ਤਾਜਾ ਖਬਰਾਂ
ਚੰਡੀਗੜ੍ਹ : IPL ਦੇ ਚੌਥੇ ਮੈਚ ਵਿੱਚ, ਗੁਜਰਾਤ ਟਾਈਟਨਜ਼ ਨੇ ਪੰਜਾਬ ਕਿੰਗਜ਼ ਨੂੰ 163 ਦੌੜਾਂ ਦਾ ਟੀਚਾ ਦਿੱਤਾ। ਪੰਜਾਬ ਨੇ ਮੁੱਲਾਂਪੁਰ ਵਿੱਚ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਗੁਜਰਾਤ ਨੇ 6 ਵਿਕਟਾਂ ਦੇ ਨੁਕਸਾਨ 'ਤੇ 162 ਦੌੜਾਂ ਬਣਾਈਆਂ। ਕਪਤਾਨ ਸ਼ੁਭਮਨ ਗਿੱਲ ਨੇ 39 ਦੌੜਾਂ ਅਤੇ ਜੋਸ ਬਟਲਰ ਨੇ 38 ਦੌੜਾਂ ਬਣਾਈਆਂ। ਪੰਜਾਬ ਲਈ, ਵਿਜੇਕੁਮਾਰ ਵੈਸਾਖ ਨੇ 3 ਵਿਕਟਾਂ ਅਤੇ ਯੁਜਵੇਂਦਰ ਚਾਹਲ ਨੇ 2 ਵਿਕਟਾਂ ਲਈਆਂ।
ਅਰਸ਼ਦੀਪ ਸਿੰਘ ਨੇ 20ਵੇਂ ਓਵਰ ਵਿੱਚ 11 ਗੇਂਦਾਂ ਸੁੱਟੀਆਂ। ਇਸ ਓਵਰ ਵਿੱਚ ਚਾਰ ਵਾਈਡ ਅਤੇ ਇੱਕ ਨੋ-ਬਾਲ ਸ਼ਾਮਲ ਸੀ। ਇਸ ਨਾਲ ਆਈਪੀਐਲ ਵਿੱਚ ਇੱਕ ਓਵਰ ਵਿੱਚ ਸੁੱਟੀਆਂ ਗਈਆਂ ਸਭ ਤੋਂ ਵੱਧ ਗੇਂਦਾਂ ਦੇ ਰਿਕਾਰਡ ਦੀ ਬਰਾਬਰੀ ਹੋ ਗਈ।
Get all latest content delivered to your email a few times a month.