IMG-LOGO
ਹੋਮ ਰਾਸ਼ਟਰੀ, ਅੰਤਰਰਾਸ਼ਟਰੀ, ਭਾਰਤ-ਪਾਕਿ ਵਿਚਾਲੇ ਸ਼ਬਦੀ ਜੰਗ ਤੇਜ਼: ਰਾਜਨਾਥ ਸਿੰਘ ਦੀ ਚੇਤਾਵਨੀ ਮਗਰੋਂ...

ਭਾਰਤ-ਪਾਕਿ ਵਿਚਾਲੇ ਸ਼ਬਦੀ ਜੰਗ ਤੇਜ਼: ਰਾਜਨਾਥ ਸਿੰਘ ਦੀ ਚੇਤਾਵਨੀ ਮਗਰੋਂ ਪਾਕਿਸਤਾਨੀ ਰੱਖਿਆ ਮੰਤਰੀ ਦੀਆਂ ਗਿੱਦੜ ਭਬਕੀਆਂ

Admin User - Apr 05, 2026 12:39 PM
IMG

ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਿਹਾ ਤਣਾਅ ਇੱਕ ਵਾਰ ਫਿਰ ਸਿਖਰਾਂ 'ਤੇ ਪਹੁੰਚ ਗਿਆ ਹੈ। ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਸਰਹੱਦ ਪਾਰ ਅੱਤਵਾਦ ਵਿਰੁੱਧ ਦਿੱਤੇ ਗਏ ਸਖ਼ਤ ਬਿਆਨ ਤੋਂ ਬਾਅਦ, ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਭੜਕਾਊ ਟਿੱਪਣੀ ਕਰਦਿਆਂ ਭਾਰਤ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ।


ਆਪਣੇ ਜੱਦੀ ਸ਼ਹਿਰ ਸਿਆਲਕੋਟ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਵਾਜਾ ਆਸਿਫ ਨੇ ਕਿਹਾ ਕਿ ਜੇਕਰ ਭਾਰਤ ਨੇ ਪਾਕਿਸਤਾਨ ਵਿਰੁੱਧ ਕੋਈ ਵੀ ਫੌਜੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਇਸ ਦਾ ਜਵਾਬ ਕੋਲਕਾਤਾ ਤੱਕ ਹਮਲਾ ਕਰਕੇ ਦਿੱਤਾ ਜਾਵੇਗਾ। ਆਸਿਫ ਨੇ ਭਾਰਤ 'ਤੇ 'ਫਾਲਸ ਫਲੈਗ' (ਝੂਠੇ) ਆਪ੍ਰੇਸ਼ਨ ਕਰਨ ਦੀ ਯੋਜਨਾ ਬਣਾਉਣ ਦਾ ਬਿਨਾਂ ਕਿਸੇ ਸਬੂਤ ਦੇ ਇਲਜ਼ਾਮ ਵੀ ਲਗਾਇਆ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਅੱਤਵਾਦ ਦੇ ਨਾਂ 'ਤੇ ਪਾਕਿਸਤਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।


ਦਰਅਸਲ, ਇਹ ਸਾਰਾ ਵਿਵਾਦ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਉਸ ਬਿਆਨ ਤੋਂ ਸ਼ੁਰੂ ਹੋਇਆ, ਜੋ ਉਨ੍ਹਾਂ ਨੇ ਤਿਰੂਵਨੰਤਪੁਰਮ ਵਿੱਚ 'ਸੈਨਿਕ ਸਨਮਾਨ ਸੰਮੇਲਨ' ਦੌਰਾਨ ਦਿੱਤਾ ਸੀ। ਰਾਜਨਾਥ ਸਿੰਘ ਨੇ ਦੱਸਿਆ ਸੀ ਕਿ ਪਿਛਲੇ ਸਾਲ ਪਹਿਲਗਾਮ ਹਮਲੇ ਤੋਂ ਬਾਅਦ ਭਾਰਤੀ ਫੌਜ ਨੇ 'ਆਪ੍ਰੇਸ਼ਨ ਸਿੰਦੂਰ' ਤਹਿਤ ਮਹਿਜ਼ 22 ਮਿੰਟਾਂ ਵਿੱਚ ਪਾਕਿਸਤਾਨੀ ਇਰਾਦਿਆਂ ਨੂੰ ਢੇਰ ਕਰ ਦਿੱਤਾ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਆਪ੍ਰੇਸ਼ਨ ਅਜੇ ਖ਼ਤਮ ਨਹੀਂ ਹੋਇਆ ਹੈ ਅਤੇ ਗੁਆਂਢੀ ਦੇਸ਼ ਦੀ ਕਿਸੇ ਵੀ ਗਲਤੀ ਦਾ ਜਵਾਬ 'ਬੇਮਿਸਾਲ ਅਤੇ ਫੈਸਲਾਕੁੰਨ' ਹੋਵੇਗਾ।


ਜ਼ਿਕਰਯੋਗ ਹੈ ਕਿ ਪਿਛਲੇ ਸਾਲ 22 ਅਪ੍ਰੈਲ ਨੂੰ ਹੋਏ ਪਹਿਲਗਾਮ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਦੀਆਂ ਫੌਜਾਂ ਚਾਰ ਦਿਨਾਂ ਤੱਕ ਆਹਮੋ-ਸਾਹਮਣੇ ਰਹੀਆਂ ਸਨ। ਭਾਰਤ ਦੀ ਸਖ਼ਤ ਨੀਤੀ ਤੋਂ ਘਬਰਾਏ ਪਾਕਿਸਤਾਨੀ ਮੰਤਰੀ ਹੁਣ ਤੇਜ਼ ਅਤੇ ਯੋਜਨਾਬੱਧ ਜਵਾਬ ਦੇਣ ਦੀਆਂ ਗੱਲਾਂ ਕਰ ਰਹੇ ਹਨ। ਹਾਲਾਂਕਿ, ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਪਾਕਿਸਤਾਨੀ ਮੰਤਰੀ ਦਾ 'ਕੋਲਕਾਤਾ' ਵਾਲਾ ਬਿਆਨ ਸਿਰਫ਼ ਜਨਤਾ ਦਾ ਧਿਆਨ ਭਟਕਾਉਣ ਲਈ ਦਿੱਤੀ ਗਈ ਇੱਕ ਗਿੱਦੜ ਭਬਕੀ ਹੈ।


ਭਾਰਤ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਹੈ ਕਿ ਉਹ ਆਪਣੀ ਸਰਹੱਦਾਂ ਦੀ ਰਾਖੀ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ ਅਤੇ ਅੱਤਵਾਦ ਨੂੰ ਪਨਾਹ ਦੇਣ ਵਾਲਿਆਂ ਨੂੰ ਉਨ੍ਹਾਂ ਦੇ ਘਰ ਵਿੱਚ ਵੜ ਕੇ ਜਵਾਬ ਦਿੱਤਾ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.