬੇਦੀ ਨੂੰ ਜਿਲਾ ਰੋਪੜ ਦੀ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
Get all latest content delivered to your email a few times a month.