IMG-LOGO
ਹੋਮ ਪੰਜਾਬ, ਰਾਸ਼ਟਰੀ, ਆਸਟ੍ਰੇਲੀਆ 'ਚ ਵੱਡਾ ਰਿਟੇਲ ਚੋਰੀ ਗਿਰੋਹ ਬੇਨਕਾਬ: ਪੰਜਾਬੀ ਨੌਜਵਾਨ 68...

ਆਸਟ੍ਰੇਲੀਆ 'ਚ ਵੱਡਾ ਰਿਟੇਲ ਚੋਰੀ ਗਿਰੋਹ ਬੇਨਕਾਬ: ਪੰਜਾਬੀ ਨੌਜਵਾਨ 68 ਸੁਪਰਮਾਰਕੀਟਾਂ ਦੀ ਲੁੱਟ ਮਾਮਲੇ 'ਚ ਗ੍ਰਿਫ਼ਤਾਰ

Admin User - Apr 20, 2026 03:37 PM
IMG

ਆਸਟ੍ਰੇਲੀਆ ਦੇ ਰਾਜ Victoria ਦੀ ਰਾਜਧਾਨੀ ਮੈਲਬੌਰਨ ਵਿੱਚ ਪੁਲਿਸ ਨੇ ਇੱਕ ਵੱਡੇ ਰਿਟੇਲ ਚੋਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਪੰਜਾਬੀ ਮੂਲ ਦੇ 39 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਮੁਤਾਬਕ, ਇਸ ਮੁਲਜ਼ਮ ਨੇ ਪਿਛਲੇ ਛੇ ਮਹੀਨਿਆਂ ਦੌਰਾਨ 68 ਸੁਪਰਮਾਰਕੀਟਾਂ ਨੂੰ ਨਿਸ਼ਾਨਾ ਬਣਾਇਆ ਅਤੇ ਲਗਭਗ 1 ਕਰੋੜ ਰੁਪਏ ਦੇ ਮਹਿੰਗੇ ਸਮਾਨ ਦੀ ਚੋਰੀ ਕੀਤੀ।

ਪੁਲਿਸ ਅਨੁਸਾਰ, ਉਹ ਖਾਸ ਤੌਰ 'ਤੇ ਇਲੈਕਟ੍ਰਿਕ ਟੂਥਬਰਸ਼, ਪ੍ਰੀਮੀਅਮ ਰੇਜ਼ਰ, ਵਿਟਾਮਿਨ ਅਤੇ ਸਕਿਨਕੇਅਰ ਵਰਗੀਆਂ ਉੱਚ ਕੀਮਤ ਵਾਲੀਆਂ ਚੀਜ਼ਾਂ ਚੁਰਾ ਕੇ ਗੈਰ-ਕਾਨੂੰਨੀ ਮਾਰਕੀਟਾਂ ਵਿੱਚ ਵੇਚਦਾ ਸੀ। ਇਹ ਕਾਰਵਾਈ Operation Supernova ਤਹਿਤ ਕੀਤੀ ਗਈ, ਜਿਸ ਦਾ ਮਕਸਦ ਸੰਗਠਿਤ ਰਿਟੇਲ ਅਪਰਾਧ 'ਤੇ ਨੱਕਲ ਕਸਣਾ ਸੀ।

ਪੁਲਿਸ ਨੇ ਦੱਸਿਆ ਕਿ ਇਹ ਵਿਅਕਤੀ ਇੱਕ ਵੱਡੇ ਅਪਰਾਧਿਕ ਨੈੱਟਵਰਕ ਨਾਲ ਜੁੜਿਆ ਹੋਇਆ ਸੀ ਅਤੇ ਇਸ ਮੁਹਿੰਮ ਦੌਰਾਨ ਹੁਣ ਤੱਕ 31 ਲੋਕਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ। ਹੈਰਾਨੀਜਨਕ ਗੱਲ ਇਹ ਵੀ ਸਾਹਮਣੇ ਆਈ ਕਿ ਮੁਲਜ਼ਮ ਵਿਦਿਆਰਥੀ ਵੀਜ਼ੇ 'ਤੇ ਆਸਟ੍ਰੇਲੀਆ ਆਇਆ ਸੀ ਪਰ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਗੈਰ-ਕਾਨੂੰਨੀ ਤੌਰ 'ਤੇ ਉੱਥੇ ਰਹਿੰਦਾ ਰਿਹਾ।

ਉਹ ਦਿਨ ਦੇ ਸਮੇਂ ਲੁਕਿਆ ਰਹਿੰਦਾ ਅਤੇ ਰਾਤ ਨੂੰ ਚੋਰੀਆਂ ਕਰਦਾ ਸੀ ਤਾਂ ਜੋ ਆਪਣੀ ਪਛਾਣ ਤੋਂ ਬਚ ਸਕੇ। ਲੰਬੇ ਸਮੇਂ ਦੀ ਨਿਗਰਾਨੀ ਤੋਂ ਬਾਅਦ ਆਖਿਰਕਾਰ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸਮੇਂ ਉਹ ਪੁਲਿਸ ਹਿਰਾਸਤ ਵਿੱਚ ਹੈ ਅਤੇ ਇਸ ਗਿਰੋਹ ਨਾਲ ਜੁੜੀਆਂ ਹੋਰ ਕੜੀਆਂ ਦੀ ਜਾਂਚ ਜਾਰੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.