IMG-LOGO
ਹੋਮ ਰਾਸ਼ਟਰੀ, ਮਨੋਰੰਜਨ, ਜ਼ਮੀਨੀ ਵਿਵਾਦ 'ਚ ਫਸੀ ਅਦਾਕਾਰਾ ਸੋਨਾਲੀ ਬੇਂਦਰੇ, ਕਿਸਾਨ ਨੇ ਜਾਅਲਸਾਜ਼ੀ...

ਜ਼ਮੀਨੀ ਵਿਵਾਦ 'ਚ ਫਸੀ ਅਦਾਕਾਰਾ ਸੋਨਾਲੀ ਬੇਂਦਰੇ, ਕਿਸਾਨ ਨੇ ਜਾਅਲਸਾਜ਼ੀ ਦੇ ਇਲਜ਼ਾਮ ਲਾ ਕੇ ਅਦਾਲਤ 'ਚ ਘਸੀਟਿਆ

Admin User - Apr 02, 2026 12:35 PM
IMG

ਮਸ਼ਹੂਰ ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਅਤੇ ਉਨ੍ਹਾਂ ਦੇ ਪਤੀ ਫ਼ਿਲਮ ਨਿਰਮਾਤਾ ਗੋਲਡੀ ਬਹਿਲ ਮੁਸ਼ਕਲਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਪੁਣੇ ਦੇ ਮਾਵਲ ਖੇਤਰ ਵਿੱਚ ਲਗਭਗ 30 ਗੁੰਠੇ (3,630 ਗਜ਼) ਜ਼ਮੀਨ ਦੇ ਸੌਦੇ ਨੂੰ ਲੈ ਕੇ ਇੱਕ ਸਥਾਨਕ ਕਿਸਾਨ ਨੇ ਅਦਾਕਾਰਾ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਧੋਖਾਧੜੀ ਅਤੇ ਜ਼ਮੀਨੀ ਹੱਕਾਂ ਦੀ ਉਲੰਘਣਾ ਦੇ ਗੰਭੀਰ ਇਲਜ਼ਾਮ ਲਾਏ ਹਨ। ਇਹ ਮਾਮਲਾ ਹੁਣ ਵਡਗਾਓਂ ਮਾਵਲ ਦੀ ਸਿਵਲ ਕੋਰਟ ਵਿੱਚ ਪਹੁੰਚ ਗਿਆ ਹੈ।


ਸ਼ਿਕਾਇਤਕਰਤਾ ਕਿਸਾਨ ਚੰਦਰਕਾਂਤ ਸ਼ਿੰਦੇ ਦਾ ਦਾਅਵਾ ਹੈ ਕਿ ਉਕਸਾਨ ਇਲਾਕੇ ਵਿੱਚ ਸਥਿਤ ਲਗਭਗ 32,000 ਵਰਗ ਫੁੱਟ ਜ਼ਮੀਨ 'ਤੇ ਉਨ੍ਹਾਂ ਦੇ ਪਰਿਵਾਰ ਦਾ 1957 ਤੋਂ ਪਹਿਲਾਂ ਦਾ ਜੱਦੀ ਅਤੇ ਕਾਨੂੰਨੀ ਹੱਕ ਹੈ। ਸ਼ਿੰਦੇ ਦਾ ਦੋਸ਼ ਹੈ ਕਿ ਗੋਲਡੀ ਬਹਿਲ ਵੱਲੋਂ ਇਹ ਜ਼ਮੀਨ ਖਰੀਦਣ ਵੇਲੇ ਉਨ੍ਹਾਂ ਦੇ ਹੱਕਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ। ਕਿਸਾਨ ਨੇ ਇਲਜ਼ਾਮ ਲਾਇਆ ਹੈ ਕਿ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਜ਼ਮੀਨ ਦੀ ਖਰੀਦ-ਫਰੋਖਤ ਕੀਤੀ ਗਈ ਅਤੇ ਹੁਣ ਉੱਥੇ ਗੈਰ-ਕਾਨੂੰਨੀ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


ਕਿਸਾਨ ਚੰਦਰਕਾਂਤ ਸ਼ਿੰਦੇ ਨੇ ਅਦਾਲਤ ਨੂੰ ਦਿੱਤੀ ਪਟੀਸ਼ਨ ਵਿੱਚ ਇਹ ਵੀ ਕਿਹਾ ਕਿ ਜਦੋਂ ਉਨ੍ਹਾਂ ਨੇ ਇਸ ਗੈਰ-ਕਾਨੂੰਨੀ ਖਰੀਦ ਦਾ ਵਿਰੋਧ ਕੀਤਾ, ਤਾਂ ਉਨ੍ਹਾਂ ਦੇ ਪਰਿਵਾਰ ਨੂੰ ਡਰਾਇਆ-ਧਮਕਾਇਆ ਗਿਆ। ਪਹਿਲਾਂ ਇਹ ਮਾਮਲਾ ਸਥਾਨਕ ਪੁਲਿਸ ਕੋਲ ਪਹੁੰਚਿਆ ਸੀ, ਪਰ ਮਾਮਲਾ ਸਿਵਲ ਪ੍ਰਕਿਰਤੀ (Civil Nature) ਦਾ ਹੋਣ ਕਾਰਨ ਪੁਲਿਸ ਨੇ ਇਸ ਨੂੰ ਅਦਾਲਤ ਵਿੱਚ ਲੈ ਕੇ ਜਾਣ ਦੀ ਸਲਾਹ ਦਿੱਤੀ ਸੀ।


ਦੂਜੇ ਪਾਸੇ, ਸੋਨਾਲੀ ਬੇਂਦਰੇ ਦੇ ਵਕੀਲ ਐਡਵੋਕੇਟ ਰਾਜੂ ਸ਼ਿੰਦੇ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਕਿਸਾਨ ਪਹਿਲਾਂ ਵੀ ਤਹਿਸੀਲਦਾਰ ਅਤੇ ਸਬ-ਡਿਵੀਜ਼ਨਲ ਅਫਸਰ ਕੋਲ ਕਈ ਵਾਰ ਅਪੀਲ ਕਰ ਚੁੱਕਾ ਹੈ, ਪਰ ਹਰ ਵਾਰ ਉਸ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਸਨ। ਵਕੀਲ ਮੁਤਾਬਕ ਕਿਸਾਨ ਸਿਰਫ਼ ਪ੍ਰੇਸ਼ਾਨ ਕਰਨ ਦੇ ਮਕਸਦ ਨਾਲ ਅਦਾਲਤ ਪਹੁੰਚਿਆ ਹੈ।


ਇੱਕ ਨਾਮਵਰ ਫ਼ਿਲਮੀ ਹਸਤੀ ਅਤੇ ਇੱਕ ਸਧਾਰਨ ਕਿਸਾਨ ਵਿਚਕਾਰ ਜ਼ਮੀਨ ਦੀ ਇਸ ਕਾਨੂੰਨੀ ਲੜਾਈ ਨੇ ਮਾਵਲ ਦੇ ਪੂਰੇ ਖੇਤਰ ਵਿੱਚ ਕਾਫ਼ੀ ਚਰਚਾ ਛੇੜ ਦਿੱਤੀ ਹੈ। ਅਦਾਲਤ ਨੇ ਸੋਨਾਲੀ ਬੇਂਦਰੇ, ਗੋਲਡੀ ਬਹਿਲ ਅਤੇ ਦੋ ਹੋਰਾਂ ਨੂੰ ਇਸ ਕੇਸ ਵਿੱਚ ਧਿਰ ਬਣਾਇਆ ਹੈ। ਫਿਲਹਾਲ ਇਹ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ ਅਤੇ ਆਉਣ ਵਾਲੀਆਂ ਸੁਣਵਾਈਆਂ ਵਿੱਚ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.