ਤਾਜਾ ਖਬਰਾਂ
ਸੋਮਵਾਰ ਨੂੰ ਦੁਨੀਆ ਭਰ ਵਿੱਚ ਲੱਖਾਂ ਯੂਜ਼ਰਾਂ ਨੇ ਅਚਾਨਕ ਤਕਨੀਕੀ ਸਮੱਸਿਆ ਦਾ ਸਾਹਮਣਾ ਕੀਤਾ ਜਦੋਂ ਕਈ ਪ੍ਰਸਿੱਧ ਐਪਸ ਅਤੇ ਵੈੱਬਸਾਈਟਾਂ ਬੰਦ ਹੋ ਗਈਆਂ। ਪ੍ਰਭਾਵਿਤ ਸੇਵਾਵਾਂ ਵਿੱਚ Snapchat, Canva, Signal, Perplexity, Duolingo ਅਤੇ OpenAI ਸ਼ਾਮਿਲ ਹਨ।
ਇਸ ਵਿਸ਼ਵ ਪੱਧਰੀ ਤਕਨੀਕੀ ਵਿਘਨ ਦਾ ਮੁੱਖ ਕਾਰਨ ਐਮਾਜ਼ਾਨ ਵੈੱਬ ਸਰਵਿਸਿਜ਼ (AWS) ਵਿੱਚ ਆਇਆ ਆਊਟੇਜ ਮੰਨਿਆ ਜਾ ਰਿਹਾ ਹੈ। AWS ਨੇ ਖੁਦ ਇੱਕ ਸੰਖੇਪ ਸੂਚਨਾ ਜਾਰੀ ਕਰਕੇ ਸਵੀਕਾਰਿਆ ਕਿ ਉਹ "ਵਧੇ ਹੋਏ ਐਰਰ ਰੇਟ" ਅਤੇ "ਕਈ AWS ਸੇਵਾਵਾਂ ਵਿੱਚ ਦੇਰੀ" ਦਾ ਸਾਹਮਣਾ ਕਰ ਰਹੇ ਹਨ।
AWS ਦੇ ਨੌਰਥ ਵਰਜੀਨੀਆ ਸਥਿਤ ਫੈਸਿਲਿਟੀ ਵਿੱਚ ਆਈ ਸਮੱਸਿਆ ਮੁੱਖ ਤੌਰ ‘ਤੇ Amazon DynamoDB ਅਤੇ Amazon Elastic Compute Cloud (EC2) ਨੂੰ ਪ੍ਰਭਾਵਿਤ ਕਰ ਰਹੀ ਹੈ। ਇਹ ਉਹ ਸੇਵਾਵਾਂ ਹਨ ਜੋ ਦੂਜੀਆਂ ਕੰਪਨੀਆਂ ਨੂੰ ਆਪਣੇ ਪਲੇਟਫਾਰਮ ਚਲਾਉਣ ਲਈ ਸਟੋਰੇਜ ਅਤੇ ਕੰਪਿਊਟਿੰਗ ਪਾਵਰ ਮੁਹੱਈਆ ਕਰਵਾਉਂਦੀਆਂ ਹਨ।
ਵੈੱਬਸਾਈਟਾਂ ਦੀ ਸਥਿਤੀ 'ਤੇ ਨਜ਼ਰ ਰੱਖਣ ਵਾਲੀ Down Detector ਅਨੁਸਾਰ, AWS ਆਊਟੇਜ ਕਾਰਨ ਹੋਰ ਵੀ ਕਈ ਪ੍ਰਮੁੱਖ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਇਨ੍ਹਾਂ ਵਿੱਚ Amazon, Prime Video, Spotify, Claude, Coinbase, Zoom ਅਤੇ Reddit ਸ਼ਾਮਿਲ ਹਨ।
ਕ੍ਰਿਪਟੋਕਰੰਸੀ ਪਲੇਟਫਾਰਮ Coinbase ਨੇ ਇੱਕ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੀਆਂ ਸੇਵਾਵਾਂ AWS ਆਊਟੇਜ ਕਾਰਨ ਰੁਕ ਗਈਆਂ। Coinbase ਨੇ ਕਿਹਾ, "ਅਸੀਂ ਜਾਣਦੇ ਹਾਂ ਕਿ AWS ਆਊਟੇਜ ਕਾਰਨ ਇਸ ਵੇਲੇ ਕਈ ਯੂਜ਼ਰ Coinbase ਤੱਕ ਨਹੀਂ ਪਹੁੰਚ ਪਾ ਰਹੇ।"
‘ਦਿ ਇੰਡੀਪੈਂਡੈਂਟ’ ਦੀ ਰਿਪੋਰਟ ਅਨੁਸਾਰ, ਯੂਨਾਈਟਿਡ ਕਿੰਗਡਮ ਵਿੱਚ ਇਹ ਆਊਟੇਜ ਸਵੇਰੇ 8 ਵਜੇ ਦੇ ਆਸਪਾਸ ਪਹਿਲਾਂ ਰਿਪੋਰਟ ਕੀਤਾ ਗਿਆ।
Get all latest content delivered to your email a few times a month.