ਤਾਜਾ ਖਬਰਾਂ
ਭਾਰਤੀ ਪੁਰਾਤੱਤਵ ਸਰਵੇਖਣ (ASI) ਨੇ ਰਾਸ਼ਟਰੀ ਰਾਜਧਾਨੀ ਦੇ ਪ੍ਰਸਿੱਧ ਇਤਿਹਾਸਕ ਸਮਾਰਕ ਲਾਲ ਕਿਲ੍ਹਾ ਨੂੰ ਲੈ ਕੇ ਮਹੱਤਵਪੂਰਨ ਫੈਸਲਾ ਲਿਆ ਹੈ। ਨਵੇਂ ਹੁਕਮਾਂ ਮੁਤਾਬਕ ਹੁਣ ਇਹ ਇਤਿਹਾਸਕ ਧਰੋਹਰ ਹਫ਼ਤੇ ਦੇ ਸਾਰੇ ਦਿਨ ਸੈਲਾਨੀਆਂ ਲਈ ਖੁੱਲ੍ਹੀ ਰਹੇਗੀ, ਜਦਕਿ ਪਹਿਲਾਂ ਹਰ ਸੋਮਵਾਰ ਨੂੰ ਇਸ ਨੂੰ ਬੰਦ ਰੱਖਿਆ ਜਾਂਦਾ ਸੀ।
ASI ਦੇ ਸੀਨੀਅਰ ਅਧਿਕਾਰੀਆਂ ਦੇ ਅਨੁਸਾਰ ਇਹ ਹੁਕਮ 13 ਫਰਵਰੀ ਨੂੰ ਜਾਰੀ ਕੀਤਾ ਗਿਆ ਅਤੇ 16 ਫਰਵਰੀ ਤੋਂ ਲਾਗੂ ਕਰ ਦਿੱਤਾ ਗਿਆ। ਹੁਕਮ ‘ਤੇ ਡਾਇਰੈਕਟਰ ਜਨਰਲ ਦੇ ਦਸਤਖਤ ਹਨ ਅਤੇ ਇਹ ਕਦਮ ਸੈਲਾਨੀਆਂ ਦੀ ਵੱਧ ਰਹੀ ਗਿਣਤੀ ਅਤੇ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ।
ਇਸ ਫੈਸਲੇ ਨਾਲ ਹੁਣ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਯਾਤਰੀ ਕਿਸੇ ਵੀ ਦਿਨ ਬਿਨਾਂ ਰੁਕਾਵਟ ਇਸ ਧਰੋਹਰ ਦਾ ਦੌਰਾ ਕਰ ਸਕਣਗੇ, ਜਿਸ ਨਾਲ ਦਿੱਲੀ ਵਿੱਚ ਸੈਰ-ਸਪਾਟੇ ਨੂੰ ਵੱਡਾ ਉਤਸ਼ਾਹ ਮਿਲਣ ਦੀ ਉਮੀਦ ਹੈ।
ਇਤਿਹਾਸਕ ਤੌਰ ‘ਤੇ ਮੁਗਲ ਕਾਲ ਦੀ ਸ਼ਾਨ ਦਰਸਾਉਂਦਾ ਲਾਲ ਕਿਲ੍ਹਾ ਵਾਸਤੂਕਲਾ ਦਾ ਸ਼ਾਨਦਾਰ ਨਮੂਨਾ ਹੈ ਅਤੇ ਇਸਨੂੰ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤ ਸਥਾਨ ਦਾ ਦਰਜਾ ਮਿਲਿਆ ਹੋਇਆ ਹੈ। ਇਸ ਦੀ ਸੰਭਾਲ ਅਤੇ ਪ੍ਰਬੰਧਨ ਦੀ ਜ਼ਿੰਮੇਵਾਰੀ ASI ਕੋਲ ਹੈ, ਜੋ ਦੇਸ਼ ਦੇ ਕਈ ਹੋਰ ਕੇਂਦਰੀ ਤੌਰ ‘ਤੇ ਸੁਰੱਖਿਅਤ ਸਮਾਰਕਾਂ ਦੀ ਦੇਖਭਾਲ ਵੀ ਕਰਦਾ ਹੈ।
Get all latest content delivered to your email a few times a month.