ਤਾਜਾ ਖਬਰਾਂ
ਸੂਤਰਾਂ ਮੁਤਾਬਕ, ਇਹ ਘਟਨਾ ਬੀਤੀ ਰਾਤ ਦੀ ਹੈ ਜਦੋਂ BSF ਦੀ 148ਵੀਂ ਬਟਾਲੀਅਨ ਦੇ ਜਵਾਨ ਰੁਟੀਨ ਪੈਟਰੋਲਿੰਗ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਸਰਹੱਦ ਨੇੜੇ ਕੁਝ ਸ਼ੱਕੀ ਹਲਚਲ ਮਹਿਸੂਸ ਹੋਈ। ਜਵਾਨਾਂ ਨੇ ਤੁਰੰਤ ਇਲਾਕੇ ਵਿੱਚ ਨਿਗਰਾਨੀ ਵਧਾਈ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਕੁਝ ਹੀ ਸਮੇਂ ਵਿੱਚ, ਉਨ੍ਹਾਂ ਨੇ ਦੇਖਿਆ ਕਿ ਇੱਕ ਵਿਅਕਤੀ ਪਾਕਿਸਤਾਨੀ ਪਾਸੇ ਤੋਂ ਭਾਰਤੀ ਹੱਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਵਾਨਾਂ ਵੱਲੋਂ ਉਸ ਨੂੰ ਕਈ ਵਾਰ ਰੁਕਣ ਅਤੇ ਵਾਪਸ ਜਾਣ ਲਈ ਚੇਤਾਵਨੀ ਦਿੱਤੀ ਗਈ, ਪਰ ਉਹ ਨਹੀਂ ਰੁਕਿਆ ਅਤੇ ਅੱਗੇ ਵਧਦਾ ਰਿਹਾ।
ਸ਼ੱਕੀ ਹਰਕਤਾਂ ਦੇ ਚਲਦੇ ਅਤੇ ਸੁਰੱਖਿਆ ਨਿਯਮਾਂ ਅਨੁਸਾਰ, BSF ਜਵਾਨਾਂ ਨੇ ਗੋਲੀਬਾਰੀ ਕੀਤੀ, ਜਿਸ ਨਾਲ ਉਹ ਵਿਅਕਤੀ ਮੌਕੇ 'ਤੇ ਹੀ ਮਾਰਿਆ ਗਿਆ।
ਘਟਨਾ ਤੋਂ ਬਾਅਦ, ਸੁਰੱਖਿਆ ਬਲਾਂ ਨੇ ਮੌਕੇ 'ਤੇ ਤਲਾਸ਼ੀ ਮੁਹਿੰਮ ਚਲਾਈ। ਮ੍ਰਿਤਕ ਦੇ ਕੋਲੋਂ ਪਾਕਿਸਤਾਨੀ ਕਰੰਸੀ (ਲਗਭਗ 300 ਰੁਪਏ), ਇੱਕ ਸੂਈ ਅਤੇ ਧਾਗੇ ਦੀ ਰੀਲ ਬਰਾਮਦ ਕੀਤੀ ਗਈ। ਹਾਲਾਂਕਿ, ਉਸਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।
ਫਿਲਹਾਲ, ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਘੁਸਪੈਠ ਕਿਸ ਮਕਸਦ ਨਾਲ ਕੀਤੀ ਜਾ ਰਹੀ ਸੀ।
Get all latest content delivered to your email a few times a month.