ਤਾਜਾ ਖਬਰਾਂ
ਅਮਰੀਕਾ-ਇਜ਼ਰਾਈਲ-ਈਰਾਨ ਦੇ ਤਣਾਅਪੂਰਨ ਹਾਲਾਤਾਂ ਦੇ ਦਰਮਿਆਨ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕਮੀ ਹੁਣ ਗੰਭੀਰ ਰੂਪ ਧਾਰਨ ਕਰਦੀ ਦਿਖ ਰਹੀ ਹੈ। ਪਹਿਲਾਂ ਜਲੰਧਰ ਅਤੇ ਲੁਧਿਆਣਾ ਵਿੱਚ ਪੈਟਰੋਲ ਪੰਪਾਂ ਦੇ ਸੁੱਕਣ ਦੀਆਂ ਖ਼ਬਰਾਂ ਆਈਆਂ ਸਨ, ਜਦਕਿ ਹੁਣ ਇਹ ਸਮੱਸਿਆ ਬਠਿੰਡਾ ਤੱਕ ਵੀ ਪਹੁੰਚ ਗਈ ਹੈ।
ਬਠਿੰਡਾ ਵਿੱਚ ਕਈ ਪੈਟਰੋਲ ਪੰਪਾਂ ’ਤੇ ਡੀਜ਼ਲ ਅਤੇ ਪੈਟਰੋਲ ਦੀ ਕਮੀ ਕਾਰਨ “ਡਰਾਈ” ਦੇ ਨੋਟਿਸ ਲਗਾਏ ਜਾ ਰਹੇ ਹਨ। ਖ਼ਾਸ ਕਰਕੇ ਡੱਬਵਾਲੀ ਰੋਡ ’ਤੇ ਸਥਿਤ ਕਈ ਪੰਪਾਂ ’ਤੇ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਡੀਜ਼ਲ ਖਤਮ ਹੋ ਰਿਹਾ ਹੈ, ਜਿਸ ਨਾਲ ਆਮ ਜਨਤਾ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਪ ਮਾਲਕਾਂ ਮੁਤਾਬਕ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਵਾਹਨਾਂ ਵਿੱਚ ਤੇਲ ਭਰ ਰਹੇ ਹਨ, ਪਰ ਡੀਪੂ ਪੱਧਰ ’ਤੇ ਹੀ ਸਪਲਾਈ ਘੱਟ ਹੋਣ ਕਾਰਨ ਉਹਨਾਂ ਨੂੰ ਪੂਰੀ ਮਾਤਰਾ ਵਿੱਚ ਡੀਜ਼ਲ-ਪੈਟਰੋਲ ਨਹੀਂ ਮਿਲ ਰਿਹਾ। ਮੰਗ ਵਿੱਚ ਤੇਜ਼ੀ ਨਾਲ ਵਾਧਾ ਹੋਣ ਕਾਰਨ ਹਾਲਾਤ ਹੋਰ ਵੀ ਵਿਗੜਦੇ ਜਾ ਰਹੇ ਹਨ।
ਜਿੱਥੇ ਪਹਿਲਾਂ ਡੀਪੂ ਵਿੱਚ ਰੋਜ਼ਾਨਾ 250 ਤੋਂ 300 ਵਾਹਨਾਂ ਨੂੰ ਡੀਜ਼ਲ ਮਿਲਦਾ ਸੀ, ਉੱਥੇ ਹੁਣ ਇਹ ਗਿਣਤੀ 600 ਤੋਂ ਪਾਰ ਹੋ ਗਈ ਹੈ। ਵੱਧ ਰਹੀ ਡਿਮਾਂਡ ਅਤੇ ਘੱਟ ਸਪਲਾਈ ਨੇ ਸਿਸਟਮ ’ਤੇ ਦਬਾਅ ਵਧਾ ਦਿੱਤਾ ਹੈ। ਦੂਜੇ ਪਾਸੇ ਲੋਕ ਵੀ ਡੀਜ਼ਲ ਨਾ ਮਿਲਣ ਕਾਰਨ ਪਰੇਸ਼ਾਨ ਹਨ ਅਤੇ ਕਈ ਥਾਵਾਂ ’ਤੇ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ।
ਮਾਹਿਰਾਂ ਦੇ ਅਨੁਸਾਰ, ਜੇਕਰ ਜਲਦੀ ਹੀ ਸਪਲਾਈ ਚੇਨ ਨੂੰ ਮਜ਼ਬੂਤ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਸੰਕਟ ਹੋਰ ਵੀ ਗਹਿਰਾ ਹੋ ਸਕਦਾ ਹੈ।
Get all latest content delivered to your email a few times a month.