ਤਾਜਾ ਖਬਰਾਂ
ਚੰਡੀਗੜ੍ਹ - ਬੁੱਧਵਾਰ ਨੂੰ ਪਹਿਲੇ ਸੈਮੀਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਨੌਂ ਵਿਕਟਾਂ ਨਾਲ ਹਰਾ ਕੇ ਨਿਊਜ਼ੀਲੈਂਡ ਦੂਜੀ ਵਾਰ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ।
ਕੀਵੀ ਟੀਮ 2021 ਵਿੱਚ ਪਹਿਲੀ ਵਾਰ ਫਾਈਨਲ ਵਿੱਚ ਪਹੁੰਚੀ ਸੀ। ਕੀਵੀ ਕਪਤਾਨ ਮਿਸ਼ੇਲ ਸੈਂਟਨਰ ਨੇ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਦੱਖਣੀ ਅਫਰੀਕਾ ਨੇ 20 ਓਵਰਾਂ ਵਿੱਚ 8 ਵਿਕਟਾਂ 'ਤੇ 169 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੇ 170 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 12.5 ਓਵਰਾਂ ਵਿੱਚ 1 ਵਿਕਟ 'ਤੇ ਜਿੱਤ ਹਾਸਲ ਕਰ ਲਈ।
ਫਿਨ ਐਲਨ ਨੇ 33 ਗੇਂਦਾਂ 'ਤੇ ਅਜੇਤੂ 100 ਦੌੜਾਂ ਬਣਾਈਆਂ, ਜੋ ਕਿ ਟੀ-20 ਵਿਸ਼ਵ ਕੱਪ ਦੇ ਇਤਿਹਾਸ ਦਾ ਸਭ ਤੋਂ ਤੇਜ਼ ਸੈਂਕੜਾ ਬਣ ਗਿਆ।
ਐਲਨ ਨੇ ਵੈਸਟਇੰਡੀਜ਼ ਦੇ ਦਿੱਗਜ ਬੱਲੇਬਾਜ਼ ਕ੍ਰਿਸ ਗੇਲ ਦਾ ਰਿਕਾਰਡ ਤੋੜਿਆ, ਜਿਸਨੇ 2016 ਵਿੱਚ ਇੰਗਲੈਂਡ ਵਿਰੁੱਧ 47 ਗੇਂਦਾਂ ਵਿੱਚ ਸੈਂਕੜਾ ਲਗਾਇਆ ਸੀ।
Get all latest content delivered to your email a few times a month.