ਤਾਜਾ ਖਬਰਾਂ
ਸੰਯੁਕਤ ਰਾਜ ਅਮਰੀਕਾ ਨੇ ਭਾਰਤੀ ਆਈ.ਟੀ. ਪੇਸ਼ੇਵਰਾਂ ਲਈ ਸਭ ਤੋਂ ਪ੍ਰਸਿੱਧ H-1B ਵੀਜ਼ਾ ਪ੍ਰਕਿਰਿਆ ਵਿੱਚ ਇਤਿਹਾਸਕ ਬਦਲਾਅ ਦਾ ਐਲਾਨ ਕੀਤਾ ਹੈ। ਨਵੇਂ ਨਿਯਮਾਂ ਅਨੁਸਾਰ, ਹੁਣ ਵੀਜ਼ਾ ਦੀ ਚੋਣ ਬੇਤਰਤੀਬੇ 'ਲਾਟਰੀ ਸਿਸਟਮ' ਦੀ ਬਜਾਏ ਉਮੀਦਵਾਰ ਦੀ 'ਤਨਖ਼ਾਹ ਅਤੇ ਯੋਗਤਾ' ਦੇ ਆਧਾਰ 'ਤੇ ਕੀਤੀ ਜਾਵੇਗੀ। ਅਮਰੀਕੀ ਇਮੀਗ੍ਰੇਸ਼ਨ ਏਜੰਸੀ ਨੇ ਇਸ ਲਈ ਨਵਾਂ 'ਫਾਰਮ I-129' ਸਿਸਟਮ ਤਿਆਰ ਕੀਤਾ ਹੈ, ਜੋ 1 ਅਪ੍ਰੈਲ, 2026 ਤੋਂ ਪੂਰੀ ਤਰ੍ਹਾਂ ਲਾਜ਼ਮੀ ਹੋ ਜਾਵੇਗਾ।
ਤਨਖ਼ਾਹ ਦੇ ਚਾਰ ਪੱਧਰ: ਜਿੰਨੀ ਵੱਡੀ ਤਨਖ਼ਾਹ, ਓਨੇ ਜ਼ਿਆਦਾ ਮੌਕੇ
ਅਮਰੀਕੀ ਕਿਰਤ ਵਿਭਾਗ ਨੇ ਨਵੀਂ ਪ੍ਰਣਾਲੀ ਦੇ ਤਹਿਤ ਨੌਕਰੀਆਂ ਨੂੰ ਚਾਰ ਵੱਖ-ਵੱਖ ਤਨਖ਼ਾਹ ਪੱਧਰਾਂ (Levels) ਵਿੱਚ ਵੰਡਿਆ ਹੈ। ਇਸ ਦਾ ਸਿੱਧਾ ਫਾਇਦਾ ਉੱਚ-ਤਨਖ਼ਾਹ ਅਤੇ ਵਧੇਰੇ ਤਜਰਬੇਕਾਰ ਪੇਸ਼ੇਵਰਾਂ ਨੂੰ ਮਿਲੇਗਾ।
ਲੈਵਲ 4: ਸਭ ਤੋਂ ਉੱਚੀ ਤਨਖ਼ਾਹ ਵਾਲੇ ਉਮੀਦਵਾਰਾਂ ਨੂੰ ਚੋਣ ਪ੍ਰਕਿਰਿਆ ਵਿੱਚ 4 ਵਾਰ ਮੌਕਾ ਮਿਲੇਗਾ।
ਲੈਵਲ 1: ਸ਼ੁਰੂਆਤੀ ਪੱਧਰ ਦੀ ਤਨਖ਼ਾਹ ਵਾਲੇ ਉਮੀਦਵਾਰਾਂ ਨੂੰ ਸਿਰਫ਼ 1 ਮੌਕਾ ਹੀ ਦਿੱਤਾ ਜਾਵੇਗਾ।
ਇਸ ਦਾ ਮਤਲਬ ਹੈ ਕਿ ਜਿਸ ਅਹੁਦੇ ਦੀ ਤਨਖ਼ਾਹ ਜਿੰਨੀ ਜ਼ਿਆਦਾ ਹੋਵੇਗੀ, ਉਸ ਦੇ ਵੀਜ਼ਾ ਮਨਜ਼ੂਰ ਹੋਣ ਦੀ ਸੰਭਾਵਨਾ ਓਨੀ ਹੀ ਵਧ ਜਾਵੇਗੀ।
ਕੰਪਨੀਆਂ ਲਈ ਵਧੀ ਜਵਾਬਦੇਹੀ
ਹੁਣ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਾਮਿਆਂ ਦੀ ਅਰਜ਼ੀ ਦੇਣ ਵੇਲੇ ਨੌਕਰੀ ਨਾਲ ਸਬੰਧਤ ਹਰ ਬਰੀਕ ਜਾਣਕਾਰੀ ਸਾਂਝੀ ਕਰਨੀ ਪਵੇਗੀ। ਅਮਰੀਕੀ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਸ ਨਾਲ ਸਿਰਫ਼ ਬੇਹੱਦ ਪ੍ਰਤਿਭਾਸ਼ਾਲੀ ਅਤੇ ਮਾਹਿਰ ਲੋਕ ਹੀ ਅਮਰੀਕਾ ਆ ਸਕਣਗੇ। ਅਮਰੀਕੀ ਕਿਰਤ ਵਿਭਾਗ ਹਰ ਸ਼ਹਿਰ ਅਤੇ ਕਿੱਤੇ ਦੇ ਹਿਸਾਬ ਨਾਲ ਇੱਕ ਮਿਆਰੀ (Standard) ਤਨਖ਼ਾਹ ਤੈਅ ਕਰੇਗਾ, ਜਿਸ ਦੇ ਆਧਾਰ 'ਤੇ ਵੀਜ਼ਾ ਦੀ ਦਰਜਾਬੰਦੀ ਹੋਵੇਗੀ।
ਭਾਰਤੀਆਂ 'ਤੇ ਅਸਰ: ਤਜਰਬੇਕਾਰਾਂ ਦੀ ਬੱਲੇ-ਬੱਲੇ
ਮਾਹਿਰਾਂ ਅਨੁਸਾਰ, ਇਹ ਬਦਲਾਅ ਉਨ੍ਹਾਂ ਭਾਰਤੀ ਪੇਸ਼ੇਵਰਾਂ ਲਈ ਵਰਦਾਨ ਸਾਬਤ ਹੋਵੇਗਾ ਜੋ ਸੀਨੀਅਰ ਅਹੁਦਿਆਂ 'ਤੇ ਹਨ ਅਤੇ ਭਾਰੀ ਪੈਕੇਜ ਲੈ ਰਹੇ ਹਨ। ਹਾਲਾਂਕਿ, ਤਾਜ਼ਾ ਗ੍ਰੈਜੂਏਟ ਅਤੇ ਐਂਟਰੀ-ਲੈਵਲ ਦੇ ਕਾਮਿਆਂ ਲਈ ਚੁਣੌਤੀਆਂ ਵਧ ਸਕਦੀਆਂ ਹਨ ਕਿਉਂਕਿ ਉਨ੍ਹਾਂ ਦਾ ਤਨਖ਼ਾਹ ਪੱਧਰ ਘੱਟ ਹੋਣ ਕਾਰਨ ਉਨ੍ਹਾਂ ਨੂੰ ਲਾਟਰੀ ਵਿੱਚ ਘੱਟ ਮੌਕੇ ਮਿਲਣਗੇ।
1 ਅਪ੍ਰੈਲ, 2026 ਤੋਂ ਬਾਅਦ ਸਾਰੀਆਂ ਅਰਜ਼ੀਆਂ ਨਵੇਂ 'ਫਾਰਮ I-129' ਰਾਹੀਂ ਹੀ ਪ੍ਰਕਿਰਿਆ ਅਧੀਨ ਹੋਣਗੀਆਂ।
Get all latest content delivered to your email a few times a month.