ਤਾਜਾ ਖਬਰਾਂ
ਕਦੇ ਸਮਾਂ ਸੀ ਜਦੋਂ ਕੌਮ ਦੇ ਜਥੇਦਾਰਾਂ ‘ਤੇ ਇਹ ਦੋਸ਼ ਲੱਗਦੇ ਸਨ ਕਿ ਉਹ ਸਾਧਾਂ ਅਤੇ ਡੇਰਿਆਂ ਤੋਂ ਲਿਫਾਫੇ ਜਾਂ ਵਿਦੇਸ਼ੀ ਮਾਲੀ ਸਹਾਇਤਾ ਲੈਂਦੇ ਹਨ, ਜਿਸ ਨਾਲ ਧਾਰਮਿਕ ਪ੍ਰਚਾਰ ਦੀ ਪਵਿੱਤਰਤਾ ‘ਤੇ ਸਵਾਲ ਖੜ੍ਹੇ ਹੁੰਦੇ ਸਨ। ਪਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਹ ਪ੍ਰਥਾ ਪੂਰੀ ਤਰ੍ਹਾਂ ਬੰਦ ਕਰਦਿਆਂ ਧਾਰਮਿਕ ਸੇਵਾ ਦੀ ਸਾਫ਼-ਸੁਥਰੀ ਮਿਸਾਲ ਪੇਸ਼ ਕੀਤੀ ਹੈ।
ਤਾਜ਼ਾ ਉਦਾਹਰਣ ਵਜੋਂ, ਬੀਤੇ ਸ਼ਨੀਵਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਦੇ ਮੌਕੇ ਬਾਬਾ ਜੋਰਾ ਸਿੰਘ ਬੰਧਨੀ ਕਲਾ ਵਾਲਿਆਂ ਅਤੇ ਸੰਗਤ ਵੱਲੋਂ ਜਥੇਦਾਰ ਗੜਗੱਜ ਨੂੰ ਸੋਨੇ ਦੇ ਖੰਡੇ ਨਾਲ ਸਨਮਾਨਿਤ ਕੀਤਾ ਗਿਆ।
ਪਰ ਜਥੇਦਾਰ ਸਾਹਿਬ ਨੇ ਤੁਰੰਤ ਹੀ ਉਹ ਖੰਡਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ, “ਇਹ ਸੋਨੇ ਦਾ ਖੰਡਾ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹੀ ਸ਼ੋਭਦਾ ਹੈ, ਇਸ ਲਈ ਇਹ ਗੁਰੂ ਘਰ ਨੂੰ ਭੇਂਟ ਕਰਨਾ ਸਭ ਤੋਂ ਵੱਡਾ ਸਨਮਾਨ ਹੈ।”
ਉਨ੍ਹਾਂ ਹੋਰ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਤਾਬਦੀ ਮੌਕੇ, ਸਾਰੀ ਸੰਗਤ ਨੂੰ ਗੁਰੂ ਦੇ ਨਾਮ ਨਾਲ ਜੁੜੇ ਸਨਮਾਨ ਗੁਰੂ ਘਰ ਵਿੱਚ ਹੀ ਅਰਪਣ ਕਰਨੇ ਚਾਹੀਦੇ ਹਨ।
ਇਸ ਮੌਕੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਸੰਤ ਬਾਬਾ ਜੋਰਾ ਸਿੰਘ ਬੰਧਨੀ ਕਲਾ ਵਾਲੇ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤ ਹਾਜ਼ਰ ਰਹੀ।
Get all latest content delivered to your email a few times a month.