IMG-LOGO
ਹੋਮ ਰਾਸ਼ਟਰੀ: ਦਿੱਲੀ ਸਰਹੱਦ ਤੋਂ ਲਸ਼ਕਰ ਦਾ ਖ਼ਤਰਨਾਕ ਅੱਤਵਾਦੀ ਸ਼ਬੀਰ ਲੋਨ ਗ੍ਰਿਫ਼ਤਾਰ,...

ਦਿੱਲੀ ਸਰਹੱਦ ਤੋਂ ਲਸ਼ਕਰ ਦਾ ਖ਼ਤਰਨਾਕ ਅੱਤਵਾਦੀ ਸ਼ਬੀਰ ਲੋਨ ਗ੍ਰਿਫ਼ਤਾਰ, ISI ਦੇ ਇਸ਼ਾਰੇ 'ਤੇ ਬੰਗਲਾਦੇਸ਼ 'ਚ ਤਿਆਰ ਕਰ ਰਿਹਾ ਸੀ 'ਡੇਥ ਮਾਡਿਊਲ'

Admin User - Mar 30, 2026 02:02 PM
IMG

ਭਾਰਤੀ ਸੁਰੱਖਿਆ ਏਜੰਸੀਆਂ ਅਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ ਲਸ਼ਕਰ-ਏ-ਤੋਇਬਾ ਦੇ ਖ਼ਤਰਨਾਕ ਅੱਤਵਾਦੀ ਸ਼ਬੀਰ ਅਹਿਮਦ ਲੋਨ ਨੂੰ ਦਿੱਲੀ ਦੀ ਸਰਹੱਦ ਤੋਂ ਦਬੋਚ ਲਿਆ ਹੈ। ਮੁਲਜ਼ਮ ਪਾਕਿਸਤਾਨੀ ਖੁਫੀਆ ਏਜੰਸੀ (ISI) ਦੀ ਸ਼ਹਿ 'ਤੇ ਬੰਗਲਾਦੇਸ਼ ਨੂੰ ਆਪਣਾ ਨਵਾਂ ਅੱਡਾ ਬਣਾ ਕੇ ਭਾਰਤ ਵਿਰੁੱਧ ਇੱਕ ਵੱਡੀ ਸਾਜ਼ਿਸ਼ ਰਚ ਰਿਹਾ ਸੀ।


ਜਾਂਚ ਏਜੰਸੀਆਂ ਮੁਤਾਬਕ ਸ਼ਬੀਰ ਲੋਨ ISI ਦੇ ਸਿੱਧੇ ਸੰਪਰਕ ਵਿੱਚ ਸੀ ਅਤੇ ਉਸ ਨੂੰ ਬੰਗਲਾਦੇਸ਼ ਵਿੱਚ ਲਸ਼ਕਰ ਦਾ ਇੱਕ ਨਵਾਂ ਮਾਡਿਊਲ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਦਿੱਲੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲੋਨ ਰਾਜਧਾਨੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹੈ, ਜਿਸ ਤੋਂ ਬਾਅਦ ਜਾਲ ਵਿਛਾ ਕੇ ਉਸ ਨੂੰ ਸਰਹੱਦ 'ਤੇ ਹੀ ਕਾਬੂ ਕਰ ਲਿਆ ਗਿਆ।


ਸ਼ਬੀਰ ਅਹਿਮਦ ਲੋਨ ਦਾ ਅੱਤਵਾਦੀ ਇਤਿਹਾਸ ਕਾਫੀ ਪੁਰਾਣਾ ਹੈ। ਉਹ ਪਹਿਲੀ ਵਾਰ 2007 ਵਿੱਚ ਏ.ਕੇ.-47 ਰਾਈਫਲਾਂ ਅਤੇ ਗ੍ਰਨੇਡਾਂ ਸਮੇਤ ਦਿੱਲੀ ਤੋਂ ਫੜਿਆ ਗਿਆ ਸੀ। ਉਸ ਦੇ ਅੱਤਵਾਦੀ ਹਾਫਿਜ਼ ਸਈਦ ਨਾਲ ਸਿੱਧੇ ਸਬੰਧ ਸਨ। ਸਾਲ 2018 ਤੱਕ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ 11 ਸਾਲ ਦੀ ਕੈਦ ਕੱਟ ਚੁੱਕਾ ਹੈ, ਪਰ ਜੇਲ੍ਹ ਤੋਂ ਬਾਹਰ ਆਉਂਦੇ ਹੀ ਉਹ ਮੁੜ ਸਰਗਰਮ ਹੋ ਗਿਆ ਅਤੇ ਬੰਗਲਾਦੇਸ਼ ਭੱਜ ਗਿਆ ਸੀ।


ਹਾਲ ਹੀ ਵਿੱਚ ਦਿੱਲੀ ਅਤੇ ਕੋਲਕਾਤਾ ਸਮੇਤ ਦੱਖਣੀ ਭਾਰਤ ਦੇ ਕਈ ਹਿੱਸਿਆਂ ਵਿੱਚ ਦੇਸ਼ ਵਿਰੋਧੀ ਪੋਸਟਰ ਲਗਾਏ ਗਏ ਸਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਗਤੀਵਿਧੀਆਂ ਪਿੱਛੇ ਵੀ ਇਸੇ ਲਸ਼ਕਰ ਮਾਡਿਊਲ ਦਾ ਹੱਥ ਸੀ। ਫਿਲਹਾਲ ਏਜੰਸੀਆਂ ਸ਼ਬੀਰ ਤੋਂ ਸਖ਼ਤੀ ਨਾਲ ਪੁੱਛਗਿੱਛ ਕਰ ਰਹੀਆਂ ਹਨ ਤਾਂ ਜੋ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਲੁਕੇ ਉਸ ਦੇ ਸਾਥੀਆਂ ਦਾ ਪਤਾ ਲਗਾਇਆ ਜਾ ਸਕੇ।


ਸੁਰੱਖਿਆ ਬਲਾਂ ਦਾ ਮੰਨਣਾ ਹੈ ਕਿ ਇਸ ਗ੍ਰਿਫ਼ਤਾਰੀ ਨਾਲ ISI ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਹੋਇਆ ਹੈ, ਜੋ ਬੰਗਲਾਦੇਸ਼ ਰਸਤੇ ਭਾਰਤ ਦੀ ਅੰਦਰੂਨੀ ਸੁਰੱਖਿਆ ਨੂੰ ਸੰਨ੍ਹ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.