IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, 🔴 ਵੱਡੀ ਖ਼ਬਰ # ਅੰਮ੍ਰਿਤਸਰ ਪੁਲਿਸ ਨੇ ਪਾਕਿਸਤਾਨ ISI-ਸਮਰਥਿਤ ਅੱਤਵਾਦੀ...

🔴 ਵੱਡੀ ਖ਼ਬਰ # ਅੰਮ੍ਰਿਤਸਰ ਪੁਲਿਸ ਨੇ ਪਾਕਿਸਤਾਨ ISI-ਸਮਰਥਿਤ ਅੱਤਵਾਦੀ ਸਾਜ਼ਿਸ਼ ਨੂੰ ਕੀਤਾ ਨਾਕਾਮ, RDX ਸਮੇਤ ਇੱਕ ਮੁਲਜ਼ਮ ਗ੍ਰਿਫਤਾਰ

Admin User - Feb 10, 2026 04:33 PM
IMG

ਚੰਡੀਗੜ੍ਹ : ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਵੱਲੋਂ ਖੁਫੀਆ ਜਾਣਕਾਰੀ ਤੇ ਕਾਰਵਾਈ ਕਰਦੇ ਹੋਏ ਪਾਕਿਸਤਾਨ ISI-ਸਮਰਥਿਤ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ, ਇੱਕ RDX-ਅਧਾਰਤ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਬਰਾਮਦ ਕਰਕੇ ਅੰਮ੍ਰਿਤਸਰ ਤੋਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।

ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਦੋਸ਼ੀ ਵਿਦੇਸ਼-ਅਧਾਰਿਤ ਸੰਚਾਲਕਾਂ ਦੇ ਸੰਪਰਕ ਵਿਚ ਸੀ ਅਤੇ ਪਾਕਿਸਤਾਨ-ਅਧਾਰਤ ਹੈਂਡਲਰਾਂ ਦੇ ਹੁਕਮਾਂ ਹੇਠ ਕੰਮ ਕਰ ਰਿਹਾ ਸੀ। ਡਿਵਾਈਸ ਨੂੰ ਇੱਕ PVC ਪਾਈਪ ਕੇਸਿੰਗ ਵਿੱਚ ਛੁਪਾਇਆ ਗਿਆ ਸੀ, ਜਿਸ ਨਾਲ ਇਸ ਦਾ ਪਤਾ ਨਾ ਲੱਗ ਸਕੇ।

ਪੁਲਿਸ ਸਟੇਸ਼ਨ ਐੱਸ.ਐੱਸ.ਓ.ਸੀ., ਅੰਮ੍ਰਿਤਸਰ ਵਿਖੇ ਵਿਸਫੋਟਕ ਪਦਾਰਥ ਐਕਟ, ਆਰਮਜ਼ ਐਕਟ, ਅਤੇ ਬੀ.ਐਨ.ਐੱਸ.ਦੀਆਂ ਸੰਬੰਧਿਤ ਧਾਰਾਵਾਂ ਹੇਠ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪੂਰੇ ਅੱਤਵਾਦੀ ਨੈੱਟਵਰਕ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.