ਤਾਜਾ ਖਬਰਾਂ
ਟੀ-20 ਵਿਸ਼ਵ ਕੱਪ 2026 ਹੁਣ ਆਪਣੇ ਸਭ ਤੋਂ ਰੋਮਾਂਚਕ ਪੜਾਅ 'ਤੇ ਪਹੁੰਚ ਗਿਆ ਹੈ। ਗਰੁੱਪ ਸਟੇਜ ਦੀਆਂ ਚੁਣੌਤੀਆਂ ਪਾਰ ਕਰਕੇ ਭਾਰਤ, ਪਾਕਿਸਤਾਨ, ਦੱਖਣੀ ਅਫਰੀਕਾ, ਵੈਸਟਇੰਡੀਜ਼, ਇੰਗਲੈਂਡ, ਸ਼੍ਰੀਲੰਕਾ, ਨਿਊਜ਼ੀਲੈਂਡ ਅਤੇ ਹੈਰਾਨੀਜਨਕ ਪ੍ਰਦਰਸ਼ਨ ਕਰਨ ਵਾਲੀ ਜ਼ਿੰਬਾਬਵੇ ਦੀ ਟੀਮ ਨੇ ਸੁਪਰ-8 ਵਿੱਚ ਜਗ੍ਹਾ ਬਣਾ ਲਈ ਹੈ। ਇਨ੍ਹਾਂ ਅੱਠ ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ, ਜਿੱਥੇ ਸੈਮੀਫਾਈਨਲ ਤੱਕ ਪਹੁੰਚਣ ਲਈ ਹਰ ਮੁਕਾਬਲਾ 'ਕਰੋ ਜਾਂ ਮਰੋ' ਵਾਲਾ ਹੋਵੇਗਾ।
ਰਿਜ਼ਰਵ ਡੇਅ ਨਾ ਹੋਣ ਕਾਰਨ ਵਧੀ ਚਿੰਤਾ ਸੁਪਰ-8 ਦੇ ਮੈਚ ਭਾਰਤ ਅਤੇ ਸ਼੍ਰੀਲੰਕਾ ਦੀ ਧਰਤੀ 'ਤੇ ਖੇਡੇ ਜਾਣੇ ਹਨ। ਕੋਲੰਬੋ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਨੇ ਪ੍ਰਸ਼ੰਸਕਾਂ ਅਤੇ ਟੀਮਾਂ ਦੀ ਧੜਕਣ ਵਧਾ ਦਿੱਤੀ ਹੈ। ਅਹਿਮ ਗੱਲ ਇਹ ਹੈ ਕਿ ਗਰੁੱਪ ਸਟੇਜ ਵਾਂਗ ਸੁਪਰ-8 ਮੈਚਾਂ ਲਈ ਵੀ ਕੋਈ ਰਿਜ਼ਰਵ ਡੇਅ ਨਹੀਂ ਰੱਖਿਆ ਗਿਆ। ਜੇਕਰ ਮੀਂਹ ਕਾਰਨ ਖੇਡ ਰੁਕਦੀ ਹੈ, ਤਾਂ ਨਤੀਜੇ ਲਈ ਦੋਵਾਂ ਟੀਮਾਂ ਦਾ ਘੱਟੋ-ਘੱਟ 5-5 ਓਵਰ ਖੇਡਣਾ ਲਾਜ਼ਮੀ ਹੈ। ਅੰਪਾਇਰਾਂ ਦੀ ਪਹਿਲੀ ਕੋਸ਼ਿਸ਼ ਮੈਚ ਨੂੰ ਪੂਰਾ ਕਰਵਾਉਣ ਦੀ ਹੋਵੇਗੀ, ਭਾਵੇਂ ਓਵਰ ਘਟਾਉਣੇ ਪੈਣ।
ਜੇਕਰ ਮੈਚ ਰੱਦ ਹੋਇਆ ਤਾਂ ਕੀ ਹੋਵੇਗਾ ਅਸਰ? ਜੇਕਰ ਮੀਂਹ ਕਾਰਨ 5-5 ਓਵਰਾਂ ਦੀ ਖੇਡ ਵੀ ਸੰਭਵ ਨਹੀਂ ਹੁੰਦੀ, ਤਾਂ ਮੈਚ ਨੂੰ ਰੱਦ ਕਰਾਰ ਦਿੱਤਾ ਜਾਵੇਗਾ। ਅਜਿਹੀ ਸਥਿਤੀ ਵਿੱਚ:
ਦੋਵਾਂ ਟੀਮਾਂ ਦੇ ਖਾਤੇ ਵਿੱਚ 1-1 ਅੰਕ ਜੋੜਿਆ ਜਾਵੇਗਾ।
ਨੈੱਟ ਰਨ ਰੇਟ (NRR) 'ਤੇ ਕੋਈ ਪ੍ਰਭਾਵ ਨਹੀਂ ਪਵੇਗਾ।
ਜਿੱਤ ਦੇ 2 ਅੰਕ ਨਾ ਮਿਲਣ ਕਾਰਨ ਸੈਮੀਫਾਈਨਲ ਦੀ ਦੌੜ ਪੇਚੀਦਾ ਹੋ ਸਕਦੀ ਹੈ।
ਇੱਕ-ਇੱਕ ਅੰਕ ਬਣ ਸਕਦਾ ਹੈ ਜੀਅ ਦਾ ਜੰਜਾਲ ਸੁਪਰ-8 ਵਿੱਚ ਹਰੇਕ ਟੀਮ ਨੇ ਸਿਰਫ਼ 3-3 ਮੈਚ ਖੇਡਣੇ ਹਨ। ਇੱਕ ਵੀ ਮੈਚ ਮੀਂਹ ਦੀ ਭੇਟ ਚੜ੍ਹਨਾ ਕਿਸੇ ਵੀ ਵੱਡੀ ਟੀਮ ਦੇ ਸੈਮੀਫਾਈਨਲ ਸੁਪਨੇ ਨੂੰ ਤੋੜ ਸਕਦਾ ਹੈ। ਇਸ ਦੀ ਮਿਸਾਲ ਗਰੁੱਪ ਸਟੇਜ ਵਿੱਚ ਮਿਲੀ ਸੀ, ਜਿੱਥੇ ਜ਼ਿੰਬਾਬਵੇ ਅਤੇ ਆਇਰਲੈਂਡ ਦਾ ਮੈਚ ਧੁਲਣ ਕਾਰਨ ਅੰਕ ਸੂਚੀ ਵਿੱਚ ਵੱਡੀ ਉਲਟਫੇਰ ਦੇਖਣ ਨੂੰ ਮਿਲੀ ਸੀ। ਨੈੱਟ ਰਨ ਰੇਟ 'ਤੇ ਨਿਰਭਰ ਰਹਿਣ ਵਾਲੀਆਂ ਟੀਮਾਂ ਲਈ ਮੀਂਹ ਸਭ ਤੋਂ ਵੱਡਾ ਦੁਸ਼ਮਣ ਸਾਬਤ ਹੋ ਸਕਦਾ ਹੈ।
Get all latest content delivered to your email a few times a month.