IMG-LOGO
ਹੋਮ ਰਾਸ਼ਟਰੀ: ਈਰਾਨ ‘ਚ ਤਣਾਅ ਵਧਿਆ: ਭਾਰਤ ਸਰਕਾਰ ਵੱਲੋਂ ਨਾਗਰਿਕਾਂ ਨੂੰ ਤੁਰੰਤ...

ਈਰਾਨ ‘ਚ ਤਣਾਅ ਵਧਿਆ: ਭਾਰਤ ਸਰਕਾਰ ਵੱਲੋਂ ਨਾਗਰਿਕਾਂ ਨੂੰ ਤੁਰੰਤ ਦੇਸ਼ ਛੱਡਣ ਦੀ ਸਲਾਹ

Admin User - Feb 23, 2026 06:25 PM
IMG

ਈਰਾਨ ਵਿੱਚ ਸੁਰੱਖਿਆ ਸਥਿਤੀ ਬਿਗੜਣ ਅਤੇ ਅਮਰੀਕਾ ਨਾਲ ਸੰਭਾਵਿਤ ਟਕਰਾਅ ਦੇ ਖਤਰੇ ਦੇ ਮੱਦੇਨਜ਼ਰ, ਭਾਰਤ ਸਰਕਾਰ ਨੇ ਉੱਥੇ ਰਹਿੰਦੇ ਭਾਰਤੀ ਨਾਗਰਿਕਾਂ ਲਈ ਤੁਰੰਤ ਐਡਵਾਈਜ਼ਰੀ ਜਾਰੀ ਕੀਤੀ ਹੈ। ਸਰਕਾਰ ਨੇ ਸਪਸ਼ਟ ਕੀਤਾ ਕਿ ਵਿਦਿਆਰਥੀ, ਕਾਰੋਬਾਰੀ, ਸ਼ਰਧਾਲੂ ਅਤੇ ਸੈਲਾਨੀ ਸਮੇਤ ਸਾਰੇ ਭਾਰਤੀ ਉਪਲਬਧ ਵਪਾਰਕ ਉਡਾਣਾਂ ਜਾਂ ਹੋਰ ਸਾਧਨਾਂ ਰਾਹੀਂ ਜਲਦੀ ਤੋਂ ਜਲਦੀ ਦੇਸ਼ ਛੱਡਣ ਦੀ ਯੋਜਨਾ ਬਣਾਉਣ।

ਭਾਰਤੀ ਦੂਤਾਵਾਸ ਤਹਿਰਾਨ ਵੱਲੋਂ ਜਾਰੀ ਸਲਾਹ ਵਿੱਚ ਨਾਗਰਿਕਾਂ ਨੂੰ ਉੱਚ ਪੱਧਰੀ ਸਾਵਧਾਨੀ ਵਰਤਣ, ਭੀੜ-ਭਾੜ ਅਤੇ ਪ੍ਰਦਰਸ਼ਨ ਵਾਲੇ ਖੇਤਰਾਂ ਤੋਂ ਦੂਰ ਰਹਿਣ ਅਤੇ ਸਥਾਨਕ ਮੀਡੀਆ ਰਾਹੀਂ ਤਾਜ਼ਾ ਸਥਿਤੀ ‘ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਦੂਤਾਵਾਸ ਨੇ ਇਹ ਵੀ ਦੱਸਿਆ ਕਿ ਨਾਗਰਿਕ ਆਪਣੇ ਪਾਸਪੋਰਟ ਅਤੇ ਹੋਰ ਯਾਤਰਾ ਦਸਤਾਵੇਜ਼ ਹਰ ਵੇਲੇ ਤਿਆਰ ਰੱਖਣ ਅਤੇ ਕਿਸੇ ਵੀ ਐਮਰਜੈਂਸੀ ਹਾਲਤ ਵਿੱਚ ਦੂਤਾਵਾਸ ਨਾਲ ਤੁਰੰਤ ਸੰਪਰਕ ਕਰਨ।

ਇਸਦੇ ਨਾਲ ਹੀ ਦੂਤਾਵਾਸ ਨੇ ਐਮਰਜੈਂਸੀ ਹੈਲਪਲਾਈਨ ਨੰਬਰ ਅਤੇ ਈਮੇਲ ਜਾਰੀ ਕਰਕੇ ਭਾਰਤੀ ਭਾਈਚਾਰੇ ਨੂੰ ਰਜਿਸਟ੍ਰੇਸ਼ਨ ਕਰਨ ਲਈ ਕਿਹਾ ਹੈ ਤਾਂ ਜੋ ਕਿਸੇ ਵੀ ਅਣਹੋਣੀ ਸਥਿਤੀ ਵਿੱਚ ਮਦਦ ਤੁਰੰਤ ਪਹੁੰਚਾਈ ਜਾ ਸਕੇ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਜੇ ਇੰਟਰਨੈੱਟ ਸਮੱਸਿਆ ਕਾਰਨ ਰਜਿਸਟ੍ਰੇਸ਼ਨ ਨਾ ਹੋ ਸਕੇ ਤਾਂ ਭਾਰਤ ਵਿੱਚ ਰਹਿੰਦੇ ਪਰਿਵਾਰਕ ਮੈਂਬਰ ਵੀ ਇਹ ਪ੍ਰਕਿਰਿਆ ਪੂਰੀ ਕਰ ਸਕਦੇ ਹਨ, ਜਿਸ ਨਾਲ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.