ਤਾਜਾ ਖਬਰਾਂ
ਲਗਾਤਾਰ ਦੋ ਵਨਡੇ ਮੈਚਾਂ ਵਿੱਚ ਕੋਹਲੀ ਬਿਨਾਂ ਕੋਈ ਦੌੜ ਬਣਾਏ (ਡਕ) ਪੈਵੇਲੀਅਨ ਪਰਤ ਗਏ। ਇਹ ਉਨ੍ਹਾਂ ਦੇ ਓਡੀਆਈ ਕਰੀਅਰ ਵਿੱਚ ਪਹਿਲੀ ਵਾਰ ਹੋਇਆ ਹੈ ਜਦੋਂ ਉਹ ਲਗਾਤਾਰ ਦੋ ਵਾਰ ਜ਼ੀਰੋ 'ਤੇ ਆਊਟ ਹੋਏ ਹਨ।
ਪਹਿਲਾ ODI (ਪਰਥ): ਕੋਹਲੀ 8 ਗੇਂਦਾਂ ਖੇਡ ਕੇ ਮਿਚੇਲ ਸਟਾਰਕ ਦਾ ਸ਼ਿਕਾਰ ਬਣੇ ਅਤੇ ਖਾਤਾ ਨਹੀਂ ਖੋਲ੍ਹ ਸਕੇ।
ਦੂਜਾ ODI (ਐਡੀਲੇਡ): ਉਹ ਪਹਿਲੇ ਮੈਚ ਦੀ ਨਿਰਾਸ਼ਾ ਤੋਂ ਉੱਭਰ ਨਹੀਂ ਪਾਏ ਅਤੇ ਇਸ ਵਾਰ ਸਿਰਫ਼ 4 ਗੇਂਦਾਂ ਖੇਡ ਕੇ ਜੇਵੀਅਰ ਬਾਰਟਲੇਟ ਦੀ ਗੇਂਦ 'ਤੇ LBW ਆਊਟ ਹੋ ਗਏ।
ਇਸ ਨਾਲ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਉਨ੍ਹਾਂ ਦੇ ਨਾਂ 40ਵਾਂ 'ਡਕ' ਦਰਜ ਹੋ ਗਿਆ ਹੈ।
ਟਾਪ ਆਰਡਰ ਨੂੰ ਝਟਕਾ
ਦੂਜੇ ਵਨਡੇ ਵਿੱਚ ਆਸਟ੍ਰੇਲੀਆਈ ਗੇਂਦਬਾਜ਼ ਜੇਵੀਅਰ ਬਾਰਟਲੇਟ ਨੇ 7ਵੇਂ ਓਵਰ ਵਿੱਚ ਭਾਰਤੀ ਟਾਪ ਆਰਡਰ ਨੂੰ ਤੋੜ ਕੇ ਰੱਖ ਦਿੱਤਾ। ਉਸਨੇ ਓਵਰ ਦੀ ਪਹਿਲੀ ਗੇਂਦ 'ਤੇ ਕਪਤਾਨ ਸ਼ੁਭਮਨ ਗਿੱਲ (9) ਅਤੇ ਪੰਜਵੀਂ ਗੇਂਦ 'ਤੇ ਵਿਰਾਟ ਕੋਹਲੀ ਨੂੰ ਆਊਟ ਕੀਤਾ।
ਐਡੀਲੇਡ ਵਿੱਚ ਕੋਹਲੀ ਦਾ ਡਕ 'ਤੇ ਆਊਟ ਹੋਣਾ ਹੋਰ ਵੀ ਹੈਰਾਨੀਜਨਕ ਹੈ, ਕਿਉਂਕਿ ਇੱਥੇ ਉਨ੍ਹਾਂ ਦੇ ਨਾਂ 975 ਅੰਤਰਰਾਸ਼ਟਰੀ ਦੌੜਾਂ ਦਰਜ ਹਨ।
ਵਿਸ਼ਵ ਕੱਪ 2027 ਦੀ ਚਿੰਤਾ
36 ਸਾਲਾ ਕੋਹਲੀ ਦੀ ਇਹ ਖਰਾਬ ਫਾਰਮ ਅਜਿਹੇ ਸਮੇਂ ਆਈ ਹੈ ਜਦੋਂ ਇਹ ਵਨਡੇ ਸੀਰੀਜ਼ ਵਰਲਡ ਕੱਪ 2027 ਦੀਆਂ ਤਿਆਰੀਆਂ ਦੇ ਲਿਹਾਜ਼ ਨਾਲ ਅਹਿਮ ਮੰਨੀ ਜਾ ਰਹੀ ਹੈ। ਭਾਰਤ 3 ਮੈਚਾਂ ਦੀ ਇਸ ਸੀਰੀਜ਼ ਵਿੱਚ ਫਿਲਹਾਲ 0-1 ਨਾਲ ਪਿੱਛੇ ਹੈ। ਹੁਣ ਭਾਰਤ ਦੀਆਂ ਨਜ਼ਰਾਂ ਸੀਰੀਜ਼ ਬਰਾਬਰ ਕਰਨ 'ਤੇ ਹਨ। ਸੀਰੀਜ਼ ਦਾ ਆਖਰੀ ਅਤੇ ਤੀਜਾ ਵਨਡੇ 25 ਅਕਤੂਬਰ ਨੂੰ ਸਿਡਨੀ ਕ੍ਰਿਕਟ ਗਰਾਊਂਡ ਵਿੱਚ ਖੇਡਿਆ ਜਾਵੇਗਾ।
Get all latest content delivered to your email a few times a month.