IMG-LOGO
ਹੋਮ ਰਾਸ਼ਟਰੀ: ਬਿਹਾਰ 'ਚ ਅੱਜ ਪਹਿਲੇ ਗੇੜ ਦੀ ਵੋਟਿੰਗ, 18 ਜ਼ਿਲ੍ਹਿਆਂ ਦੀਆਂ...

ਬਿਹਾਰ 'ਚ ਅੱਜ ਪਹਿਲੇ ਗੇੜ ਦੀ ਵੋਟਿੰਗ, 18 ਜ਼ਿਲ੍ਹਿਆਂ ਦੀਆਂ 121 ਸੀਟਾਂ 'ਤੇ ਹੋ ਰਹੀ ਵੋਟਿੰਗ

Admin User - Nov 06, 2025 12:59 PM
IMG

RJD ਕਾਂਗਰਸ ਗਠਜੋੜ ਦੇ CM ਉਮੀਦਵਾਰ ਤੇਜਸਵੀ ਯਾਦਵ ਦੀ ਸੀਟ ਤੇ ਵੀ ਪਹਿਲਾ ਗੇੜ ਚ ਹੋ ਰਹੀ ਵੋਟਿੰਗ...ਦੱਸਦਈਏ ਕਿ ਬਿਹਾਰ ਇਲੈਕਸ਼ਨ ਦੇ ਦੂਜੇ ਗੇੜ ਦੇ ਨਾਲ ਹੀ ਪੰਜਾਬ ਚ ਤਰਨਤਾਰਨ ਦੀ ਜ਼ਿਮਨੀ ਚੋਣ ਹੈ...ਜਿਸ ਦੇ ਕੀ 14 ਨਵੰਬਰ ਨੂੰ ਨਤੀਜੇ ਆਉਣਗੇ...


ਪੇਂਡੂ ਖੇਤਰਾਂ ਵਿੱਚ ਸਵੇਰੇ-ਸਵੇਰੇ ਵੋਟ ਪਾਉਣ ਦੇ ਚਾਹਵਾਨ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਜਾ ਰਹੀਆਂ ਹਨ।ਇਨ੍ਹਾਂ ਵਿਧਾਨ ਸਭਾ ਹਲਕਿਆਂ ਵਿੱਚ ਸ਼ਾਂਤੀਪੂਰਨ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸਾਰੇ ਪੋਲਿੰਗ ਸਟੇਸ਼ਨਾਂ 'ਤੇ ਪੁਲਸ ਬਲ ਤਾਇਨਾਤ ਕੀਤੇ ਗਏ ਹਨ। ਦੱਸ ਦੇਈਏ ਕਿ 121 ਵਿਧਾਨ ਸਭਾ ਹਲਕਿਆਂ ਲਈ ਪਹਿਲੇ ਪੜਾਅ ਦੀ ਵੋਟਿੰਗ ਦੌਰਾਨ 45,341 ਪੋਲਿੰਗ ਸਟੇਸ਼ਨਾਂ 'ਤੇ 3,75,13,302 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ 122 ਔਰਤਾਂ ਅਤੇ 1192 ਪੁਰਸ਼ਾਂ ਸਮੇਤ 1314 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਵਿੱਚ ਬੰਦ ਕਰ ਦੇਣਗੇ। ਵੋਟਰਾਂ ਵਿੱਚ 1 ਕਰੋੜ 98 ਲੱਖ 35 ਹਜ਼ਾਰ 325 ਪੁਰਸ਼, 1 ਕਰੋੜ 76 ਲੱਖ 77 ਹਜ਼ਾਰ 219 ਔਰਤਾਂ ਅਤੇ 758 ਤੀਸਰੇ ਜੈਂਡਰ ਦੇ ਲੋਕ ਸ਼ਾਮਲ ਹਨ। ਬਿਹਾਰ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 22 ਨਵੰਬਰ, 2025 ਨੂੰ ਖ਼ਤਮ ਹੋ ਰਿਹਾ ਹੈ। 11 ਨਵੰਬਰ ਨੂੰ ਦੂਜੇ ਪੜਾਅ ਦੀ ਵੋਟਿੰਗ ਹੋਵੇਗੀ, ਜਿਸ ਦੇ ਨਤੀਜੇ 14 ਨਵੰਬਰ ਨੂੰ ਆਉਣਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.