IMG-LOGO
ਹੋਮ ਰਾਸ਼ਟਰੀ: ਕਤਰ ਤੋਂ ਆਈ 46 ਹਜ਼ਾਰ ਮੀਟ੍ਰਿਕ ਟਨ LPG ਦੀ ਵੱਡੀ...

ਕਤਰ ਤੋਂ ਆਈ 46 ਹਜ਼ਾਰ ਮੀਟ੍ਰਿਕ ਟਨ LPG ਦੀ ਵੱਡੀ ਖੇਪ ਮੁੰਦਰਾ ਬੰਦਰਗਾਹ ਪਹੁੰਚੀ, ਲਗਭਗ 32 ਲੱਖ ਤੋਂ ਵੱਧ ਗੈਸ ਸਿਲੰਡਰ ਭਰਨ ਯੋਗ ਸਪਲਾਈ

Admin User - Mar 17, 2026 08:47 PM
IMG

ਵਿਸ਼ਵ ਪੱਧਰ ‘ਤੇ ਚੱਲ ਰਹੇ ਤਣਾਅ ਅਤੇ ਜੰਗੀ ਹਾਲਾਤਾਂ ਦੇ ਬਾਵਜੂਦ ਭਾਰਤ ਲਈ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਕਤਰ ਤੋਂ ਰਸੋਈ ਗੈਸ (LPG) ਲੈ ਕੇ ਆਉਣ ਵਾਲਾ ਭਾਰਤੀ ਗੈਸ ਵਾਹਕ ਜਹਾਜ਼ Shivalik ਸੁਰੱਖਿਅਤ ਤਰੀਕੇ ਨਾਲ ਗੁਜਰਾਤ ਦੇ Mundra Port ‘ਤੇ ਪਹੁੰਚ ਗਿਆ ਹੈ। ਇਸ ਜਹਾਜ਼ ਨੇ ਸਮੁੰਦਰੀ ਰਸਤੇ ਦੇ ਸਭ ਤੋਂ ਸੰਵੇਦਨਸ਼ੀਲ ਮੰਨੇ ਜਾਂਦੇ ਇਲਾਕੇ Strait of Hormuz ਨੂੰ ਪਾਰ ਕਰਕੇ ਭਾਰਤ ਤੱਕ ਆਪਣੀ ਯਾਤਰਾ ਪੂਰੀ ਕੀਤੀ।

ਇਹ ਜਹਾਜ਼ Shipping Corporation of India ਵੱਲੋਂ ਸੰਚਾਲਿਤ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਕਤਰ ਤੋਂ ਲਗਭਗ 46,000 ਮੀਟ੍ਰਿਕ ਟਨ ਐਲਪੀਜੀ ਭਾਰਤ ਲਈ ਲਿਆਂਦੀ ਗਈ ਹੈ। ਮੌਜੂਦਾ ਸਮੇਂ ਵਿੱਚ ਤੇਲ ਅਤੇ ਗੈਸ ਦੀ ਸਪਲਾਈ ਨਾਲ ਜੁੜੇ ਰਸਤੇਆਂ ‘ਤੇ ਖ਼ਤਰੇ ਵਧ ਰਹੇ ਹਨ, ਇਸ ਲਈ ਇਸ ਜਹਾਜ਼ ਦਾ ਸੁਰੱਖਿਅਤ ਤੌਰ ‘ਤੇ ਪਹੁੰਚਣਾ ਇੱਕ ਮਹੱਤਵਪੂਰਨ ਉਪਲਬਧੀ ਮੰਨੀ ਜਾ ਰਹੀ ਹੈ।

ਜੇਕਰ ਇਸ ਗੈਸ ਦੀ ਮਾਤਰਾ ਦੀ ਗਣਨਾ ਕੀਤੀ ਜਾਵੇ ਤਾਂ ਇੱਕ ਮੀਟ੍ਰਿਕ ਟਨ ਵਿੱਚ 1,000 ਕਿਲੋਗ੍ਰਾਮ ਹੁੰਦੇ ਹਨ। ਇਸ ਹਿਸਾਬ ਨਾਲ 46,000 ਮੀਟ੍ਰਿਕ ਟਨ ਗੈਸ ਕੁੱਲ 4 ਕਰੋੜ 60 ਲੱਖ ਕਿਲੋਗ੍ਰਾਮ ਬਣਦੀ ਹੈ। ਭਾਰਤ ਵਿੱਚ ਇੱਕ ਆਮ ਘਰੇਲੂ ਗੈਸ ਸਿਲੰਡਰ ਵਿੱਚ 14.2 ਕਿਲੋਗ੍ਰਾਮ LPG ਹੁੰਦੀ ਹੈ। ਇਸ ਅਨੁਸਾਰ, ਕਤਰ ਤੋਂ ਆਈ ਇਸ ਵੱਡੀ ਖੇਪ ਨਾਲ ਲਗਭਗ 32 ਲੱਖ 39 ਹਜ਼ਾਰ ਘਰੇਲੂ ਗੈਸ ਸਿਲੰਡਰ ਭਰੇ ਜਾ ਸਕਦੇ ਹਨ।

ਸਰਕਾਰ ਵੱਲੋਂ ਬੰਦਰਗਾਹ ਅਧਿਕਾਰੀਆਂ ਨੂੰ ਇਸ ਗੈਸ ਦੀ ਉਤਾਰਾਈ ਲਈ ਖਾਸ ਹਦਾਇਤਾਂ ਦਿੱਤੀਆਂ ਗਈਆਂ ਹਨ। ਸਭ ਤੋਂ ਪਹਿਲਾਂ ਘਰੇਲੂ ਉਪਭੋਗ ਲਈ ਗੈਸ ਦੀ ਸਪਲਾਈ ਨੂੰ ਤਰਜੀਹ ਦਿੱਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਰਸੋਈ ਗੈਸ ਦੀ ਕਮੀ ਨਾ ਝੇਲਣੀ ਪਵੇ। ਇਸ ਤੋਂ ਬਾਅਦ ਹਸਪਤਾਲਾਂ, ਸਕੂਲਾਂ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਸਪਲਾਈ ਦਿੱਤੀ ਜਾਵੇਗੀ, ਜਦਕਿ ਵਪਾਰਕ ਵਰਤੋਂ ਵਾਲੇ ਖੇਤਰਾਂ ਨੂੰ ਬਾਅਦ ਵਿੱਚ ਗੈਸ ਉਪਲਬਧ ਕਰਵਾਈ ਜਾਵੇਗੀ।

ਇਹ ਵੱਡੀ ਖੇਪ ਦੇਸ਼ ਵਿੱਚ LPG ਦੀ ਸੰਭਾਵਿਤ ਕਮੀ ਨੂੰ ਘਟਾਉਣ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ ਅਤੇ ਆਮ ਲੋਕਾਂ ਲਈ ਵੀ ਇੱਕ ਵੱਡੀ ਰਾਹਤ ਮੰਨੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.