ਤਾਜਾ ਖਬਰਾਂ
ਉੱਘੇ ਸਿੱਖ ਕਿਸਾਨ ਆਗੂ ਪ੍ਰਧਾਨ ਚੰਡੀਗੜ੍ਹ ਲੰਬੜਦਾਰ ਯੂਨੀਅਨ ਰਾਜਿੰਦਰ ਸਿੰਘ ਬਡਹੇੜੀ ਸਾਬਕਾ ਡਾਇਰੈਕਟਰ ਪੰਜਾਬ ਮੰਡੀ ਬੋਰਡ ਨੇ ਭਾਜਪਾ ਨੇਤਾ ਅਤੇ ਚੰਡੀਗੜ੍ਹ ਪੰਚਾਇਤ ਸੰਮਤੀ ਦੇ ਸਾਬਕਾ ਚੇਅਰਮੈਨ ਸ੍ਰੀ ਸ਼ਿੰਗਾਰਾ ਸਿੰਘ ਦੜੀਆ ਦੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ੍ਰੀ ਸ਼ਿੰਗਾਰਾ ਸਿੰਘ ਇੱਕ ਸੁਲਝੇ ਹੋਏ ਵਿਅਕਤੀ ਸਨ ਜਿਨ੍ਹਾਂ ਦੀ ਮੌਤ ਨਾਲ ਪਰਿਵਾਰ ਅਤੇ ਚੰਡੀਗੜ੍ਹ ਕੇਂਦਰੀ ਸ਼ਾਸਤ ਪ੍ਰਦੇਸ਼ ਦੇ ਪੇਂਡੂ ਖੇਤਰ ਨੂੰ ਵੱਡਾ ਘਾਟਾ ਪਿਆ ਹੈ ਜੋ ਕਦੇ ਵੀ ਪੂਰਿਆ ਨਹੀਂ ਜਾ ਸਕਦਾ । ਬਡਹੇੜੀ ਨੇ ਆਖਿਆ ਕਿ ਜਦੋਂ 1996 ਵਿੱਚ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਹੁੰਦਾ ਸੀ ਮੈਂ ਯੂਥ ਅਕਾਲੀ ਦਲ ਦਾ ਕੌਮੀ ਜਨਰਲ ਸਕੱਤਰ ਸੀ ਅਤੇ ਸ੍ਰੀ ਸ਼ਿੰਗਾਰਾ ਸਿੰਘ ਦੜੀਆ ਚੰਡੀਗੜ੍ਹ ਵਿੱਚ ਭਾਜਪਾ ਦੇ ਪੇਂਡੂ ਖੇਤਰ ਵਿੱਚ ਸਰਗਰਮ ਨੇਤਾ ਸਨ ਅਸੀਂ ਦੋਵੇਂ ਇਕੱਠੇ ਚੋਣ ਪ੍ਰਚਾਰ ਕਰਦੇ ਹੰਦੇ ਸੀ ਸਾਡੇ ਵਿੱਚ ਬਹੁਤ ਨਜ਼ਦੀਕੀ ਸੰਬੰਧ ਸਨ ਅਕਸਰ ਅਸੀਂ ਸਥਾਨਕ ਅਦਾਰਿਆਂ ਦੀਆਂ ਚੋਣਾਂ ਸਮੇਂ ਕਦੇ ਇੱਕ ਮੰਚ ਉੱਤੇ ਅਤੇ ਕਦੇ ਵੱਖ ਵੱਖ-ਵੱਖ ਮੰਚ ਉੱਤੇ ਹੁੰਦੇ ਪਰ ਸਮਾਜਿਕ ਮੁੱਦਿਆਂ ਤੇ ਧੜਿਆਂ ਨੂੰ ਪਾਸੇ ਰੱਖ ਕੇ ਲੋਕ ਭਲਾਈ ਲਈ ਇੱਕਜੁਟ ਹੋ ਕੇ ਕੰਮ ਕਰਦੇ ਰਹੇ ।
ਵਾਹਿਗੁਰੂ ਕਿਰਪਾ ਕਰੇ ਵਿੜੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ ।
Get all latest content delivered to your email a few times a month.