ਤਾਜਾ ਖਬਰਾਂ
ਰਿਲਾਇੰਸ ਸਮੂਹ ਦੇ ਚੇਅਰਮੈਨ ਅਨਿਲ ਅੰਬਾਨੀ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵਧ ਗਈਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਕਥਿਤ ਬੈਂਕ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਇੱਕ ਵੱਡੇ ਮਾਮਲੇ ਵਿੱਚ 66 ਸਾਲਾ ਕਾਰੋਬਾਰੀ ਨੂੰ ਪੁੱਛਗਿੱਛ ਲਈ ਮੁੜ ਸੰਮਨ ਜਾਰੀ ਕੀਤਾ ਹੈ। ਜਾਂਚ ਏਜੰਸੀ ਨੇ ਅਨਿਲ ਅੰਬਾਨੀ ਨੂੰ ਅਗਲੇ ਹਫ਼ਤੇ 14 ਨਵੰਬਰ ਨੂੰ ਏਜੰਸੀ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ।
ਇਹ ਸੰਮਨ ਮੁੱਖ ਤੌਰ 'ਤੇ SBI ਵਿੱਚ ਕਥਿਤ ਬੈਂਕ ਲੋਨ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਨਾਲ ਸਬੰਧਤ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਜਾਂਚ ਏਜੰਸੀ ਨੇ ਇਸ ਤੋਂ ਪਹਿਲਾਂ ਅਗਸਤ ਮਹੀਨੇ ਵਿੱਚ ਵੀ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਸੀ।
ED ਨੇ ₹7,500 ਕਰੋੜ ਦੀ ਜਾਇਦਾਦ ਕੀਤੀ ਕੁਰਕ
ਸੂਤਰਾਂ ਅਨੁਸਾਰ, ਇਹ ਨਵਾਂ ਸੰਮਨ ਉਸ ਸਮੇਂ ਜਾਰੀ ਕੀਤਾ ਗਿਆ ਹੈ ਜਦੋਂ ED ਨੇ ਹਾਲ ਹੀ ਵਿੱਚ ਅੰਬਾਨੀ ਸਮੂਹ ਦੀਆਂ ਕੰਪਨੀਆਂ ਖ਼ਿਲਾਫ਼ ਆਪਣੀ ਜਾਂਚ ਦਾ ਦਾਇਰਾ ਤੇਜ਼ ਕੀਤਾ ਹੈ। ਜਾਂਚ ਦੇ ਹਿੱਸੇ ਵਜੋਂ, ਏਜੰਸੀ ਨੇ ₹7,500 ਕਰੋੜ ਰੁਪਏ ਦੀਆਂ ਜਾਇਦਾਦਾਂ ਕੁਰਕ (ਜ਼ਬਤ) ਕੀਤੀਆਂ ਹਨ।
ED ਇਸ ਪੂਰੇ ਮਾਮਲੇ ਵਿੱਚ ਲਗਾਤਾਰ ਆਪਣੀ ਜਾਂਚ ਨੂੰ ਵਧਾ ਰਹੀ ਹੈ ਅਤੇ ਹੁਣ ਅਨਿਲ ਅੰਬਾਨੀ ਤੋਂ ਦੁਬਾਰਾ ਪੁੱਛਗਿੱਛ ਕਰਕੇ ਮਾਮਲੇ ਦੀ ਤਹਿ ਤੱਕ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਏਜੰਸੀ ਅੰਬਾਨੀ ਦੇ ਬਿਆਨਾਂ ਨੂੰ ਪਿਛਲੇ ਸਬੂਤਾਂ ਅਤੇ ਨਵੇਂ ਖੁਲਾਸਿਆਂ ਨਾਲ ਮਿਲਾ ਕੇ ਵੈਰੀਫਾਈ ਕਰਨਾ ਚਾਹੁੰਦੀ ਹੈ।
Get all latest content delivered to your email a few times a month.