ਤਾਜਾ ਖਬਰਾਂ
ਮੋਹਾਲੀ ਵਿੱਚ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਤਿੰਨ ਦਿਨਾਂ ਤੱਕ ਚੱਲਿਆ ‘AI ਫ਼ੈਸਟ 2026’ ਸ਼ਾਨਦਾਰ ਢੰਗ ਨਾਲ ਸਮਾਪਤ ਹੋ ਗਿਆ। ਸਮਾਗਮ ਦੇ ਆਖ਼ਰੀ ਦਿਨ ਯੂਨੀਵਰਸਿਟੀ ਦੇ ਸਟਾਰਟਅੱਪ ਲਾਂਚਪੈਡ ‘ਕੈਂਪਸ ਟੈਂਕ’ ਦਾ ਗ੍ਰੈਂਡ ਫਿਨਾਲੇ ਕਰਵਾਇਆ ਗਿਆ, ਜਿਸ ਵਿੱਚ ਚੁਣੀਆਂ ਗਈਆਂ ਸਿਖਰਲੀਆਂ 10 ਟੀਮਾਂ ਨੂੰ ਆਪਣੇ ਨਵੀਨਤਾਕਾਰੀ ਆਈਡੀਆਜ਼ ਲਈ ਕੁੱਲ 6 ਮਿਲੀਅਨ ਡਾਲਰ ਤੱਕ ਫੰਡਿੰਗ ਦੀ ਪਹੁੰਚ ਮਿਲੀ।
ਇਹ ਲਾਂਚਪੈਡ ਯੂਨੀਵਰਸਿਟੀ ਵੱਲੋਂ ਅਪਨਾ ਅਤੇ ਵੈਂਚਰ ਕੈਟਾਲਿਸਟ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ। ਇਸਦਾ ਮਕਸਦ ਨੌਜਵਾਨ ਉਦਮੀਆਂ ਨੂੰ ਮੰਚ ਮੁਹੱਈਆ ਕਰਵਾਉਣਾ ਅਤੇ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨਾ ਹੈ ਤਾਂ ਜੋ ਦੇਸ਼ ਦੇ ਆਰਥਿਕ ਵਿਕਾਸ ਨੂੰ ਤਾਕਤ ਮਿਲੇ।
ਅਗਸਤ 2025 ਵਿੱਚ ਸ਼ੁਰੂ ਹੋਏ ਕੈਂਪਸ ਟੈਂਕ ਲਈ ਕੁੱਲ 21,739 ਅਰਜ਼ੀਆਂ ਮਿਲੀਆਂ। ਚੋਣ ਪ੍ਰਕਿਰਿਆ ਦੇ ਕਈ ਪੜਾਅਾਂ ਤੋਂ ਬਾਅਦ ਸੈਮੀਫ਼ਾਈਨਲ ਵਿੱਚੋਂ 10 ਸਿਖਰਲੀਆਂ ਟੀਮਾਂ ਨੂੰ ਫੰਡਿੰਗ ਲਈ ਚੁਣਿਆ ਗਿਆ। ਦੇਸ਼ ਭਰ ਤੋਂ ਵਿਦਿਆਰਥੀਆਂ ਅਤੇ ਨਵੀਨਤਾਕਾਰਾਂ ਦੀ ਵੱਡੀ ਭਾਗੀਦਾਰੀ ਨੇ ਇਸ ਪਲੇਟਫਾਰਮ ਨੂੰ ਸਭ ਤੋਂ ਵੱਡੇ ਯੂਨੀਵਰਸਿਟੀ ਸਟਾਰਟਅੱਪ ਪ੍ਰੋਗਰਾਮਾਂ ਵਿੱਚ ਸ਼ਾਮਲ ਕਰ ਦਿੱਤਾ।
AI ਫ਼ੈਸਟ ਦੌਰਾਨ 35 ਤੋਂ ਵੱਧ ਮੁਕਾਬਲੇ, 1000 ਤੋਂ ਵੱਧ ਟੀਮਾਂ ਦੀ ਭਾਗੀਦਾਰੀ ਅਤੇ 10,000 ਤੋਂ ਜ਼ਿਆਦਾ ਵਿਦਿਆਰਥੀਆਂ ਦੀ ਹਾਜ਼ਰੀ ਨੇ ਇਸਨੂੰ ਭਾਰਤ ਦੇ ਸਭ ਤੋਂ ਵੱਡੇ ਏਆਈ ਸਮਾਗਮਾਂ ਵਿੱਚ ਸ਼ਾਮਲ ਕਰ ਦਿੱਤਾ।
ਸਮਾਪਤੀ ਸਮਾਰੋਹ ਦੌਰਾਨ ਰਾਜ ਸਭਾ ਮੈਂਬਰ ਅਤੇ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਕੈਂਪਸ ਟੈਂਕ ਨੌਜਵਾਨਾਂ ਨੂੰ ਸਿਰਫ਼ ਫੰਡਿੰਗ ਹੀ ਨਹੀਂ, ਸਗੋਂ ਮਾਹਰਾਂ ਦਾ ਮਾਰਗਦਰਸ਼ਨ ਅਤੇ ਇਨਕਿਊਬੇਸ਼ਨ ਸਹੂਲਤਾਂ ਵੀ ਪ੍ਰਦਾਨ ਕਰਦਾ ਹੈ।
ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਸਟਾਰਟਅੱਪ ਇੰਡੀਆ ਮਿਸ਼ਨ ਤੋਂ ਬਾਅਦ ਦੇਸ਼ ਦਾ ਸਟਾਰਟਅੱਪ ਇਕੋਸਿਸਟਮ ਤੇਜ਼ੀ ਨਾਲ ਵਧਿਆ ਹੈ ਅਤੇ ਹੁਣ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਸਟਾਰਟਅੱਪ ਕੇਂਦਰਾਂ ਵਿੱਚੋਂ ਇੱਕ ਬਣ ਚੁੱਕਾ ਹੈ।
Get all latest content delivered to your email a few times a month.