ਤਾਜਾ ਖਬਰਾਂ
ਰਾਜਸਥਾਨ ਦੀ ਰਾਜਧਾਨੀ Jaipur ਵਿੱਚ ਇੱਕ ਆਮ ਸੜਕ ਹਾਦਸਾ ਉਸ ਵੇਲੇ ਵੱਡੇ ਵਿਵਾਦ ਵਿੱਚ ਬਦਲ ਗਿਆ, ਜਦੋਂ ਇੱਕ ਮਹਿਲਾ ਨੇ ਗੁੱਸੇ ‘ਚ ਆ ਕੇ ਬਾਈਕ ਸਵਾਰ ਨੌਜਵਾਨ ਦੀ Royal Enfield Bullet ਨੂੰ ਨਿਸ਼ਾਨਾ ਬਣਾ ਲਿਆ। ਜਾਣਕਾਰੀ ਮੁਤਾਬਕ, ਦੋਵਾਂ ਵਾਹਨਾਂ ਵਿਚਕਾਰ ਹਲਕੀ ਜਿਹੀ ਟੱਕਰ ਹੋਈ ਸੀ, ਜਿਸਨੂੰ ਆਮ ਤੌਰ ‘ਤੇ ਗੱਲਬਾਤ ਨਾਲ ਸੁਲਝਾਇਆ ਜਾ ਸਕਦਾ ਸੀ, ਪਰ ਮਹਿਲਾ ਨੇ ਆਪਣਾ ਸੰਯਮ ਖੋ ਬੈਠੀ।
ਘਟਨਾ ਇੱਕ ਭੀੜਭਾੜ ਵਾਲੀ ਸੜਕ ‘ਤੇ ਵਾਪਰੀ, ਜਿੱਥੇ ਲੋਕਾਂ ਦੀ ਭਾਰੀ ਆਵਾਜਾਈ ਸੀ। ਅਚਾਨਕ ਮਹਿਲਾ ਨੇ ਆਪਣਾ ਹੈਲਮੇਟ ਉਤਾਰ ਕੇ ਬਾਈਕ ‘ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਉਸਦਾ ਗੁੱਸਾ ਇੱਥੇ ਵੀ ਨਹੀਂ ਠੰਢਾ ਹੋਇਆ, ਤਾਂ ਉਸਨੇ ਕੋਲੋਂ ਇੱਟ ਚੁੱਕ ਕੇ ਬਾਈਕ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਕੁਝ ਹੀ ਸਮੇਂ ਵਿੱਚ ਬਾਈਕ ਨੂੰ ਕਾਫ਼ੀ ਨੁਕਸਾਨ ਪਹੁੰਚ ਗਿਆ।
ਇਸ ਦੌਰਾਨ ਮੌਕੇ ‘ਤੇ ਮੌਜੂਦ ਲੋਕ ਸਿਰਫ਼ ਦਰਸ਼ਕ ਬਣੇ ਰਹੇ ਅਤੇ ਕਿਸੇ ਨੇ ਵੀ ਹਸਤਖੇਪ ਕਰਨ ਦੀ ਹਿੰਮਤ ਨਹੀਂ ਕੀਤੀ। ਬਾਈਕ ਮਾਲਕ ਪੂਰੀ ਘਟਨਾ ਦੀ ਵੀਡੀਓ ਬਣਾਉਂਦਾ ਰਿਹਾ ਅਤੇ ਮਹਿਲਾ ਨੂੰ ਰੁਕਣ ਲਈ ਕਹਿੰਦਾ ਰਿਹਾ, ਪਰ ਉਸਨੇ ਕਿਸੇ ਦੀ ਗੱਲ ਨਹੀਂ ਸੁਣੀ।
ਹੈਰਾਨੀ ਦੀ ਗੱਲ ਇਹ ਰਹੀ ਕਿ ਟ੍ਰੈਫਿਕ ਪੁਲਿਸ ਮੌਕੇ ‘ਤੇ ਮੌਜੂਦ ਹੋਣ ਦੇ ਬਾਵਜੂਦ ਸਥਿਤੀ ‘ਤੇ ਤੁਰੰਤ ਕਾਬੂ ਨਹੀਂ ਪਾ ਸਕੀ। ਮਾਮਲੇ ਦੇ ਅਖੀਰ ‘ਚ ਬਾਈਕ ਮਾਲਕ ਨੇ ਕਿਹਾ ਕਿ ਉਹ ਇਸ ਘਟਨਾ ਸਬੰਧੀ FIR ਦਰਜ ਕਰਵਾ ਕੇ ਕਾਨੂੰਨੀ ਕਾਰਵਾਈ ਕਰੇਗਾ।
Get all latest content delivered to your email a few times a month.