ਤਾਜਾ ਖਬਰਾਂ
ਤਰਨਤਾਰਨ ਹਲਕੇ ਤੋਂ ਇੱਕ ਵੱਡੀ ਸਿਆਸੀ ਖ਼ਬਰ ਸਾਹਮਣੇ ਆਈ ਹੈ। ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਨੂੰ ਇੱਕ ਝਟਕਾ ਲੱਗਿਆ ਹੈ, ਜਦੋਂ ਹਲਕੇ ਦੇ ਦੋ ਪ੍ਰਮੁੱਖ ਕਾਂਗਰਸੀ ਨੇਤਾ ਦਿੱਲੀ ਦੌਰੇ ਦੌਰਾਨ ਭਾਜਪਾ ਵਿੱਚ ਸ਼ਾਮਲ ਹੋ ਗਏ।
ਭਾਜਪਾ ਵਿੱਚ ਸ਼ਾਮਲ ਹੋਏ ਨੇਤਾਵਾਂ ਵਿੱਚ ਰਣਜੀਤ ਸਿੰਘ ਢਿੱਲੋਂ (ਰਾਣਾ ਗੰਦੀਵਿੰਡ) ਸ਼ਾਮਲ ਹਨ, ਜੋ ਕਿ ਬਲਾਕ ਕਮੇਟੀ ਦੇ ਚੇਅਰਮੈਨ ਅਤੇ ਪੀ.ਪੀ.ਸੀ.ਸੀ. ਕੋਆਰਡੀਨੇਟਰ ਹਨ। ਦੂਜੇ ਨੇਤਾ ਐਡਵੋਕੇਟ ਜਗਮੀਤ ਸਿੰਘ ਢਿੱਲੋਂ ਗੰਦੀਵਿੰਡ ਹਨ, ਜੋ ਕਿ ਪੰਜਾਬ ਕਾਂਗਰਸ ਦੇ ਬੁਲਾਰਾ ਅਤੇ ਬਲਾਕ ਕਾਂਗਰਸ ਕਮੇਟੀ ਗੰਦੀਵਿੰਡ ਦੇ ਪ੍ਰਧਾਨ ਰਹਿ ਚੁੱਕੇ ਹਨ।
ਇਸ ਘਟਨਾ ਨੇ ਸਥਾਨਕ ਸਿਆਸੀ ਮਾਹੌਲ ਨੂੰ ਗਰਮ ਕਰ ਦਿੱਤਾ ਹੈ ਅਤੇ ਚੋਣਾਂ ਵਿੱਚ ਭਾਜਪਾ ਲਈ ਤਣਾਅ ਨੂੰ ਹੋਰ ਵਧਾ ਦਿੱਤਾ ਹੈ।
Get all latest content delivered to your email a few times a month.