IMG-LOGO
ਹੋਮ ਪੰਜਾਬ: ਸੁਨੀਲ ਜਾਖੜ ਆਪਣੀ ਕੁਰਸੀ ਬਚਾਉਣ ਲਈ ਪੰਜਾਬ ਦੀ ਨੌਜਵਾਨਾਂ ਦਾ...

ਸੁਨੀਲ ਜਾਖੜ ਆਪਣੀ ਕੁਰਸੀ ਬਚਾਉਣ ਲਈ ਪੰਜਾਬ ਦੀ ਨੌਜਵਾਨਾਂ ਦਾ ਅਪਮਾਨ ਕਰਨਾ ਬੰਦ ਕਰਨ: ਬਲਤੇਜ ਪੰਨੂ

Admin User - Apr 06, 2026 08:25 PM
IMG

ਚੰਡੀਗੜ੍ਹ, 6 ਅਪ੍ਰੈਲ-

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜਾਖੜ ਸਾਹਿਬ ਨੂੰ ਆਪਣੀ ਪ੍ਰਧਾਨਗੀ ਦੀ ਕੁਰਸੀ ਬਚਾਉਣ ਦੀ ਇੰਨੀ ਚਿੰਤਾ ਸਤਾ ਰਹੀ ਹੈ ਕਿ ਉਨ੍ਹਾਂ ਨੂੰ ਹੁਣ ਪੰਜਾਬ ਵਿੱਚ ਕੁਝ ਵੀ ਸਾਰਥਕ ਨਜ਼ਰ ਆਉਣਾ ਬੰਦ ਹੋ ਗਿਆ ਹੈ।

ਪੰਨੂ ਨੇ ਕਿਹਾ ਕਿ ਜਾਖੜ ਸਾਹਿਬ ਦਾ ਇਹ ਦਾਅਵਾ ਕਿ ਪੰਜਾਬ ਦੇ ਬੱਚੇ ਇੱਕ-ਦੂਜੇ ਤੋਂ ਉਨ੍ਹਾਂ ਦੇ 'ਗੈਂਗ' ਬਾਰੇ ਪੁੱਛਦੇ ਹਨ, ਬੇਹੱਦ ਸ਼ਰਮਨਾਕ ਅਤੇ ਪੰਜਾਬ ਦੀ ਨੌਜਵਾਨ ਸ਼ਕਤੀ ਦਾ ਅਪਮਾਨ ਹੈ।

ਬਲਤੇਜ ਪੰਨੂ ਨੇ ਕਿਹਾ ਕਿ ਜਾਖੜ ਸਾਹਿਬ, ਪੰਜਾਬ ਦੇ ਬੱਚੇ ਹੁਣ ਗੈਂਗਾਂ ਬਾਰੇ ਨਹੀਂ, ਸਗੋਂ ਇੱਕ-ਦੂਜੇ ਨੂੰ ਇਹ ਪੁੱਛਦੇ ਹਨ ਕਿ ਤੁਸੀਂ ਨੀਟ ਅਤੇ ਜੇ.ਈ.ਈ. ਦੀ ਪ੍ਰੀਖਿਆ ਕਿਵੇਂ ਪਾਸ ਕੀਤੀ? ਅੱਜ ਦਾ ਨੌਜਵਾਨ ਚਰਚਾ ਕਰਦਾ ਹੈ ਕਿ ਬਿਨਾਂ ਕਿਸੇ ਸਿਫ਼ਾਰਸ਼ ਅਤੇ ਬਿਨਾਂ ਇੱਕ ਰੁਪਿਆ ਰਿਸ਼ਵਤ ਦਿੱਤੇ, ਮਾਨ ਸਰਕਾਰ ਵੱਲੋਂ ਦਿੱਤੀਆਂ ਗਈਆਂ 65,000 ਸਰਕਾਰੀ ਨੌਕਰੀਆਂ ਵਿੱਚ ਪਾਰਦਰਸ਼ੀ ਤਰੀਕੇ ਨਾਲ ਭਰਤੀ ਕਿਵੇਂ ਹੋਈ? ਪੰਜਾਬ ਦਾ ਮਾਹੌਲ ਬਦਲ ਚੁੱਕਾ ਹੈ, ਪਰ ਜਾਖੜ ਸਾਹਿਬ ਅਜੇ ਵੀ ਪੁਰਾਣੀ ਅਤੇ ਨਕਾਰਾਤਮਕ ਰਾਜਨੀਤੀ ਵਿੱਚ ਫਸੇ ਹੋਏ ਹਨ।

ਪੰਨੂ ਨੇ ਕਿਹਾ ਕਿ ਅੱਜ ਦੇਸ਼ ਦੇ ਦੂਜੇ ਸੂਬੇ ਪੰਜਾਬ ਦੀਆਂ ਪ੍ਰਾਪਤੀਆਂ ਤੋਂ ਸਿੱਖ ਰਹੇ ਹਨ। ਗੁਆਂਢੀ ਸੂਬਿਆਂ ਦੇ ਲੋਕ ਪੁੱਛ ਰਹੇ ਹਨ ਕਿ ਪੰਜਾਬ ਵਿੱਚ ਐਸਐਸਐਫ ਵਰਗੀ ਸ਼ਾਨਦਾਰ ਪਹਿਲ ਕਿਵੇਂ ਸ਼ੁਰੂ ਹੋਈ? ਹਰਿਆਣਾ ਅਤੇ ਰਾਜਸਥਾਨ ਵਰਗੇ ਭਾਜਪਾ ਸ਼ਾਸਿਤ ਰਾਜਾਂ ਦੇ ਲੋਕ ਅੱਜ ਪੰਜਾਬੀਆਂ ਨੂੰ ਸਵਾਲ ਕਰਦੇ ਹਨ ਕਿ ਉਨ੍ਹਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਕਿਵੇਂ ਮਿਲ ਰਿਹਾ ਹੈ, ਜਦਕਿ ਉਨ੍ਹਾਂ ਦੇ ਆਪਣੇ ਸੂਬਿਆਂ ਵਿੱਚ ਬਿਜਲੀ ਮਹਿੰਗੀ ਹੈ। ਇੱਥੋਂ ਤੱਕ ਕਿ ਗੁਆਂਢੀ ਸੂਬਿਆਂ ਦੇ ਕਿਸਾਨ ਵੀ ਹੈਰਾਨ ਹਨ ਕਿ ਪੰਜਾਬ ਦੇ ਕਿਸਾਨਾਂ ਨੂੰ ਦਿਨ ਵੇਲੇ ਨਿਰਵਿਘਨ ਬਿਜਲੀ ਅਤੇ ਟੇਲਾਂ ਤਕ ਨਹਿਰੀ ਪਾਣੀ ਕਿਵੇਂ ਮਿਲ ਰਿਹਾ ਹੈ।

ਪੰਨੂ ਨੇ ਜਾਖੜ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਸਿਰਫ਼ ਨਕਾਰਾਤਮਕਤਾ ਫੈਲਾ ਕੇ ਕੋਈ ਸੱਤਾ ਹਾਸਲ ਨਹੀਂ ਕਰ ਸਕਦਾ। ਪੰਜਾਬ ਦੇ ਲੋਕ ਜਾਣਦੇ ਹਨ ਕਿ ਜ਼ਮੀਨੀ ਹਕੀਕਤ ਕੀ ਹੈ। ਸੂਬੇ ਵਿੱਚ ਤੇਜ਼ੀ ਨਾਲ ਉਦਯੋਗੀਕਰਨ ਹੋ ਰਿਹਾ ਹੈ, ਲੁਧਿਆਣਾ ਵਿੱਚ ਟਾਟਾ ਸਟੀਲ ਵਰਗੀ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਸਥਾਪਿਤ ਹੋ ਚੁੱਕੀ ਹੈ, ਜਿੱਥੇ ਸਥਾਨਕ ਲੋਕਾਂ ਨੂੰ ਵੱਡੇ ਪੱਧਰ 'ਤੇ ਰੁਜ਼ਗਾਰ ਮਿਲ ਰਿਹਾ ਹੈ।

ਬਲਤੇਜ ਪੰਨੂ ਨੇ ਕਿਹਾ ਕਿ ਜੇਕਰ ਜਾਖੜ ਸਾਹਿਬ ਸੱਚਮੁੱਚ ਪੰਜਾਬ ਦਾ ਭਲਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਪੰਜਾਬ ਨੂੰ 'ਦਿੱਲੀ ਦੀ ਨਜ਼ਰ' ਨਾਲ ਦੇਖਣਾ ਬੰਦ ਕਰਨਾ ਹੋਵੇਗਾ। ਜਿਸ ਦਿਨ ਉਹ ਦਿੱਲੀ ਦੀ ਐਨਕ ਉਤਾਰ ਕੇ ਪੰਜਾਬੀਆਂ ਦੀ ਨਜ਼ਰ ਨਾਲ ਦੇਖਣਗੇ, ਉਨ੍ਹਾਂ ਨੂੰ ਪੰਜਾਬ ਵਿੱਚ ਚਾਰੇ ਪਾਸੇ ਹੋ ਰਿਹਾ ਵਿਕਾਸ ਅਤੇ ਹਾਂ-ਪੱਖੀ ਬਦਲਾਅ ਆਪਣੇ-ਆਪ ਨਜ਼ਰ ਆਉਣ ਲੱਗ ਪਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.