IMG-LOGO
ਹੋਮ ਅੰਤਰਰਾਸ਼ਟਰੀ: ਇਜ਼ਰਾਈਲ ਦਾ ਕੈਸਪੀਅਨ ਸਾਗਰ 'ਤੇ ਵੱਡਾ ਹਮਲਾ, ਰੂਸ-ਈਰਾਨ ਦੀ ਹਥਿਆਰ...

ਇਜ਼ਰਾਈਲ ਦਾ ਕੈਸਪੀਅਨ ਸਾਗਰ 'ਤੇ ਵੱਡਾ ਹਮਲਾ, ਰੂਸ-ਈਰਾਨ ਦੀ ਹਥਿਆਰ ਸਪਲਾਈ ਲਾਈਨ ਨੂੰ ਬਣਾਇਆ ਨਿਸ਼ਾਨਾ

Admin User - Mar 25, 2026 10:25 AM
IMG

ਮੱਧ ਪੂਰਬ (Middle East) ਵਿੱਚ ਚੱਲ ਰਹੀ ਜੰਗ ਦਰਮਿਆਨ ਇਜ਼ਰਾਈਲ ਨੇ ਪਹਿਲੀ ਵਾਰ ਕੈਸਪੀਅਨ ਸਾਗਰ ਵਿੱਚ ਹਮਲਾ ਕਰਕੇ ਰੂਸ ਅਤੇ ਈਰਾਨ ਵਿਚਾਲੇ ਚੱਲ ਰਹੀ ਅਹਿਮ ਹਥਿਆਰ ਸਪਲਾਈ ਲਾਈਨ ਨੂੰ ਤਬਾਹ ਕਰ ਦਿੱਤਾ ਹੈ। ਇਸ ਹਮਲੇ ਵਿੱਚ ਜੰਗੀ ਜਹਾਜ਼ਾਂ (Warships), ਨੇਵਲ ਕਮਾਂਡ ਸੈਂਟਰਾਂ, ਸ਼ਿਪਯਾਰਡਾਂ, ਮੁਰੰਮਤ ਕੇਂਦਰਾਂ ਅਤੇ ਦਰਜਨਾਂ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਕਾਰਵਾਈ ਈਰਾਨ ਦੀ ਬੰਦਰ ਅੰਜਲੀ ਬੰਦਰਗਾਹ 'ਤੇ ਕੀਤੀ ਗਈ, ਜੋ ਦੋਵਾਂ ਦੇਸ਼ਾਂ ਵਿਚਕਾਰ ਡਰੋਨ, ਗੋਲਾ-ਬਾਰੂਦ ਅਤੇ ਫੌਜੀ ਸਾਜ਼ੋ-ਸਾਮਾਨ ਦੀ ਆਵਾਜਾਈ ਦਾ ਮੁੱਖ ਰਸਤਾ ਸੀ।


ਕੈਸਪੀਅਨ ਸਾਗਰ ਦੁਨੀਆ ਦਾ ਸਭ ਤੋਂ ਵੱਡਾ ਅੰਦਰੂਨੀ ਜਲ ਖੇਤਰ ਹੈ ਅਤੇ ਲੰਬੇ ਸਮੇਂ ਤੋਂ ਰੂਸ-ਈਰਾਨ ਲਈ ਇੱਕ ਸੁਰੱਖਿਅਤ ਲਾਂਘਾ ਰਿਹਾ ਹੈ, ਜਿੱਥੇ ਅਮਰੀਕੀ ਜਲ ਸੈਨਾ ਦੀ ਪਹੁੰਚ ਨਹੀਂ ਹੈ। ਇਸ ਹਮਲੇ ਤੋਂ ਸੰਕੇਤ ਮਿਲ ਰਹੇ ਹਨ ਕਿ ਜੰਗ ਦਾ ਘੇਰਾ ਹੋਰ ਵਧ ਸਕਦਾ ਹੈ।


ਰਿਪੋਰਟਾਂ ਅਨੁਸਾਰ, ਇਸ ਰੂਟ ਰਾਹੀਂ ਈਰਾਨੀ ਸ਼ਾਹੇਦ ਡਰੋਨ (Shahed drones), ਲੱਖਾਂ ਤੋਪਖਾਨੇ ਦੇ ਗੋਲੇ ਅਤੇ ਹੋਰ ਗੋਲਾ-ਬਾਰੂਦ ਰੂਸ ਭੇਜਿਆ ਜਾ ਰਿਹਾ ਸੀ। ਰੂਸ ਇਹਨਾਂ ਡਰੋਨਾਂ ਦੀ ਵਰਤੋਂ ਯੂਕਰੇਨ ਜੰਗ ਵਿੱਚ ਕਰ ਰਿਹਾ ਹੈ, ਜਦਕਿ ਈਰਾਨ ਇਹਨਾਂ ਦੀ ਵਰਤੋਂ ਖਾੜੀ ਖੇਤਰ ਵਿੱਚ ਅਮਰੀਕੀ ਟਿਕਾਣਿਆਂ ਵਿਰੁੱਧ ਕਰਦਾ ਹੈ। ਇਜ਼ਰਾਈਲ ਨੇ ਇਸੇ ਸਪਲਾਈ ਚੇਨ ਨੂੰ ਤੋੜਨ ਲਈ ਬੰਦਰ ਅੰਜਲੀ ਬੰਦਰਗਾਹ 'ਤੇ ਹਮਲਾ ਕੀਤਾ। ਵਿਜ਼ੂਅਲ ਸਬੂਤਾਂ ਵਿੱਚ ਕਈ ਜਹਾਜ਼ਾਂ ਦੇ ਤਬਾਹ ਹੋਣ ਅਤੇ ਬੰਦਰਗਾਹ ਦੇ ਜਲ ਸੈਨਾ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।


ਬੰਦਰ ਅੰਜਲੀ ਸਿਰਫ ਹਥਿਆਰਾਂ ਦੀ ਸਪਲਾਈ ਦਾ ਕੇਂਦਰ ਹੀ ਨਹੀਂ, ਸਗੋਂ ਕਣਕ ਅਤੇ ਹੋਰ ਜ਼ਰੂਰੀ ਵਸਤਾਂ ਦੇ ਵਪਾਰ ਦਾ ਵੀ ਮੁੱਖ ਰੂਟ ਹੈ। ਇਸ ਹਮਲੇ ਕਾਰਨ ਵਪਾਰਕ ਗਤੀਵਿਧੀਆਂ 'ਤੇ ਅਸਰ ਪੈ ਸਕਦਾ ਹੈ, ਜਿਸ ਨਾਲ ਖੇਤਰੀ ਖੁਰਾਕ ਸੁਰੱਖਿਆ (Food Security) ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ।


ਰੂਸ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਸਿਵਲੀਅਨ ਟ੍ਰੇਡ ਹੱਬ (Civilian Trade Hub) 'ਤੇ ਹਮਲਾ ਕਰਾਰ ਦਿੱਤਾ ਹੈ। ਮਾਸਕੋ ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹੀਆਂ ਕਾਰਵਾਈਆਂ ਜੰਗ ਨੂੰ ਹੋਰ ਭੜਕਾ ਸਕਦੀਆਂ ਹਨ। ਹਾਲਾਂਕਿ, ਮਾਹਰਾਂ ਦਾ ਮੰਨਣਾ ਹੈ ਕਿ ਰੂਸ ਅਤੇ ਈਰਾਨ ਜਲਦੀ ਹੀ ਬਦਲਵੇਂ ਰਸਤੇ ਲੱਭ ਲੈਣਗੇ, ਪਰ ਇਜ਼ਰਾਈਲ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਵੀ ਸਹੀ ਅਤੇ ਅਚਾਨਕ ਹਮਲੇ ਕਰਨ ਦੀ ਸਮਰੱਥਾ ਰੱਖਦਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.