ਤਾਜਾ ਖਬਰਾਂ
ਇਜ਼ਰਾਈਲ, ਅਮਰੀਕਾ ਅਤੇ ਈਰਾਨ ਵਿਚਕਾਰ ਜੰਗ ਦਾ ਤੀਜਾ ਦਿਨ ਹੈ। ਇਸ ਸਮੇਂ ਦੌਰਾਨ 1,000 ਈਰਾਨੀ ਟਿਕਾਣਿਆਂ 'ਤੇ ਹਮਲਾ ਕੀਤੇ ਜਾਣ ਦੀ ਖਬਰ ਹੈ.....ਇਜ਼ਰਾਈਲੀ ਫੌਜ ਦੇ ਅਨੁਸਾਰ, ਜੰਗ ਦੇ ਪਹਿਲੇ 30 ਘੰਟਿਆਂ ਵਿੱਚ 2,000 ਤੋਂ ਵੱਧ ਬੰਬ ਸੁੱਟੇ ਗਏ ਹਨ।
ਇਸ ਸਮੇਂ ਦੌਰਾਨ ਲੜਾਕੂ ਜਹਾਜ਼ਾਂ
ਨੇ 700
ਤੋਂ ਵੱਧ ਉਡਾਨਾਂ ਭਰੀਆਂ। ਈਰਾਨ ਨੇ ਇਜ਼ਰਾਈਲ ਸਮੇਤ ਨੌਂ ਦੇਸ਼ਾਂ ਵਿੱਚ
ਅਮਰੀਕੀ ਠਿਕਾਣਿਆਂ 'ਤੇ ਹਮਲਾ
ਕਰਕੇ ਜਵਾਬੀ ਕਾਰਵਾਈ ਕੀਤੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ
ਆਉਣ ਵਾਲੇ ਦਿਨਾਂ ਵਿੱਚ ਤਹਿਰਾਨ 'ਤੇ
ਹਮਲੇ ਤੇਜ਼ ਹੋਣਗੇ। ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਸ਼ਨੀਵਾਰ ਨੂੰ ਸ਼ੁਰੂ ਹੋਈ ਲੜਾਈ
ਦੇ ਪਹਿਲੇ ਦਿਨ ਹੀ ਮਾਰੇ ਗਏ ਸਨ। ਇਨ੍ਹਾਂ ਹਮਲਿਆਂ ਵਿੱਚ 48 ਈਰਾਨੀ "ਨੇਤਾ" ਮਾਰੇ ਗਏ ਹਨ। ਇਜ਼ਰਾਈਲ ਅਤੇ ਅਮਰੀਕਾ ਨੇ
ਈਰਾਨ ਦੀ ਰਾਜਧਾਨੀ ਤਹਿਰਾਨ ਸਮੇਤ 10 ਵੱਡੇ
ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਹੈ। ਹੁਣ ਤੱਕ 300 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ 1000 ਤੋਂ ਵੱਧ ਜ਼ਖਮੀ ਹੋਏ ਹਨ। ਇੱਕ ਮਿਜ਼ਾਈਲ ਇੱਕ ਸਕੂਲ 'ਤੇ ਡਿੱਗੀ, ਜਿਸ
ਵਿੱਚ 180
ਵਿਿਦਆਰਥਣਾਂ ਦੀ ਮੌਤ ਹੋ ਗਈ ਅਤੇ 45 ਜ਼ਖਮੀ ਹੋ ਗਈਆਂ।
Get all latest content delivered to your email a few times a month.