ਤਾਜਾ ਖਬਰਾਂ
ਚੰਡੀਗੜ੍ਹ ਦੇ ਸੈਕਟਰ 41 ਸਥਿਤ ਇੱਕ ਬੰਦ ਫਲੈਟ ਵਿੱਚ ਦਿਓਰ ਅਤੇ ਭਰਜਾਈ ਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਮ੍ਰਿਤਕਾਂ ਦੀ ਪਛਾਣ 32 ਸਾਲਾ ਨਗਮਾ ਅਤੇ 35 ਸਾਲਾ ਮੁਸਲਿਨ ਵਜੋਂ ਹੋਈ ਹੈ, ਜੋ ਕਈ ਸਾਲਾਂ ਤੋਂ ਇੱਕੋ ਘਰ ਵਿੱਚ ਰਹਿ ਰਹੇ ਸਨ।
ਜਾਣਕਾਰੀ ਮੁਤਾਬਕ ਨਗਮਾ ਦਾ ਪਤੀ ਪਿਛਲੇ ਹਫ਼ਤੇ ਆਪਣੇ ਪਿੰਡ ਗਿਆ ਹੋਇਆ ਸੀ ਅਤੇ ਘਰ ਵਿੱਚ ਨਗਮਾ ਆਪਣੇ ਦੋ ਛੋਟੇ ਬੱਚਿਆਂ ਸਮੇਤ ਦਿਓਰ ਨਾਲ ਰਹਿ ਰਹੀ ਸੀ। ਪਤੀ ਨੂੰ ਕੁਝ ਗਲਤ ਹੋਣ ਦਾ ਅਹਿਸਾਸ ਹੋਣ ‘ਤੇ ਉਸਨੇ ਇੱਕ ਜਾਣਕਾਰ ਨੂੰ ਫਲੈਟ ‘ਤੇ ਭੇਜਿਆ। ਜਦੋਂ ਉਹ ਉੱਥੇ ਪਹੁੰਚਿਆ ਤਾਂ ਦੋਵਾਂ ਨੂੰ ਫਾਹੇ ਨਾਲ ਲਟਕਦਾ ਦੇਖ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਨੇ ਦੱਸਿਆ ਕਿ ਕਮਰੇ ਵਿੱਚੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਅਤੇ ਦੋਵਾਂ ਦੇ ਸਰੀਰ ‘ਤੇ ਬਾਹਰੀ ਸੱਟਾਂ ਦੇ ਨਿਸ਼ਾਨ ਵੀ ਨਹੀਂ ਸਨ।
ਡੀਐਸਪੀ ਧੀਰਜ ਕੁਮਾਰ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਮਾਮਲਾ ਦੋਹਰੀ ਖੁਦਕੁਸ਼ੀ ਵੱਲ ਇਸ਼ਾਰਾ ਕਰਦਾ ਹੈ, ਪਰ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਅਤੇ ਫੋਰੈਂਸਿਕ ਰਿਪੋਰਟਾਂ ਤੋਂ ਬਾਅਦ ਹੀ ਹੋਵੇਗੀ।
ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਘਟਨਾ ਦੇ ਪਿੱਛੇ ਦੀ ਸੱਚਾਈ ਸਾਹਮਣੇ ਆ ਸਕੇ।
Get all latest content delivered to your email a few times a month.