IMG-LOGO
ਹੋਮ ਪੰਜਾਬ: ਵਿਆਹ ਸਮਾਗਮ ਦੌਰਾਨ ਡੀਜੇ ਨੂੰ ਲੈ ਕੇ ਤਕਰਾਰ, ਗੱਡੀਆਂ ਭੰਨੀਆਂ...

ਵਿਆਹ ਸਮਾਗਮ ਦੌਰਾਨ ਡੀਜੇ ਨੂੰ ਲੈ ਕੇ ਤਕਰਾਰ, ਗੱਡੀਆਂ ਭੰਨੀਆਂ ਤੇ ਮੋਟਰਸਾਈਕਲ ਸਾੜੇ

Admin User - Mar 09, 2026 09:28 PM
IMG

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਲੀ ਅਬਲੂ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਉਸ ਸਮੇਂ ਤਣਾਅ ਪੈਦਾ ਹੋ ਗਿਆ ਜਦੋਂ ਡੀਜੇ ‘ਤੇ ਗੀਤ ਚਲਾਉਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਤਕਰਾਰ ਹੋ ਗਈ। ਜਾਣਕਾਰੀ ਮੁਤਾਬਕ, ਵਿਆਹ ਵਾਲੇ ਮੁੰਡੇ ਅਕਾਸ਼ਦੀਪ ਸਿੰਘ ਦੇ ਗੁਆਂਢੀ ਦੇ ਮੁੰਡੇ ਅਤੇ ਉਸਦੇ ਚਾਚੇ ਵਿਚਕਾਰ ਡੀਜੇ ‘ਤੇ ਗੀਤ ਲਗਾਉਣ ਨੂੰ ਲੈ ਕੇ ਬਹਿਸ ਹੋ ਗਈ।

ਸ਼ੁਰੂ ਵਿੱਚ ਇਹ ਬਹਿਸ ਸਿਰਫ਼ ਮੂੰਹਜ਼ਬਾਨੀ ਤਕ ਸੀ, ਪਰ ਕੁਝ ਸਮੇਂ ਬਾਅਦ ਮਾਮਲਾ ਗੰਭੀਰ ਹੋ ਗਿਆ ਅਤੇ ਦੋਵਾਂ ਪੱਖਾਂ ਵਿਚਕਾਰ ਝਗੜਾ ਸ਼ੁਰੂ ਹੋ ਗਿਆ। ਝਗੜੇ ਦੌਰਾਨ ਗੁੱਸੇ ਵਿੱਚ ਆਏ ਕੁਝ ਲੋਕਾਂ ਨੇ ਉਥੇ ਖੜੀਆਂ ਗੱਡੀਆਂ ਦੀ ਤੋੜਫੋੜ ਕਰ ਦਿੱਤੀ ਅਤੇ ਕਈ ਮੋਟਰਸਾਈਕਲਾਂ ਨੂੰ ਅੱਗ ਲਗਾ ਦਿੱਤੀ।

ਇਸ ਘਟਨਾ ਕਾਰਨ ਵਿਆਹ ਸਮਾਗਮ ਦਾ ਮਾਹੌਲ ਤਣਾਅਪੂਰਨ ਬਣ ਗਿਆ ਅਤੇ ਉਥੇ ਮੌਜੂਦ ਲੋਕਾਂ ਵਿੱਚ ਘਬਰਾਹਟ ਫੈਲ ਗਈ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.