ਤਾਜਾ ਖਬਰਾਂ
ਪੰਜਾਬ, ਹਰਿਆਣਾ ਅਤੇ Chandigarh ਦੀ ਬਾਰ ਕੌਂਸਲ ਚੋਣਾਂ ਲਈ ਸਰਕਾਰੀ ਤੌਰ ‘ਤੇ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣ ਪ੍ਰੋਗਰਾਮ ਮੁਤਾਬਕ ਚੰਡੀਗੜ੍ਹ ਵਿੱਚ ਵੋਟਿੰਗ 17 ਮਾਰਚ ਨੂੰ ਹੋਵੇਗੀ, ਜਦਕਿ Punjab ਅਤੇ Haryana ਵਿੱਚ 18 ਮਾਰਚ ਨੂੰ ਮਤਦਾਨ ਕਰਵਾਇਆ ਜਾਵੇਗਾ।
ਚੋਣ ਪ੍ਰਕਿਰਿਆ ਤਹਿਤ ਕੁੱਲ 157 ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕੀਤੀ ਗਈ ਹੈ, ਜੋ ਕਿ ਚੋਣ ਨਿਯਮ 1968 ਦੇ ਨਿਯਮ 12(ਏ) ਅਧੀਨ ਤਿਆਰ ਕੀਤੀ ਗਈ ਹੈ। ਆਮ ਤੌਰ ‘ਤੇ ਇਹ ਚੋਣਾਂ ਹਰ ਪੰਜ ਸਾਲਾਂ ਬਾਅਦ ਕਰਵਾਈਆਂ ਜਾਂਦੀਆਂ ਹਨ, ਪਰ ਇਸ ਵਾਰ ਪ੍ਰਸ਼ਾਸਕੀ ਕਾਰਨਾਂ ਕਰਕੇ ਇਹ ਅੱਠ ਸਾਲਾਂ ਬਾਅਦ ਹੋ ਰਹੀਆਂ ਹਨ।
ਜਾਰੀ ਸੂਚੀ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿੱਚ 1968 ਤੋਂ 2015 ਤੱਕ ਭਰਤੀ ਹੋਏ 129 ਸੀਨੀਅਰ ਵਕੀਲ ਸ਼ਾਮਲ ਹਨ, ਜਦਕਿ ਦੂਜੇ ਭਾਗ ਵਿੱਚ 2016 ਤੋਂ 2025 ਦਰਮਿਆਨ ਪ੍ਰੈਕਟਿਸ ਸ਼ੁਰੂ ਕਰਨ ਵਾਲੇ 28 ਨੌਜਵਾਨ ਵਕੀਲ ਹਨ।
ਇਸ ਚੋਣ ਰਾਹੀਂ ਕੁੱਲ 25 ਮੈਂਬਰ ਚੁਣੇ ਜਾਣਗੇ। ਮਤਦਾਨ ਸਿੰਗਲ ਟ੍ਰਾਂਸਫਰੇਬਲ ਵੋਟ ਪ੍ਰਣਾਲੀ ਨਾਲ ਹੋਵੇਗਾ, ਜਿਸ ਵਿੱਚ ਵੋਟਰ ਆਪਣੀ ਪਸੰਦ ਦੇ ਉਮੀਦਵਾਰਾਂ ਨੂੰ ਤਰਤੀਬਵਾਰ ਦਰਜ ਕਰ ਸਕਦੇ ਹਨ। ਵੋਟਿੰਗ ਦੌਰਾਨ ਪਛਾਣ ਲਈ ਅਸਲ ਦਸਤਾਵੇਜ਼ ਲਾਜ਼ਮੀ ਹੋਣਗੇ ਅਤੇ ਕਿਸੇ ਵੀ ਕਿਸਮ ਦੀ ਨਿਸ਼ਾਨਦਾਹੀ ਵਾਲਾ ਬੈਲਟ ਪੇਪਰ ਅਵੈਧ ਮੰਨਿਆ ਜਾਵੇਗਾ।
Get all latest content delivered to your email a few times a month.