ਤਾਜਾ ਖਬਰਾਂ
ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਛੀਨੀਵਾਲਾ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪਿੰਡ ਦਾ ਨੌਜਵਾਨ ਬਲਤੇਜ ਸਿੰਘ (24) ਦੀ ਕੈਨੇਡਾ ਵਿੱਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਇਹ ਖ਼ਬਰ ਕੈਨੇਡਾ ਰਹਿੰਦੇ ਉਸ ਦੇ ਚਚੇਰੇ ਭਰਾ ਵੱਲੋਂ ਪਰਿਵਾਰ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪਿੰਡ ਛੀਨੀਵਾਲ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਬਿਹਤਰ ਭਵਿੱਖ ਲਈ ਗਿਆ ਸੀ ਵਿਦੇਸ਼
ਜਾਣਕਾਰੀ ਅਨੁਸਾਰ, ਬਲਤੇਜ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਦਸੰਬਰ 2023 ਵਿੱਚ ਯਾਨੀ ਲਗਭਗ ਦੋ ਸਾਲ ਪਹਿਲਾਂ ਸਟੱਡੀ ਵੀਜ਼ਾ 'ਤੇ ਬਿਹਤਰ ਭਵਿੱਖ ਦੀ ਤਲਾਸ਼ ਵਿੱਚ ਕੈਨੇਡਾ ਗਿਆ ਸੀ। ਉਹ ਇੱਕ ਆਮ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਉਸਦੇ ਪਿਤਾ, ਜੋ ਕਿ ਇੱਕ ਨਿੱਜੀ ਬੱਸ ਕੰਡਕਟਰ ਹਨ, ਨੇ ਆਪਣੇ ਪੁੱਤਰ ਨੂੰ ਚੰਗੇ ਭਵਿੱਖ ਲਈ ਵਿਦੇਸ਼ ਭੇਜਣ ਲਈ ਬਹੁਤ ਮਿਹਨਤ ਕੀਤੀ ਸੀ।
ਨੌਜਵਾਨ ਦੀ ਅਚਾਨਕ ਮੌਤ ਦੀ ਖ਼ਬਰ ਸੁਣ ਕੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਨ੍ਹਾਂ ਦਾ ਸਾਰਾ ਸੁਪਨਾ ਚਕਨਾਚੂਰ ਹੋ ਗਿਆ ਹੈ।
ਲਾਸ਼ ਵਾਪਸ ਲਿਆਉਣ ਦੀ ਅਪੀਲ
ਮ੍ਰਿਤਕ ਬਲਤੇਜ ਸਿੰਘ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਦੁੱਖ ਦੀ ਇਸ ਘੜੀ ਵਿੱਚ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮ੍ਰਿਤਕ ਦੀ ਲਾਸ਼ ਵਾਪਸ ਪਿੰਡ ਲਿਆਉਣ ਲਈ ਤੁਰੰਤ ਮਦਦ ਕਰਨ ਦੀ ਅਪੀਲ ਕੀਤੀ ਹੈ।
ਪਿੰਡ ਛੀਨੀਵਾਲਾ ਦੇ ਲੋਕਾਂ ਨੇ ਸਰਕਾਰ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਕੈਨੇਡਾ ਵਿੱਚ ਭਾਰਤੀ ਅੰਬੈਸੀ ਨਾਲ ਤਾਲਮੇਲ ਕਰਕੇ ਇਸ ਕਾਰਜ ਵਿੱਚ ਸਹਾਇਤਾ ਕਰਨ।
Get all latest content delivered to your email a few times a month.