IMG-LOGO
ਹੋਮ ਪੰਜਾਬ: ਤਰਨਤਾਰਨ 'ਚ ਦਿਨ ਦਿਹਾੜੇ ਲੁੱਟ ਦੀ ਵਾਰਦਾਤ: ਸ੍ਰੀ ਦਰਬਾਰ ਸਾਹਿਬ...

ਤਰਨਤਾਰਨ 'ਚ ਦਿਨ ਦਿਹਾੜੇ ਲੁੱਟ ਦੀ ਵਾਰਦਾਤ: ਸ੍ਰੀ ਦਰਬਾਰ ਸਾਹਿਬ ਤੋਂ ਵਾਪਸੀ ਕਰਦੇ ਦੰਪਤੀ ਨੂੰ ਬਣਾਇਆ ਨਿਸ਼ਾਨਾ

Admin User - Mar 05, 2026 09:18 PM
IMG

ਸ੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਘਰ ਵਾਪਸ ਆ ਰਹੇ ਪਤੀ-ਪਤਨੀ ਨਾਲ ਨੈਸ਼ਨਲ ਹਾਈਵੇ ’ਤੇ ਦਿਨ ਦਿਹਾੜੇ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਮੋਟਰਸਾਈਕਲ ’ਤੇ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਬਾਈਕ ਰਾਹੀਂ ਆ ਕੇ ਪੀੜਤ ਦੇ ਕੁੜਤੇ ਦੀ ਜੇਬ ਪਾੜ ਕੇ ਉਸਦਾ ਪਰਸ ਅਤੇ ਮੋਬਾਇਲ ਫੋਨ ਛੀਨ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ।

ਪੀੜਤ ਦਿਲਬਾਗ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਚੋਹਲਾ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੀ ਪਤਨੀ ਸਮੇਤ ਅੰਮ੍ਰਿਤਸਰ ਤੋਂ ਦਰਸ਼ਨ ਕਰਕੇ ਮੋਟਰਸਾਈਕਲ ਰਾਹੀਂ ਆਪਣੇ ਘਰ ਵਾਪਸ ਪਰਤ ਰਹੇ ਸਨ। ਜਦੋਂ ਉਹ ਬਾਅਦ ਦੁਪਹਿਰ ਕਰੀਬ 4 ਵਜੇ ਨੈਸ਼ਨਲ ਹਾਈਵੇ ’ਤੇ ਨੌਸ਼ਹਿਰਾ ਪੰਨੂੰਆਂ ਦੇ ਨੇੜੇ ਇੱਕ ਪ੍ਰਾਈਵੇਟ ਸਕੂਲ ਕੋਲੋਂ ਲੰਘ ਰਹੇ ਸਨ ਤਾਂ ਪਿੱਛੋਂ ਆ ਰਹੇ ਦੋ ਬਾਈਕ ਸਵਾਰ ਨੌਜਵਾਨਾਂ ਨੇ, ਜਿਨ੍ਹਾਂ ਨੇ ਆਪਣੇ ਚਿਹਰੇ ਕੱਪੜਿਆਂ ਨਾਲ ਢੱਕੇ ਹੋਏ ਸਨ, ਉਨ੍ਹਾਂ ਨੂੰ ਨਿਸ਼ਾਨਾ ਬਣਾਇਆ।

ਲੁਟੇਰਿਆਂ ਨੇ ਚਲਦੀ ਮੋਟਰਸਾਈਕਲ ਦੇ ਨੇੜੇ ਆ ਕੇ ਦਿਲਬਾਗ ਸਿੰਘ ਦੇ ਕੁੜਤੇ ਦੀ ਜੇਬ ਨੂੰ ਜ਼ੋਰ ਨਾਲ ਖਿੱਚਿਆ, ਜਿਸ ਨਾਲ ਜੇਬ ਫਟ ਗਈ। ਖੁਸ਼ਕਿਸਮਤੀ ਨਾਲ ਦੰਪਤੀ ਮੋਟਰਸਾਈਕਲ ਤੋਂ ਡਿੱਗਣ ਤੋਂ ਬਚ ਗਏ, ਨਹੀਂ ਤਾਂ ਵੱਡਾ ਹਾਦਸਾ ਵੀ ਹੋ ਸਕਦਾ ਸੀ।

ਲੁੱਟੇ ਗਏ ਸਮਾਨ ਵਿੱਚ ਵੀਵੋ ਕੰਪਨੀ ਦਾ ਮੋਬਾਇਲ ਫੋਨ, ਇੱਕ ਪਰਸ ਜਿਸ ਵਿੱਚ ਨਕਦੀ ਰਕਮ, ਬੈਂਕ ਦੇ ਏਟੀਐਮ ਕਾਰਡ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸ਼ਾਮਲ ਸਨ। ਵਾਰਦਾਤ ਤੋਂ ਬਾਅਦ ਦੋਵੇਂ ਲੁਟੇਰੇ ਤੇਜ਼ ਰਫ਼ਤਾਰ ਨਾਲ ਮੌਕੇ ਤੋਂ ਫਰਾਰ ਹੋ ਗਏ।

ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਤੇ ਲੋਕਾਂ ਨੇ ਨੈਸ਼ਨਲ ਹਾਈਵੇ ’ਤੇ ਵੱਧ ਰਹੀਆਂ ਲੁੱਟ ਦੀਆਂ ਘਟਨਾਵਾਂ ’ਤੇ ਚਿੰਤਾ ਜਤਾਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.