ਤਾਜਾ ਖਬਰਾਂ
ਸਪੇਸਐਕਸ ਦੇ ਸੀਈਓ ਅਤੇ X ਦੇ ਸੰਸਥਾਪਕ ਐਲਨ ਮਸਕ ਦੀ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ AI ਚੈਟਬੋਟ ਗਰੋਕ (Grok) ਦਾ ਇੱਕ ਦਿਲਚਸਪ ਫੀਚਰ ਦੱਸਿਆ ਹੈ। ਮਸਕ ਨੇ ਪੋਸਟ ਵਿੱਚ ਪੂਰਾ ਪ੍ਰੋਸੈੱਸ ਦੱਸਦੇ ਹੋਏ ਇੱਕ ਵੀਡੀਓ ਕਲਿੱਪ ਵੀ ਸਾਂਝੀ ਕੀਤੀ ਹੈ।
ਉਨ੍ਹਾਂ ਨੇ ਦੱਸਿਆ ਕਿ ਗਰੋਕ ਦੇ ਇਸ ਨਵੇਂ ਟੂਲ ਦੀ ਮਦਦ ਨਾਲ, ਇੱਕ ਫੋਟੋ 'ਤੇ ਲੌਂਗ ਪ੍ਰੈੱਸ ਕਰਕੇ ਉਸ ਨੂੰ ਆਸਾਨੀ ਨਾਲ ਵੀਡੀਓ ਵਿੱਚ ਬਦਲਿਆ ਜਾ ਸਕਦਾ ਹੈ। ਐਲਨ ਮਸਕ ਨੇ ਵੀਡੀਓ ਕਲਿੱਪ ਵਿੱਚ ਅਜਿਹਾ ਕਰਕੇ ਵੀ ਦਿਖਾਇਆ ਹੈ।
ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਐਲਨ ਮਸਕ ਨੇ ਆਪਣੀ X ਪੋਸਟ ਵਿੱਚ ਲਿਖਿਆ ਕਿ ਗਰੋਕ ਦਾ ਇਹ ਖਾਸ ਫੀਚਰ ਫੋਟੋ ਨੂੰ ਵੀਡੀਓ ਵਿੱਚ ਬਦਲਣਾ ਹੈ, ਜਿਸ ਨੂੰ ਉਨ੍ਹਾਂ ਨੇ ਖੁਦ ਅਜ਼ਮਾਇਆ ਅਤੇ ਬਹੁਤ ਮਜ਼ਾ ਆਇਆ। ਉਨ੍ਹਾਂ ਲਿਖਿਆ ਕਿ ਜਿਵੇਂ ਹੀ ਤੁਸੀਂ ਫੋਟੋ 'ਤੇ ਲੌਂਗ ਪ੍ਰੈੱਸ ਕਰਦੇ ਹੋ, ਫੋਟੋ ਤੁਰੰਤ ਵੀਡੀਓ ਵਿੱਚ ਬਦਲ ਜਾਵੇਗੀ।
ਇਸ ਤਰ੍ਹਾਂ, ਯੂਜ਼ਰਸ ਆਪਣੀ ਪਸੰਦ ਦਾ ਪ੍ਰੌਮਪਟ (Prompt) ਬਣਾ ਕੇ ਤਸਵੀਰ ਨੂੰ ਵੀਡੀਓ ਵਿੱਚ ਬਦਲ ਸਕਦੇ ਹਨ। ਮਸਕ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਫੀਚਰ ਨੂੰ ਇੱਕ ਜੋੜੇ ਨੂੰ ਕਠਪੁਤਲੀ (Muppets) ਵਿੱਚ ਬਦਲਣ ਲਈ ਅਜ਼ਮਾਇਆ ਸੀ। ਇਸ ਲਈ ਉਨ੍ਹਾਂ ਨੇ ਗਰੋਕ ਦੇ ਇਮੇਜ ਟੂ ਵੀਡੀਓ ਜਨਰੇਸ਼ਨ ਟੂਲਜ਼ ਦੀ ਵਰਤੋਂ ਕੀਤੀ।
ਹੁਣ ਫੋਟੋ ਤੋਂ ਵੀਡੀਓ ਬਣਾਉਣਾ ਸਭ ਤੋਂ ਆਸਾਨ ਕੰਮ ਹੋ ਗਿਆ ਹੈ, ਜਿਸ ਵਿੱਚ ਸਿਰਫ਼ ਇੱਕ ਲੌਂਗ ਪ੍ਰੈੱਸ ਨਾਲ ਸਾਰਾ ਪ੍ਰੋਸੈੱਸ ਪੂਰਾ ਹੋ ਜਾਂਦਾ ਹੈ। ਇਹ ਜਾਣਕਾਰੀ ਐਲਨ ਮਸਕ ਨੇ ਖੁਦ ਐਤਵਾਰ ਨੂੰ ਪੋਸਟ ਕਰਕੇ ਸਾਂਝੀ ਕੀਤੀ ਹੈ, ਜਿਸ ਤੋਂ ਬਾਅਦ ਇਹ ਵੀਡੀਓ ਬਹੁਤ ਜਲਦੀ ਵਾਇਰਲ ਹੋ ਗਈ ਹੈ।
ਗਰੋਕ ਬਾਰੇ ਜਾਣਕਾਰੀ
ਗਰੋਕ ਐਲਨ ਮਸਕ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ xAI ਦਾ ਇੱਕ ਉਤਪਾਦ ਹੈ, ਜਿਸ ਵਿੱਚ ਇਮੇਜ ਟੂ ਵੀਡੀਓ ਜਨਰੇਸ਼ਨ ਟੂਲਜ਼ ਸ਼ਾਮਲ ਕੀਤੇ ਗਏ ਹਨ। ਇਹ ਟੂਲ ਗਰੋਕ ਦੇ ਵਿਸਤ੍ਰਿਤ ਕਰੀਏਟਿਵ ਟੂਲਕਿੱਟ ਦਾ ਹਿੱਸਾ ਹੈ, ਜਿਸ ਵਿੱਚ ਲਿਖਣ, ਚਿੱਤਰ ਬਣਾਉਣ ਅਤੇ ਰੀਅਲ ਟਾਈਮ ਡਾਟਾ ਐਕਸੈੱਸ ਵਰਗੇ ਫੀਚਰ ਵੀ ਹਨ। ਐਲਨ ਮਸਕ ਨੇ ਆਪਣੀ ਕੰਪਨੀ xAI ਦੇ ਗਰੋਕ-4 ਨੂੰ ਯੂਜ਼ਰਸ ਲਈ ਮੁਫ਼ਤ ਕਰ ਦਿੱਤਾ ਹੈ, ਜੋ ਕਿ ਐਂਡਰਾਇਡ ਅਤੇ iOS ਦੋਵਾਂ ਸਿਸਟਮਾਂ 'ਤੇ ਉਪਲਬਧ ਹੈ। ਇਸ ਨੂੰ X ਪਲੇਟਫਾਰਮ ਦੇ ਨਾਲ-ਨਾਲ ਐਪ ਜਾਂ ਗੂਗਲ 'ਤੇ ਵੀ ਵਰਤਿਆ ਜਾ ਸਕਦਾ ਹੈ।
Get all latest content delivered to your email a few times a month.