ਤਾਜਾ ਖਬਰਾਂ
ਪ੍ਰਸਿੱਧ ਸੂਫੀ ਗਾਇਕ ਡਾ. ਸਤਿੰਦਰ ਸਰਤਾਜ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਇਸ ਵਿਸ਼ੇਸ਼ ਮੁਲਾਕਾਤ ਦੌਰਾਨ, ਡਾ. ਸਰਤਾਜ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਦਵਿੱਤੀ ਬਲੀਦਾਨ ਅਤੇ ਉਨ੍ਹਾਂ ਦੇ ਅਧਿਆਤਮਿਕ ਜੀਵਨ ਨੂੰ ਸਮਰਪਿਤ ਆਪਣਾ ਨਵਾਂ ਰੂਹਾਨੀ ਗੀਤ “ਹਿੰਦ ਦੀ ਚਾਦਰ” ਪ੍ਰਸਤੁਤ ਕੀਤਾ।
ਗੀਤ ਦੀ ਗਹਿਰਾਈ, ਭਾਵਨਾ ਅਤੇ ਸੰਦੇਸ਼ ਨੇ ਮੁੱਖ ਮੰਤਰੀ ਨੂੰ ਗਹਿਰਾਈ ਤੱਕ ਛੋਹ ਲਿਆ। ਨਾਇਬ ਸੈਣੀ ਨੇ ਕਿਹਾ ਕਿ ਡਾ. ਸਰਤਾਜ ਨੇ ਆਪਣੀ ਕਲਾ ਰਾਹੀਂ ਗੁਰੂ ਤੇਗ ਬਹਾਦਰ ਜੀ ਦੀ ਉਹ ਅਟੱਲ ਸ਼ਰਧਾ ਅਤੇ ਮਨੁੱਖਤਾ ਪ੍ਰਤੀ ਬੇਮਿਸਾਲ ਕੁਰਬਾਨੀ ਨੂੰ ਜਿਉਂਦਾ ਕੀਤਾ ਹੈ, ਜੋ ਸਦਾ ਹੀ ਪ੍ਰੇਰਣਾ ਦਾ ਸਰੋਤ ਰਹੇਗੀ।
ਇਸ ਮੌਕੇ ਡਾ. ਸਰਤਾਜ ਨੇ ਦੱਸਿਆ ਕਿ ਗੀਤ “ਹਿੰਦ ਦੀ ਚਾਦਰ” ਸਿਰਫ਼ ਇਕ ਸੰਗੀਤਕ ਰਚਨਾ ਨਹੀਂ, ਬਲਕਿ ਉਹ ਗੁਰੂ ਤੇਗ ਬਹਾਦਰ ਜੀ ਦੇ ਉਪਦੇਸ਼ਾਂ ਅਤੇ ਉਨ੍ਹਾਂ ਦੀ ਸ਼ਹੀਦੀ ਦੇ ਅਮਰ ਸੰਦੇਸ਼ ਨੂੰ ਲੋਕਾਂ ਤਕ ਪਹੁੰਚਾਉਣ ਦਾ ਇਕ ਯਤਨ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬ ਨੇ ਧਰਮ ਅਤੇ ਸੱਚ ਦੀ ਰੱਖਿਆ ਲਈ ਆਪਣੀ ਜਾਨ ਨਿਓਛਾਵਰ ਕਰ ਦਿੱਤੀ ਪਰ ਸਿਧਾਂਤਾਂ ਤੇ ਕਦੇ ਡਿਗਮਗਾਏ ਨਹੀਂ।
ਮੁੱਖ ਮੰਤਰੀ ਨੇ ਡਾ. ਸਰਤਾਜ ਦੇ ਇਸ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਕਲਾ ਰਚਨਾਵਾਂ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ, ਸਭਿਆਚਾਰ ਅਤੇ ਗੁਰੂਆਂ ਦੀਆਂ ਕਦਰਾਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਇਸ ਮੌਕੇ ਦੋਵਾਂ ਨੇ ਗੁਰਬਾਣੀ ਅਤੇ ਰੂਹਾਨੀ ਸੰਗੀਤ ਦੀ ਮਹੱਤਤਾ ਬਾਰੇ ਵੀ ਵਿਚਾਰ ਸਾਂਝੇ ਕੀਤੇ।
Get all latest content delivered to your email a few times a month.