IMG-LOGO
ਹੋਮ ਪੰਜਾਬ, ਚੰਡੀਗੜ੍ਹ, ਚੰਡੀਗੜ੍ਹ ਦੀ ਸੁਖ਼ਨਾ ਝੀਲ ਬੰਦ, ਸੈਰ ਕਰਨ 'ਤੇ ਵੀ ਰੋਕ,...

ਚੰਡੀਗੜ੍ਹ ਦੀ ਸੁਖ਼ਨਾ ਝੀਲ ਬੰਦ, ਸੈਰ ਕਰਨ 'ਤੇ ਵੀ ਰੋਕ, ਸਿਰਫ਼ ਇੰਨਾ ਲੋਕਾ ਨੂੰ ਮਿਲੇਗੀ Entry

Admin User - Mar 26, 2026 07:24 PM
IMG

ਚੰਡੀਗੜ੍ਹ 26 ਮਾਰਚ  ਚੰਡੀਗੜ੍ਹ ਦੀ ਸੁਖ਼ਨਾ ਝੀਲ ਨੂੰ ਆਮ ਲੋਕਾਂ ਲਈ ਅੱਜ  ਤੋਂ ਬੰਦ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਸੁਖ਼ਨਾ ਝੀਲ 'ਤੇ ਹੋਣ ਵਾਲੇ ਏਅਰ ਸ਼ੋਅ ਦੇ ਮੱਦੇਨਜ਼ਰ ਅੱਜ 26 ਮਾਰਚ ਤੋਂ ਝੀਲ ਨੂੰ ਆਮ ਲੋਕਾਂ ਅਤੇ ਸੈਰ ਕਰਨ ਵਾਲਿਆਂ ਲਈ ਬੰਦ ਕਰ ਦਿੱਤਾ ਹੈ। ਡੀਸੀ ਚੰਡੀਗੜ੍ਹ ਸ੍ਰੀ ਨਿਸ਼ਾਂਤ ਯਾਦਵ ਨੇ ਦੱਸਿਆ ਕਿ ਇਹ ਫ਼ੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ ਅਤੇ ਝੀਲ ਹੁਣ 28 ਮਾਰਚ ਨੂੰ ਦੁਪਹਿਰ 1.30 ਵਜੇ ਹੀ ਆਮ ਲੋਕਾਂ ਲਈ ਖੋਲ੍ਹੀ ਜਾਵੇਗੀ।

ਦੋ ਦਿਨ ਚੱਲੇਗਾ ਹਵਾਈ ਪ੍ਰਦਰਸ਼ਨ ਅਤੇ ਰਿਹਰਸਲ

ਸੁਖਨਾ ਝੀਲ 'ਤੇ 27 ਅਤੇ 28 ਮਾਰਚ ਨੂੰ ਏਅਰ ਸ਼ੋਅ ਹੋਣਾ ਹੈ। 27 ਮਾਰਚ ਨੂੰ ਫੁੱਲ ਡਰੈੱਸ ਰਿਹਰਸਲ ਹੋਵੇਗੀ, ਜਦਕਿ ਮੁੱਖ ਪ੍ਰੋਗਰਾਮ 28 ਮਾਰਚ ਨੂੰ ਹੋਵੇਗਾ। ਪ੍ਰਸ਼ਾਸਨ ਮੁਤਾਬਕ ਦੋਵੇਂ ਦਿਨ 10-10 ਹਜ਼ਾਰ ਲੋਕ ਇਹ ਸ਼ੋਅ ਦੇਖ ਸਕਣਗੇ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ 28 ਮਾਰਚ ਨੂੰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।

ਪ੍ਰੀ-ਬੁਕਿੰਗ ਅਤੇ 100 ਰੁਪਏ ਦੀ ਟਿਕਟ ਲਾਜ਼ਮੀ

ਏਅਰ ਸ਼ੋਅ ਦੇਖਣ ਲਈ ਚੰਡੀਗੜ੍ਹ ਟੂਰਿਜ਼ਮ ਐਪ 'ਤੇ ਪ੍ਰੀ-ਬੁਕਿੰਗ ਕਰਵਾਉਣੀ ਜ਼ਰੂਰੀ ਹੈ, ਜਿਸ ਦੀ ਫ਼ੀਸ 100 ਰੁਪਏ ਪ੍ਰਤੀ ਵਿਅਕਤੀ ਰੱਖੀ ਗਈ ਹੈ। ਰੋਜ਼ਾਨਾ ਸਿਰਫ਼ 10,000 ਸੀਟਾਂ ਉਪਲੱਬਧ ਹਨ ਅਤੇ ਐਂਟਰੀ ਲਈ ਕਿਊ. ਆਰ. ਕੋਡ ਵਾਲਾ ਪਾਸ ਅਤੇ ਫੋਟੋ ਆਈ. ਡੀ. ਨਾਲ ਲਿਆਉਣਾ ਲਾਜ਼ਮੀ ਹੋਵੇਗਾ। ਬਿਨਾਂ ਟਿਕਟ ਕਿਸੇ ਨੂੰ ਵੀ ਦਾਖ਼ਲਾ ਨਹੀਂ ਦਿੱਤਾ ਜਾਵੇਗਾ

ਨਿੱਜੀ ਵਾਹਨਾਂ 'ਤੇ ਰੋਕ, 300 ਸ਼ਟਲ ਬੱਸਾਂ ਦਾ ਪ੍ਰਬੰਧ

ਝੀਲ ਦੇ ਆਲੇ-ਦੁਆਲੇ ਨਿੱਜੀ ਵਾਹਨਾਂ ਦੀ ਐਂਟਰੀ ਪੂਰੀ ਤਰ੍ਹਾਂ ਬੰਦ ਰਹੇਗੀ। ਪ੍ਰਸ਼ਾਸਨ ਨੇ ਸ਼ਹਿਰ ਵਿੱਚ 7 ਪਿਕਅੱਪ ਪੁਆਇੰਟ ਬਣਾਏ ਹਨ, ਜਿੱਥੋਂ ਲੋਕਾਂ ਨੂੰ ਲਿਆਉਣ ਲਈ 300 ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਸਿਰਫ਼ ਟਿਕਟ ਵਾਲੇ ਲੋਕ ਹੀ ਇਨ੍ਹਾਂ ਬੱਸਾਂ 'ਚ ਬੈਠ ਸਕਣਗੇ। ਸੁਰੱਖਿਆ ਦੇ ਮੱਦੇਨਜ਼ਰ ਬੈਗ ਅਤੇ ਖਾਣ-ਪੀਣ ਦਾ ਸਾਮਾਨ ਲਿਜਾਣ 'ਤੇ ਪਾਬੰਦੀ ਹੈ, ਸਿਰਫ਼ ਪਾਰਦਰਸ਼ੀ ਪਾਣੀ ਦੀ ਬੋਤਲ ਲਿਜਾਈ ਜਾ ਸਕਦੀ ਹੈ।

ਸੂਰਿਆ ਕਿਰਨ ਟੀਮ ਦਿਖਾਏਗੀ ਅਸਮਾਨੀ ਕਰਤੱਬ

ਇਸ ਵਾਰ ਏਅਰ ਸ਼ੋਅ 'ਚ ਭਾਰਤੀ ਹਵਾਈ ਫ਼ੌਜ ਦੀ ਸੂਰਿਆ ਕਿਰਨ ਐਰੋਬੈਟਿਕ ਟੀਮ ਆਪਣੇ 9 'Hawk' ਜੈੱਟ ਜਹਾਜ਼ਾਂ ਨਾਲ ਪ੍ਰਦਰਸ਼ਨ ਕਰੇਗੀ। ਲਗਭਗ 30 ਤੋਂ 45 ਮਿੰਟ ਦੇ ਇਸ ਪ੍ਰਦਰਸ਼ਨ 'ਚ ਪੀਸੀਜ਼ਨ ਫਾਰਮੇਸ਼ਨ, ਲੂਪਸ ਅਤੇ ਬੈਰਲ ਰੋਲਸ ਵਰਗੇ ਹੈਰਾਨੀਜਨਕ ਕਰਤੱਬ ਦਿਖਾਏ ਜਾਣਗੇ। ਸੁਰੱਖਿਆ ਲਈ 1300 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.