IMG-LOGO
ਹੋਮ ਪੰਜਾਬ: ਪੰਜਾਬ–ਚੰਡੀਗੜ੍ਹ ਧਮਾਕੇ ਤੋਂ ਬਾਅਦ ਮੋਰਿੰਡਾ ਪਿੰਡ ਰਤਨਗੜ੍ਹ ‘ਚ ਪੁਲਿਸ ਛਾਪੇਮਾਰੀ

ਪੰਜਾਬ–ਚੰਡੀਗੜ੍ਹ ਧਮਾਕੇ ਤੋਂ ਬਾਅਦ ਮੋਰਿੰਡਾ ਪਿੰਡ ਰਤਨਗੜ੍ਹ ‘ਚ ਪੁਲਿਸ ਛਾਪੇਮਾਰੀ

Admin User - Apr 03, 2026 09:28 PM
IMG

ਪੰਜਾਬ ਭਾਜਪਾ ਦੇ ਚੰਡੀਗੜ੍ਹ ਸਥਿਤ ਹੈੱਡਕੁਆਰਟਰ ਦੇ ਬਾਹਰ ਹੋਏ ਧਮਾਕੇ ਦੀਆਂ ਤਾਰਾਂ ਮੋਰਿੰਡਾ ਨੇੜੇ ਦੇ ਪਿੰਡ ਰਤਨਗੜ੍ਹ ਨਾਲ ਜੁੜ ਗਈਆਂ ਹਨ ਜਿੱਥੇ ਵੱਡੀ ਗਿਣਤੀ ਵਿੱਚ ਪਹੁੰਚੀ ਚੰਡੀਗੜ੍ਹ ਪੁਲਿਸ ਨੇ ਪੰਜਾਬ ਪੁਲਿਸ ਅਤੇ  ਗੈਂਗਸਟਰ ਟਾਸਕ ਫੋਰਸ ਦੇ ਸਹਿਯੋਗ ਨਾਲ ਇਸ ਧਮਾਕੇ ਵਿੱਚ ਸ਼ਾਮਿਲ ਸਮਝੇ ਜਾਂਦੇ ਅਮਨਪ੍ਰੀਤ ਸਿੰਘ  ਅਤੇ ਗੁਰਤੇਜ ਸਿੰਘ ਦੇ ਘਰ ਛਾਪੇਮਾਰੀ  ਕੀਤੀ ਪ੍ਰੰਤੂ ਇਹਨਾਂ ਦੋਨਾਂ ਦੇ ਘਰਾਂ ਵਿੱਚ ਮੌਜੂਦ ਨਾ ਹੋਣ ਉਪਰੰਤ ਪੁਲਿਸ ਗੁਰਤੇਜ ਸਿੰਘ ਦੇ ਪਿਤਾ ਮੱਖਣ ਸਿੰਘ ਅਤੇ ਉਸਦੇ ਵੱਡੇ ਭਰਾ ਗੁਰਜੰਟ ਸਿੰਘ ਨੂੰ ਆਪਣੇ ਨਾਲ ਲੈ ਗਈ। ਇਸੇ ਦੌਰਾਨ ਮੋਰਿੰਡਾ ਸ਼ਹਿਰੀ ਪੁਲਿਸ ਥਾਣੇ ਤੋਂ ਪਤਾ ਲੱਗਿਆ ਹੈ ਕਿ ਅਮਨਪ੍ਰੀਤ ਸਿੰਘ ਅਤੇ ਗੁਰਤੇਜ ਸਿੰਘ ਖਿਲਾਫ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ । ਹਾਲਾਂਕਿ ਪੁਲਿਸ ਵੱਲੋ  ਅਮਨਪ੍ਰੀਤ ਸਿੰਘ ਬਾਰੇ ਪਹਿਲਾਂ ਵੀ ਇਕ ਕਾਰ ਖੋਹਣ ਦੇ ਮਾਮਲੇ ਵਿੱਚ ਜੇਲ੍ਹ ਕੱਟਣ ਬਾਰੇ ਦੱਸਿਆ ਗਿਆ ਹੈ।

ਪੁਲਿਸ ਦੇ ਸੂਤਰਾਂ ਅਨੁਸਾਰ ਇਹ ਦੋਨੋ  ਆਪੋ ਆਪਣੇ ਘਰ ਕੱਪੜੇ ਬਦਲਣ ਆਏ ਸਨ। ਜਿਸ ਦੀ ਸੂਚਨਾ ਸਥਾਨਕ ਪੁਲਿਸ ਅਤੇ ਚੰਡੀਗੜ੍ਹ ਏ.ਜੀ.ਟੀ.ਐਫ. ਨੂੰ ਮਿਲਣ  ਤੋਂ ਬਾਅਦ ਪੁਲਿਸ ਟੀਮ ਵੀਰਵਾਰ ਦੇਰ ਸ਼ਾਮ ਨੂੰ  ਪਿੰਡ ਰਤਨਗੜ੍ਹ ਪਹੁੰਚ ਗਈ।ਜ਼ਿਆਦਾਤਰ ਪੁਲੀਸ ਮੁਲਾਜ਼ਮ ਸਿਵਲ ਕੱਪੜਿਆਂ ਵਿੱਚ ਸਨ ਅਤੇ ਉਨ੍ਹਾਂ ਕੋਲ ਹਥਿਆਰ ਵੀ ਸਨ, ਜਿਸ ਕਾਰਨ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਪਿੰਡ ਵਿੱਚ ਸੰਨਾਟਾ ਛਾ ਗਿਆ। ਜਦੋਂ ਪੁਲਿਸ ਅਮਨਪ੍ਰੀਤ ਸਿੰਘ  ਅਤੇ ਗੁਰਤੇਜ ਸਿੰਘ  ਦੇ ਘਰ ਪਹੁੰਚੀ ਤਾਂ ਉਹ ਘਰ  ਨਹੀਂ ਮਿਲੇ । ਇਸ ਤੋਂ ਬਾਅਦ ਪੰਜਾਬ ਪੁਲਿਸ   ਇਕ ਗੁਰਤੇਜ ਸਿੰਘ  ਦੇ ਭਰਾ  ਤੇ ਪਿਤਾ ਨੂੰ ਘਰੋਂ ਆਪਣੇ ਨਾਲ ਲੈ ਗਈ ਜਦਕਿ ਪੁਲਿਸ ਟੀਮ ਨੇ ਅਮਨਪ੍ਰੀਤ ਸਿੰਘ  ਦੇ ਘਰ ਤੋ ਇੱਕ ਪੀਲੇ ਰੰਗ ਦੇ ਲਿਫਾਫੇ ਵਿੱਚੋ  ਕੁਝ ਸ਼ੱਕੀ ਸਾਮਾਨ ਬਰਾਮਦ ਕੀਤਾ ਹੈ । ਪਿੰਡ ਰਤਨਗੜ ਵਿੱਚ ਅਮਨਪ੍ਰੀਤ ਸਿੰਘ  ਦੀ ਪਤਨੀ ਜਸਪ੍ਰੀਤ ਕੌਰ ਨੇ ਦੱਸਿਆ ਕਿ  ਉਸਦਾ ਪਤੀ ਚੰਡੀਗੜ੍ਹ ਵਿਖੇ ਡਰਾਈਵਰੀ ਕਰਦਾ ਹੈ, ਜਦਕਿ ਉਸਦਾ ਸਹੁਰਾ ਰਣਜੀਤ ਸਿੰਘ ਰਿਕਸ਼ਾ ਚਾਲਕ ਹੈ। ਉਸਦੇ 3 ਬੱਚੇ ਹਨ  ਤੇ ਉਹ ਗਰੀਬ ਪਰਿਵਾਰ ਨਾਲ ਸੰਬੰਧਤ ਹਨ। ਉਸਨੇ ਦੱਸਿਆ ਕਿ ਅਮਨਪ੍ਰੀਤ ਸਿੰਘ ਬੁੱਧਵਾਰ ਨੂੰ ਉਹ ਰਾਤ ਸਮੇਂ ਖਾਲੀ ਹੱਥ ਘਰ ਆਇਆ ਸੀ ਅਤੇ ਸਵੇਰੇ ਡਿਊਟੀ ਤੇ ਚਲਾ ਗਿਆ।  ਉਸ ਨੇ ਦੱਸਿਆ ਕਿ ਕੱਲ੍ਹ ਵੀਰਵਾਰ ਨੂੰ ਬਾਅਦ ਦੁਪਹਿਰ ਪਹਿਲਾਂ.ਸਿਵਲ ਵਰਦੀ ਵਿੱਚ ਤਿੰਨ ਵਿਅਕਤੀ ਉਨ੍ਹਾਂ ਦੇ ਘਰ ਆਏ ਸਨ। ਜਿਨ੍ਹਾਂ ਦੱਸਿਆ ਕਿ ‘ਵੱਡੇ ਸਾਹਬ’ ਦੀ ਪਤਨੀ ਗੱਡੀ ਚਲਾ ਰਹੀ ਸੀ, ਜਿਸ ਦੀ ਕਾਰ ਨੇ ਅਮਨਪ੍ਰੀਤ ਸਿੰਘ ਨੂੰ ਟੱਕਰ ਮਾਰ ਦਿੱਤੀ ਅਤੇ ਉਹ ਬਿਨਾਂ ਮੁਆਫ਼ੀ ਮੰਗੇ ਉਥੋਂ ਭੱਜ ਗਿਆ। 

ਜਿਸ ਉਪਰੰਤ ਸ਼ਾਮ ਸਮੇ  ਵੱਡੀ ਗਿਣਤੀ 'ਚ ਪੁਲਿਸ ਪਹੁੰਚੀ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਅਤੇ ਉਨਾਂ ਚੰਡੀਗੜ੍ਹ ਵਿੱਚ ਹੋਏ ਬੰਬ ਧਮਾਕੇ ਵਿੱਚ ਅਮਨਪ੍ਰੀਤ ਸਿੰਘ ਤੇ ਗੁਰਤੇਜ ਸਿੰਘ ਦੀ ਸ਼ਮੂਲੀਅਤ ਬਾਰੇ ਦੱਸਿਆ ਗਿਆ।ਇਸੇ ਦੌਰਾਨ ਪੁਲਿਸ ਵੱਲੋ ਅਮਨਪ੍ਰੀਤ ਸਿੰਘ ਦੇ ਘਰ ਵਿਚ ਬੈੱਡਾਂ ਅਤੇ ਪੇਟੀ ਦੀ ਤਲਾਸ਼ੀ ਕੀਤੀ ਗਈ ਤਾਂ ਪੇਟੀ  'ਚੋਂ ਇਕ ਪੀਲੇ ਰੰਗ ਦਾ ਲਿਫਾਫਾ ਮਿਲਿਆ, ਜਿਸ ਵਿੱਚੋ  ਪਿਸਤੌਲ ਦੀਆਂ 3 ਗੋਲੀਆਂ  ਬਰਾਮਦ ਹੋਈਆ, ਜਿਸ ਬਾਰੇ ਪਤਨੀ ਨੇ ਦੱਸਿਆ ਕਿ ਉਹ ਇਨ੍ਹਾਂ ਬਾਰੇ ਅਣਜਾਣ ਹੈ।ਜਸਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਉਨਾਂ ਨੂੰ ਵੀ ਬੱਚਿਆ ਸਮੇਤ ਮੋਰਿੰਡਾ ਥਾਣੇ ਵਿੱਚ ਲੈ ਗਈ ਸੀ, ਜਿੱਥੇ  ਇਕ ਘੰਟੇ ਬਾਅਦ ਪੁਲਿਸ ਵੱਲੋ ਪੁੱਛਗਿੱਛ ਕਰਨ ਉਪਰੰਤ ਘਰ ਛੱਡ ਗਏ ਸਨ। 

ਇਸੇ ਦੌਰਾਨ ਗੁਰਤੇਜ ਸਿੰਘ ਪੁੱਤਰ ਮੱਖਣ ਸਿੰਘ ਦੇ ਘਰ ਜਾਣ ਤੇ ਉਸਦੇ ਵੱਡੇ ਭਰਾ ਗੁਰਜੰਟ ਸਿੰਘ ਦੀ ਪਤਨੀ ਕੁਲਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਗੁਰਜੰਟ ਸਿੰਘ ਆਟੋ ਚਾਲਕ ਹੈ ਤੇ ਉਹਨਾਂ ਦੇ ਦੋ ਬੱਚੇ ਹਨ ਤੇ ਉਹ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਹਨ । ਉਸ ਨੇ ਦੱਸਿਆ ਕਿ ਗੁਰਤੇਜ ਸਿੰਘ ਚੰਡੀਗੜ੍ਹ ਵਿਖੇ ਕੰਮ ਕਰਦਾ ਸੀ ਜਿਹੜਾ ਕਦੇ ਕਦਾਈ ਹੀ ਪਿੰਡ ਆਉਂਦਾ ਸੀ ਪਰੰਤੂ ਬੁੱਧਵਾਰ ਨੂੰ ਰਾਤੀ   9 ਵਜੇ ਉਹ ਘਰ ਆਇਆ ਸੀ ਅਤੇ ਵੀਰਵਾਰ ਸਵੇਰੇ 4.30-5.00 ਵਜੇ ਘਰੋਂ ਸੈਰ  ਕਰਨ ਲਈ ਗਿਆ ਸੀ ਜੋ ਵਾਪਸ ਨਹੀਂ ਪਰਤਿਆ ਉਸ ਨੇ ਦੱਸਿਆ ਕਿ ਕੱਲ ਸ਼ਾਮੀ ਵੱਡੀ ਗਿਣਤੀ ਵਿੱਚ ਪਹੁੰਚੀ ਪੁਲਿਸ ਵੱਲੋਂ ਵੀ ਗੁਰਤੇਜ ਸਿੰਘ ਬਾਰੇ ਕੁਝ ਨਹੀਂ ਦੱਸਿਆ ਗਿਆ ਅਤੇ ਪੁਲਿਸ ਉਸਦੇ ਸਹੁਰੇ ਤੇ ਪਤੀ ਨੂੰ ਆਪਣੇ ਨਾਲ  ਲੈ ਗਈ। ਜਦਕਿ ਗੁਰਤੇਜ ਸਿੰਘ  ਸਬੰਧੀ ਉਨਾ ਨੂੰ ਅੱਜ ਅਖਬਾਰਾਂ ਤੇ ਟੀਵੀ ਚੈਨਲਾਂ ਰਾਹੀਂ ਹੀ  ਚੰਡੀਗੜ੍ਹ ਵਿਖੇ ਹੋਏ ਬੰਬ ਧਮਾਕੇ ਵਿੱਚ ਉਸਦੀ ਸ਼ਮੂਲੀਅਤ ਬਾਰੇ ਪਤਾ ਚੱਲਿਆ ਹੈ । ਕੁਲਪ੍ਰੀਤ ਕੌਰ ਨੇ ਦੱਸਿਆ ਕਿ   ਅੱਜ ਸਵੇਰੇ ਵੀ 5.30 ਵਜੇ ਪੁਲਿਸ ਮੁਲਾਜ਼ਮਾਂ ਵੱਲੋਂ ਉਹਨਾਂ ਦੇ ਘਰ ਛਾਪੇਮਾਰੀ ਕੀਤੀ ਗਈ,ਅਤੇ ਗੁਰਤੇਜ ਸਿੰਘ ਦਾ ਬੈਗ  ਲੈ ਕੇ ਚਲੇ ਗਏ। 

ਅਮਨਪ੍ਰੀਤ ਸਿੰਘ ਦੀ ਦਾਦੀ ਅਮਰ ਕੌਰ, ਪਤਨੀ ਜਸਪ੍ਰੀਤ ਕੌਰ ਨੇ  ਪੰਜਾਬ ਸਰਕਾਰ ਤੋ ਇਨਸਾਫ ਦੇਣ ਅਤੇ ਗੁਰਤੇਜ ਸਿੰਘ ਦੀ ਭਰਜਾਈ ਕੁਲਪ੍ਰੀਤ ਕੌਰ ਨੇ ਆਪਣੇ ਸਹੁਰੇ ਤੇ ਪਤੀ ਦੀ ਰਿਹਾਈ ਦੀ ਮੰਗ ਕੀਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.