IMG-LOGO
ਹੋਮ ਪੰਜਾਬ, ਰਾਸ਼ਟਰੀ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਡਾ. ਐਸ ਜੈਸ਼ੰਕਰ ਨੂੰ ਲਿਖਿਆ...

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਡਾ. ਐਸ ਜੈਸ਼ੰਕਰ ਨੂੰ ਲਿਖਿਆ ਪੱਤਰ - Dubai 'ਚ ਫਸੇ ਬਠਿੰਡਾ ਦੇ ਪ੍ਰਿੰਸੀਪਲ ਜੋੜੇ ਦੀ ਵਾਪਸੀ ਲਈ ਅਪੀਲ

Admin User - Mar 02, 2026 09:23 PM
IMG

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਠਿੰਡਾ ਦੇ ਪ੍ਰਿੰਸੀਪਲ ਜੋੜੇ ਦੀ ਵਿਦੇਸ਼ ਵਿੱਚ ਬਣੀ ਸੰਕਟਮਈ ਸਥਿਤੀ ਨੂੰ ਲੈ ਕੇ ਕੇਂਦਰ ਸਰਕਾਰ ਦਾ ਧਿਆਨ ਖਿੱਚਿਆ ਹੈ। ਉਨ੍ਹਾਂ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਲਿਖੇ ਪੱਤਰ ਵਿੱਚ ਅਪੀਲ ਕੀਤੀ ਹੈ ਕਿ ਖਾੜੀ ਦੇਸ਼ਾਂ ਵਿੱਚ ਫਸੇ ਭਾਰਤੀਆਂ ਦੀ ਤੁਰੰਤ ਸੁਰੱਖਿਅਤ ਵਾਪਸੀ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ।

ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਬਠਿੰਡਾ ਦੇ ਐਸਐਸਡੀ ਕਾਲਜ ਦੀ ਪ੍ਰਿੰਸੀਪਲ ਨੀਰੂ ਗਰਗ ਅਤੇ ਉਨ੍ਹਾਂ ਦੇ ਪਤੀ ਪ੍ਰਵੀਨ ਗਰਗ, ਜੋ ਪਰਿਵਾਰ ਸਮੇਤ 23 ਫਰਵਰੀ ਨੂੰ ਦੁਬਈ ਗਏ ਸਨ, ਉਡਾਣਾਂ ਬੰਦ ਹੋਣ ਕਾਰਨ ਉੱਥੇ ਹੀ ਫਸ ਗਏ। ਉਹ 28 ਫਰਵਰੀ ਨੂੰ ਵਾਪਸ ਆਉਣ ਵਾਲੇ ਸਨ ਪਰ ਹਵਾਈ ਅੱਡਾ ਬੰਦ ਹੋਣ ਕਰਕੇ ਯਾਤਰਾ ਸੰਭਵ ਨਾ ਹੋ ਸਕੀ।

ਜੋੜੇ ਨੇ ਵੀਡੀਓ ਸੰਦੇਸ਼ ਰਾਹੀਂ ਭਾਰਤ ਸਰਕਾਰ ਕੋਲ ਮਦਦ ਦੀ ਗੁਹਾਰ ਲਗਾਈ ਅਤੇ ਦੱਸਿਆ ਕਿ ਉਹ ਭਾਰਤੀ ਦੂਤਾਵਾਸ ਵੀ ਗਏ ਪਰ ਦਫ਼ਤਰ ਬੰਦ ਮਿਲਿਆ। ਕੁਝ ਸਮੇਂ ਲਈ ਉਨ੍ਹਾਂ ਨੂੰ ਇੱਕ ਹੋਟਲ ਵਿੱਚ ਰਹਿਣ ਦੀ ਥਾਂ ਮਿਲੀ, ਪਰ ਹੁਣ ਕਮਰਾ ਖਾਲੀ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਆਪਣੀ ਆਰਥਿਕ ਤੰਗੀ ਅਤੇ ਦਵਾਈਆਂ ਖਤਮ ਹੋਣ ਦੀ ਗੰਭੀਰ ਸਮੱਸਿਆ ਵੀ ਸਾਂਝੀ ਕੀਤੀ ਹੈ।

ਰਾਜਾ ਵੜਿੰਗ ਨੇ ਕਿਹਾ ਕਿ ਮਨੁੱਖੀ ਅਧਾਰ ‘ਤੇ ਤੁਰੰਤ ਕਾਰਵਾਈ ਕਰਨੀ ਲਾਜ਼ਮੀ ਹੈ ਤਾਂ ਜੋ ਬਠਿੰਡਾ ਦੇ ਇਸ ਜੋੜੇ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਅਤੇ ਉਹ ਜਲਦੀ ਆਪਣੇ ਘਰ ਪਹੁੰਚ ਸਕਣ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.