ਤਾਜਾ ਖਬਰਾਂ
ਲੁਧਿਆਣਾ ਦੇ ਅਬਦੁੱਲਾਪੁਰ ਬਸਤੀ ਵਿੱਚ ਦਿਵਾਲੀ ਦੀ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ। ਜਸਵਿੰਦਰ ਸਿੰਘ ਉਰਫ਼ ਪ੍ਰਿੰਸ (38), ਜੋ ਕਿ ਪਿਛਲੇ ਦਸ ਦਿਨਾਂ ਤੋਂ ਬਿਮਾਰੀ ਕਾਰਨ ਆਪਣੀ ਫੈਕਟਰੀ ਨਹੀਂ ਗਿਆ ਸੀ, ਦਿਵਾਲੀ ਦੇ ਦਿਨ ਫੈਕਟਰੀ “ਦਿਵਾਲੀ ਲੈਣ” ਲਈ ਗਿਆ। ਪਰ ਪਰਿਵਾਰ ਦੇ ਦਾਅਵੇ ਮੁਤਾਬਿਕ, ਉਸਦਾ ਮਾਲਕ ਗੋਲਡੀ ਅਤੇ ਉਸਦੇ ਸਾਥੀਆਂ ਨੇ ਉਸ ਨਾਲ ਵਿਵਾਦ ਕਰਕੇ ਬੇਦਰਦੀ ਨਾਲ ਕੁੱਟਮਾਰ ਕੀਤੀ।
ਮਾਮਲੇ ਦੀ ਵਾਰਦਾਤ ਮੁਤਾਬਿਕ, ਕੁੱਟਮਾਰ ਤੋਂ ਬਾਅਦ ਜਸਵਿੰਦਰ ਨੂੰ ਲਾਲ ਕੁਆਰਟਰ ਦੇ ਬਾਹਰ ਸੁੱਟ ਦਿੱਤਾ ਗਿਆ। ਜਦ ਪਰਿਵਾਰ ਨੂੰ ਇਸ ਦੀ ਜਾਣਕਾਰੀ ਮਿਲੀ, ਉਹਨਾਂ ਨੇ ਉਸਨੂੰ ਸਿੱਧਾ ਸੀਐਮਸੀ ਹਸਪਤਾਲ ਲਿਜਾਇਆ, ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਮ੍ਰਿਤਕ ਦੀ ਭੈਣ ਨੇ ਰੋਦੇ ਹੋਏ ਦੱਸਿਆ ਕਿ ਉਸਦਾ ਭਰਾ ਆਪਣੀ ਤਨਖਾਹ ਲੈਣ ਫੈਕਟਰੀ ਗਿਆ ਸੀ, ਪਰ ਮਾਲਕ ਅਤੇ ਉਸਦੇ ਸਾਥੀਆਂ ਨੇ ਉਸਨੂੰ ਬੇਰਹਮੀ ਨਾਲ ਮਾਰ ਦਿੱਤਾ। ਮਾਂ ਦਾ ਕਹਿਣਾ ਹੈ ਕਿ ਪੁੱਤਰ ਦੀ ਮੌਤ ਸਿੱਧਾ ਕਤਲ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
ਮ੍ਰਿਤਕ ਦੇ ਭਰਾ ਕੁਲਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਮਾਡਲ ਟਾਊਨ ਪੁਲਿਸ ਨੇ ਫੈਕਟਰੀ ਮਾਲਕ ਗੋਲਡੀ ਅਤੇ ਉਸਦੇ 8 ਸਾਥੀਆਂ ਵਿਰੁੱਧ ਭਾਰਤੀ ਦੰਡ ਸਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਿਕ, ਮਾਮਲੇ ਦੀ ਗੰਭੀਰਤਾ ਨਾਲ ਜਾਂਚ ਚੱਲ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ।
Get all latest content delivered to your email a few times a month.