ਤਾਜਾ ਖਬਰਾਂ
ਭਾਰਤੀ ਕ੍ਰਿਕਟ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਨੇ ਟੈਸਟ ਅਤੇ ਟੀ-20 ਇੰਟਰਨੈਸ਼ਨਲ ਤੋਂ ਸੰਨਿਆਸ ਲੈਣ ਤੋਂ ਬਾਅਦ ਹੁਣ ਸਿਰਫ਼ ਵਨਡੇ ਅਤੇ IPL 'ਤੇ ਧਿਆਨ ਕੇਂਦਰਿਤ ਕੀਤਾ ਹੈ। ਭਾਵੇਂ ਲਗਾਤਾਰ ਕ੍ਰਿਕਟ ਨਾ ਖੇਡਣ ਕਾਰਨ ਫਾਰਮ ਬਣਾਈ ਰੱਖਣਾ ਚੁਣੌਤੀਪੂਰਨ ਹੁੰਦਾ ਹੈ, ਪਰ ਕੋਹਲੀ ਨੇ IPL 2026 ਦੇ ਪਹਿਲੇ ਹੀ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ (SRH) ਖ਼ਿਲਾਫ਼ ਨਾਬਾਦ 69 ਦੌੜਾਂ ਦੀ ਪਾਰੀ ਖੇਡ ਕੇ ਸਾਬਤ ਕਰ ਦਿੱਤਾ ਕਿ ਉਹ ਅਜੇ ਵੀ ਕਿੰਗ ਹਨ।
IPL ਇਤਿਹਾਸ 'ਚ 'ਰਨ ਚੇਜ਼' ਦੇ ਪਹਿਲੇ 4000 ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਵਿਰਾਟ ਕੋਹਲੀ ਆਈਪੀਐਲ ਦੇ ਇਤਿਹਾਸ ਵਿੱਚ ਪਹਿਲੇ ਅਜਿਹੇ ਬੱਲੇਬਾਜ਼ ਬਣ ਗਏ ਹਨ, ਜਿਨ੍ਹਾਂ ਨੇ ਟੀਚੇ ਦਾ ਪਿੱਛਾ (Run Chase) ਕਰਦੇ ਹੋਏ 4000 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਈ ਵੱਡੇ ਖਿਡਾਰੀ ਆਪਣੇ ਪੂਰੇ ਕਰੀਅਰ ਵਿੱਚ ਇੰਨੀਆਂ ਦੌੜਾਂ ਨਹੀਂ ਬਣਾ ਸਕੇ, ਜਿੰਨੀਆਂ ਕੋਹਲੀ ਨੇ ਸਿਰਫ਼ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਕਰਦੇ ਹੋਏ ਬਣਾ ਦਿੱਤੀਆਂ ਹਨ।
IPL ਵਿੱਚ ਟੀਚੇ ਦਾ ਪਿੱਛਾ ਕਰਦੇ ਹੋਏ ਸਭ ਤੋਂ ਵੱਧ ਦੌੜਾਂ:
4027 - ਵਿਰਾਟ ਕੋਹਲੀ
3285 - ਡੇਵਿਡ ਵਾਰਨਰ
3238 - ਰੋਹਿਤ ਸ਼ਰਮਾ
2843 - ਸ਼ਿਖਰ ਧਵਨ
2832 - ਰੌਬਿਨ ਉਥੱਪਾ
ਡੇਵਿਡ ਵਾਰਨਰ ਦਾ ਵੱਡਾ ਰਿਕਾਰਡ ਤੋੜਿਆ
ਕੋਹਲੀ ਹੁਣ ਆਈਪੀਐਲ ਵਿੱਚ 'ਸਫਲ ਰਨ ਚੇਜ਼' (ਜਿੱਤ ਵਾਲੇ ਮੈਚਾਂ ਵਿੱਚ ਪਿੱਛਾ ਕਰਦੇ ਹੋਏ) ਸਭ ਤੋਂ ਵੱਧ 50+ ਸਕੋਰ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਇਹ ਕਾਰਨਾਮਾ 21 ਵਾਰ ਕੀਤਾ ਹੈ, ਜਦਕਿ ਡੇਵਿਡ ਵਾਰਨਰ ਅਤੇ ਸ਼ਿਖਰ ਧਵਨ ਨੇ 20-20 ਵਾਰ ਅਜਿਹਾ ਕੀਤਾ ਸੀ।
ਸਫਲ ਰਨ ਚੇਜ਼ ਵਿੱਚ ਸਭ ਤੋਂ ਵੱਧ 50+ ਸਕੋਰ:
ਵਿਰਾਟ ਕੋਹਲੀ: 21 ਵਾਰ
ਡੇਵਿਡ ਵਾਰਨਰ: 20 ਵਾਰ
ਸ਼ਿਖਰ ਧਵਨ: 20 ਵਾਰ
ਗੌਤਮ ਗੰਭੀਰ: 18 ਵਾਰ
ਰੋਹਿਤ ਸ਼ਰਮਾ: 16 ਵਾਰ
ਸੰਜੂ ਸੈਮਸਨ ਨੂੰ ਛੱਡਿਆ ਪਿੱਛੇ
ਇਸ 69 ਦੌੜਾਂ ਦੀ ਪਾਰੀ ਦੇ ਨਾਲ ਕੋਹਲੀ ਹੁਣ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਕੋਹਲੀ ਨੇ SRH ਖ਼ਿਲਾਫ਼ ਹੁਣ ਤੱਕ ਕੁੱਲ 874 ਦੌੜਾਂ ਬਣਾਈਆਂ ਹਨ, ਜਦਕਿ ਸੰਜੂ ਸੈਮਸਨ 867 ਦੌੜਾਂ ਨਾਲ ਦੂਜੇ ਨੰਬਰ 'ਤੇ ਖਿਸਕ ਗਏ ਹਨ।
Get all latest content delivered to your email a few times a month.