ਤਾਜਾ ਖਬਰਾਂ
ਪ੍ਰਸਿੱਧ ਰੰਗਮੰਚ ਅਤੇ ਟੀ.ਵੀ. ਅਦਾਕਾਰ ਇੰਦਰਜੀਤ ਸਿੰਘ ਸਹਾਰਨ ਦਾ ਕੁਝ ਦਿਨ ਬੀਮਾਰ ਰਹਿਣ ਤੋਂ ਬਾਅਦ ਬੀਤੀ ਰਾਤ ਦਿਹਾਂਤ ਹੋ ਗਿਆ। ਉਹ 78 ਸਾਲ ਦੇ ਸਨ।
ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਅੰਮ੍ਰਿਤਸਰ ਵਿੱਚ ਕੀਤਾ ਗਿਆ। ਇਸ ਮੌਕੇ ਰੰਗਮੰਚ ਅਤੇ ਫ਼ਿਲਮ ਜਗਤ ਦੇ ਪ੍ਰਮੁੱਖ ਅਦਾਕਾਰ ਜਤਿੰਦਰ ਕੌਰ, ਨਾਟਕਕਾਰ ਕੇਵਲ ਧਾਲੀਵਾਲ, ਜਗਦੀਸ਼ ਸਚਦੇਵਾ, ਹਰਿੰਦਰ ਸੋਹਲ, ਮਾਸਟਰ ਕੁਲਜੀਤ ਸਿੰਘ ਵੇਰਕਾ, ਵਿਪਨ ਧਵਨ, ਅਮਰ ਪਾਲ, ਮਰਕਸ ਪਾਲ, ਦਿਲਜੀਤ ਸਿੰਘ ਅਰੋੜਾ, ਗੁਲਸ਼ਨ ਸੱਗੀ, ਮਨਜਿੰਦਰ ਮੱਲੀ, ਪਰਵਿੰਦਰ ਗੋਲਡੀ, ਰਜਿੰਦਰ ਤਕਿਆਰ, ਹਰਜੀਤ ਸਿੰਘ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ, ਰਿਸ਼ਤੇਦਾਰ ਅਤੇ ਮਿੱਤਰ ਹਾਜ਼ਰ ਸਨ।
ਇੰਦਰਜੀਤ ਸਿੰਘ ਸਹਾਰਨ ਦੇ ਦਿਹਾਂਤ ਨਾਲ ਪ੍ਰਸ਼ੰਸਕਾਂ ਅਤੇ ਟੀ.ਵੀ. ਇੰਡਸਟਰੀ ਨੂੰ ਵੱਡਾ ਘਾਟਾ ਹੋਇਆ ਹੈ।
Get all latest content delivered to your email a few times a month.