IMG-LOGO
ਹੋਮ ਪੰਜਾਬ, ਰਾਸ਼ਟਰੀ, ਅੰਤਰਰਾਸ਼ਟਰੀ, IPL 2026: ਬਾਰਿਸ਼ ਕਾਰਨ ਰੁਕਿਆ ਕੋਲਕਾਤਾ ਤੇ ਪੰਜਾਬ ਮੈਚ, ਸ਼ੁਰੂਆਤੀ...

IPL 2026: ਬਾਰਿਸ਼ ਕਾਰਨ ਰੁਕਿਆ ਕੋਲਕਾਤਾ ਤੇ ਪੰਜਾਬ ਮੈਚ, ਸ਼ੁਰੂਆਤੀ ਝਟਕਿਆਂ ਨਾਲ ਕੋਲਕਾਤਾ ਮੁਸ਼ਕਲ 'ਚ

Admin User - Apr 06, 2026 09:11 PM
IMG

ਆਈਪੀਐਲ 2026 ਦਾ ਅੱਜ ਖੇਡਿਆ ਜਾ ਰਿਹਾ ਕੋਲਕਾਤਾ ਨਾਈਟ ਰਾਈਡਰਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਮੁਕਾਬਲਾ ਬਾਰਿਸ਼ ਕਾਰਨ ਵਿਚਕਾਰ ਹੀ ਰੁਕ ਗਿਆ। ਇਹ ਮੈਚ ਕੋਲਕਾਤਾ ਦੇ ਮਸ਼ਹੂਰ ਈਡਨ ਗਾਰਡਨ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਸੀ, ਜਿੱਥੇ ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਟੀਮ ਦੀ ਸ਼ੁਰੂਆਤ ਕਾਫੀ ਨਿਰਾਸ਼ਾਜਨਕ ਰਹੀ ਅਤੇ ਦੂਜੇ ਓਵਰ ਵਿੱਚ ਹੀ ਦੋ ਮਹੱਤਵਪੂਰਨ ਵਿਕਟਾਂ ਡਿੱਗ ਗਈਆਂ। ਫਿਲ ਐਲਨ 6 ਦੌੜਾਂ ਬਣਾਕੇ ਅਤੇ ਗ੍ਰੀਨ ਸਿਰਫ 2 ਦੌੜਾਂ ‘ਤੇ ਆਊਟ ਹੋ ਗਏ। ਬਾਰਿਸ਼ ਪੈਣ ਤੱਕ ਕੋਲਕਾਤਾ ਦੀ ਟੀਮ 2 ਵਿਕਟਾਂ ਦੇ ਨੁਕਸਾਨ ‘ਤੇ 25 ਦੌੜਾਂ ਬਣਾ ਚੁੱਕੀ ਸੀ। ਮੌਸਮ ਖ਼ਰਾਬ ਹੋਣ ਕਾਰਨ ਮੈਚ ਨੂੰ ਅਸਥਾਈ ਤੌਰ ‘ਤੇ ਰੋਕਣਾ ਪਿਆ, ਜਿਸ ਨਾਲ ਦੋਵਾਂ ਟੀਮਾਂ ਅਤੇ ਪ੍ਰਸ਼ੰਸਕਾਂ ਵਿੱਚ ਉਤਸੁਕਤਾ ਬਣੀ ਹੋਈ ਹੈ ਕਿ ਖੇਡ ਮੁੜ ਕਦੋਂ ਸ਼ੁਰੂ ਹੋਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.