IMG-LOGO
ਹੋਮ ਪੰਜਾਬ: “ਪੰਜਾਬੀ ਬੋਲੀ- ਰਮਜ਼ਾਂ, ਰੁਕਾਵਟਾਂ ਤੇ ਰਾਹ” ਪੁਸਤਕ ਡਾ. ਸ ਸ...

“ਪੰਜਾਬੀ ਬੋਲੀ- ਰਮਜ਼ਾਂ, ਰੁਕਾਵਟਾਂ ਤੇ ਰਾਹ” ਪੁਸਤਕ ਡਾ. ਸ ਸ ਜੌਹਲ ਤੇ ਸਾਥੀਆਂ ਵੱਲੋਂ ਲੋਕ ਅਰਪਣ

Admin User - Apr 22, 2026 10:23 PM
IMG

ਲੁਧਿਆਣਾਃ 21 ਅਪ੍ਰੈਲ-

ਵਿਸ਼ਵ ਪੰਜਾਬੀ ਸਭਾ ਟੋਰੰਟੋ(ਕੈਨੇਡਾ) ਵੱਲੋਂ  ਪ੍ਰਕਾਸ਼ਿਤ, ਡਾ. ਆਤਮਜੀਤ ਤੇ ਗੁਰਭਜਨ ਗਿੱਲ ਵੱਲੋਂ  ਸੰਪਾਦਿਤ ਵੱਡ ਆਕਾਰੀ ਪੁਸਤਕ “ ਪੰਜਾਬੀ ਬੋਲੀ- ਰਮਜ਼ਾਂ ਰੁਕਾਵਟਾਂ ਤੇ ਰਾਹ” ਨੂੰ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਤੇ ਸਿੱਖਿਆ ਸ਼ਾਸਤਰੀ ਪਦਮ ਭੂਸ਼ਨ ਡਾ. ਸ ਸ ਜੌਹਲ ਤੇ ਸਾਥੀਆਂ ਨੇ ਗੈਰ ਰਸਮੀ ਇਕੱਤਰਤਾ ਵਿੱਚ ਲੋਕ ਅਰਪਣ ਕੀਤਾ। 

ਡਾ. ਸ ਸ ਜੌਹਲ ਨੇ ਇਹ ਪੁਸਤਕ  ਪਾਠਕਾਂ ਤੇ ਖੋਜ ਵਿਗਿਆਨੀਆਂ ਹਵਾਲੇ ਕਰਦਿਆਂ ਕਿਹਾ ਕਿ  ਕਿਸੇ ਵੀ ਬੋਲੀ ਨੂੰ ਆਪਣੇ ਵਿਰਸੇ , ਵਰਤਮਾਨ ਤੇ ਭਵਿੱਖ ਬਾਰੇ ਨਾਲੋ ਨਾਲ ਲੇਖਾ ਜੋਖਾ ਕਰਦੇ ਰਹਿਣਾ ਚਾਹੀਦਾ ਹੈ। ਇਹ ਕਿਤਾਬ ਇੱਕੋ ਵੇਲੇ ਤ੍ਰੈਕਾਲ ਦਰਸ਼ੀ ਨੀਝ ਪ੍ਰਦਾਨ ਕਰਦੀ ਹੈ। ਇਸ ਵੱਡੇ ਉੱਦਮ ਲਈ ਉਨ੍ਹਾਂ ਵਿਸ਼ਵ ਪੰਜਾਬੀ ਸਭਾ ਅਤੇ  ਇਸ ਦੇ ਸੰਪਾਦਕਾਂ ਨੂੰ ਮੁਬਾਰਕ ਦਿੱਤੀ। 

ਇਸ ਮੌਕੇ ਉੱਘੇ ਵਾਰਤਕ ਲੇਖਕ ਗੁਰਪ੍ਰੀਤ ਸਿੰਘ ਤੂਰ, ਰਣਜੋਧ ਸਿੰਘ, ਤੇਜਪਰਤਾਪ ਸਿੰਘ ਸੰਧੂ ਤੇ ਜਨਮੇਜਾ ਸਿੰਘ ਜੌਹਲ ਨੇ ਇਸ ਪੁਸਤਕ ਦਾ ਸੁਆਗਤ ਕੀਤਾ। 

ਪੁਸਤਕ ਦੇ ਸਹਿ ਸੰਪਾਦਕ ਗੁਰਭਜਨ ਗਿੱਲ ਨੇ ਦੱਸਿਆ ਕਿ 348 ਪੰਨਿਆਂ ਦੀ ਇਸ ਪੁਸਤਕ ਵਿੱਚ 33ਪ੍ਰਮੁੱਖ ਵਿਦਵਾਨਾਂ ਦੇ ਲੇਖ ਸ਼ਾਮਲ ਹਨ। ਇਨ੍ਹਾਂ ਲੇਖਕਾਂ ਵਿੱਚ ਭਾਰਤ, ਪਾਕਿਸਤਾਨ, ਅਮਰੀਕਾ, ਕੈਨੇਡਾ, ਯੂ ਕੇ ਤੇ ਇਟਲੀ ਦੇ ਲੇਖਕਾਂ ਦੇ ਵਿਸ਼ੇਸ਼ ਲੇਖ ਸ਼ਾਮਲ ਹਨ। ਇਸ ਪੁਸਤਕ ਵਿੱਚ

ਪੰਜਾਬੀ ਭਾਖਿਆ ਦਾ ਕੱਲ੍ਹ ਅੱਜ ਤੇ ਭਲਕ, ਜੋਗਾ ਸਿੰਘ (ਡਾ.

ਨੇੜ-ਭਵਿੱਖ ਵਿਚ ਪੰਜਾਬ ਦਾ ਸਰੂਪ ਕਿਹੋ ਜਿਹਾ ਹੋਵੇਗਾ,ਅਮਰਜੀਤ ਸਿੰਘ ਗਰੇਵਾਲ,ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ: ਚੁਣੌਤੀਆਂ ਤੇ ਸੰਭਾਵਨਾਵਾਂ,ਮਨਮੋਹਨ (ਡਾ.)

ਬੋਲੀ ਦੀ ਸਾਂਝ: ਕੁਝ ਇਤਿਹਾਸਕ ਰੁਕਾਵਟਾਂ, ਪਾਕਿਸਤਾਨ ਦੇ ਵਿਦਵਾਨ ਮੁਸ਼ਤਾਕ ਸੂਫ਼ੀ,

ਵਿਸ਼ਵੀਕਰਨ: ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਸਾਹਿਤ ਚਿੰਤਨ,ਹਰਿਭਜਨ ਸਿੰਘ ਭਾਟੀਆ (ਡਾ.)ਪੰਜਾਬੀ, ਭਾਰਤੀ ਭਾਸ਼ਾਵਾਂ ਅਤੇ ਸੱਤਾ ਸਿਆਸਤ

ਸੁਖਦੇਵ ਸਿੰਘ ਸਿਰਸਾ (ਡਾ.)

ਭਾਸ਼ਾ, ਸਭਿਆਚਾਰ ਅਤੇ ਰਾਜਨੀਤੀ: ਅੰਤਰ-ਸੰਵਾਦ,

ਬਲਦੇਵ ਸਿੰਘ ਧਾਲੀਵਾਲ (ਡਾ.),

ਪੰਜਾਬੀ ਬੋਲੀ ਦੀ ਕਹਾਣੀ: ਵਸੇਬ ਤੇ ਰਾਜ ਦੀ ਐਨਕ ਰਾਹੀਂ ,ਪਾਕਿਸਤਾਨੀ ਵਿਦਵਾਨ,

ਨਬੀਲਾ ਰਹਿਮਾਨ (ਡਾ.)

ਪੰਜਾਬੀ ਭਾਸ਼ਾ ਦੇ ਵਿਕਾਸ ਦੀਆਂ ਸਮੱਸਿਆਵਾਂ: ਅੰਦਰੂਨੀ ਵੰਗਾਰਾਂ,

ਸੁਰਜੀਤ ਸਿੰਘ (ਡਾ.) ਪੰਜਾਬੀ ਭਾਸ਼ਾ ਦੀ ਕਰਤਾਰੀ ਸ਼ਕਤੀ ,ਜਗਬੀਰ ਸਿੰਘ (ਡਾ.)

ਕਲਾਸਿਕ ਭਾਸ਼ਾਵਾਂ ਦੇ ਪ੍ਰਸੰਗ ਵਿਚ ਪੰਜਾਬੀ ਭਾਸ਼ਾ,ਸਤੀਸ਼ ਕੁਮਾਰ ਵਰਮਾ (ਡਾ.)ਪੰਜਾਬ-ਪੰਜਾਬੀ ਨਾ ਖੇਡਣ ਕਰਕੇ,ਜਸਵੰਤ ਸਿੰਘ ਜ਼ਫ਼ਰ,ਐਟਮਾਲੌਜੀ: ਸਭਿਆਚਾਰਕ ਪ੍ਰਸੰਗ,ਪਰਮਜੀਤ ਢੀਂਗਰਾ (ਡਾ.)ਗਲੋਬਲ ਦੌਰ ਵਿਚ ਪੰਜਾਬੀ ਭਾਸ਼ਾ: ਚੁਣੌਤੀਆਂ ਅਤੇ ਸੰਭਾਵਨਾਵਾਂ,ਕੁਲਦੀਪ ਸਿੰਘ ਦੀਪ (ਡਾ.)ਮੈਨੂੰ ਇਉਂ ਨਾ ਮਨੋਂ ਵਿਸਾਰ, ਵੇ ਮੈਂ ਤੇਰੀ ਮਾਂ ਦੀ ਬੋਲੀਆਂ,ਗੁਰਭਜਨ ਗਿੱਲ,

ਪੰਜਾਬੀ ਬੋਲੀ: ਕੁਝ ਮੁੱਦੇ

ਆਤਮਜੀਤ (ਡਾ.)ਪੰਜਾਬੀ ਭਾਸ਼ਾ ਦਾ ਭਵਿੱਖ ਤਕਨੀਕੀ ਵਿਕਾਸ ਬਗੈਰ ਸੰਭਵ ਨਹੀਂ,ਰਾਜਿੰਦਰ ਪਾਲ ਸਿੰਘ ਬਰਾੜ (ਡਾ.)

ਬਦਲਦੇ ਸਮਿਆਂ ਵਿਚ ਪੰਜਾਬੀ ਭਾਸ਼ਾ,ਰਵੇਲ ਸਿੰਘ (ਡਾ.) ਅਦਾਲਤੀ ਕੰਮ-ਕਾਜ ਅਤੇ ਰਾਜ-ਭਾਸ਼ਾ ਪੰਜਾਬੀ ,ਮਿੱਤਰ ਸੈਨ ਮੀਤ,

ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦਾ ਪੰਜਾਬੀ ਉਪਰ ਪ੍ਰਭਾਵ, ਡੀ ਪੀ ਸਿੰਘ,ਪੰਜਾਬੀ ਬੋਲੀ ਅਤੇ ਵਿਗਿਆਨ ਦੀ ਪੜ੍ਹਾਈ,ਰਛਪਾਲ ਸਿੰਘ ਸਹੋਤਾ (ਡਾ.)ਪੰਜਾਬ ਦੀਆਂ ਪੁਰਾਤਨ ਲਿਪੀਆਂ,ਅਰਵਿੰਦਰ ਸਿੰਘ ਅਮਨ (ਡਾ.)ਪੰਜਾਬੀ ਕੰਪਿਊਟਰ,ਕਿਰਪਾਲ ਸਿੰਘ ਪੰਨੂੰ

ਪੰਜਾਬੀ ਦੀਆਂ ਲਿਪੀਆਂ ਅਤੇ ਬੋਲੀ ਦਾ ਵਿਕਾਸ,ਹਰਵਿੰਦਰ ਸਿੰਘ ਚੰਡੀਗੜ੍ਹ,ਲਿਪੀ ਰੇੜਕਾ,ਖੋਜੀ ਕਾਫ਼ਰ,

ਪੰਜਾਬੀ ਵਿਚ ਜ਼ਬਾਨੀ ਤਾਰੀਖ ਦੀ ਰੀਤ, ਪਾਕਿਸਤਾਨੀ ਵਿਦਵਾਨ ਸਅਈਦ ਭੁੱਟਾ (ਡਾ.),ਬ੍ਰਿਟੇਨ ਵਿਚ ਪੰਜਾਬੀ ਬੋਲੀ ਦੀ ਦਸ਼ਾ ਤੇ ਦਿਸ਼ਾ ਮਹਿੰਦਰਪਾਲ ਸਿੰਘ ਧਾਲੀਵਾਲ,ਪਰਵਾਸ ਵਿਚ ਪੰਜਾਬੀ,ਕੁਲਦੀਪ ਸਿੰਘ ਦੀਪ (ਡਾ.),ਕੈਨੇਡਾ ਤੇ ਮਾਂ-ਬੋਲੀ ਗੁਰਿੰਦਰਜੀਤ ਸਿੰਘ,ਪਰਵਾਸ ਵਿਚ ਪੰਜਾਬੀ ਬੋਲੀ,ਬਲਵਿੰਦਰ ਸਿੰਘ ਚਾਹਲ,ਯੂਰਪ ਵਿਚ ਪੰਜਾਬੀ ਬੋਲੀ,ਦਲਜਿੰਦਰ ਰਹਿਲ ਇਟਲੀ,ਪੰਜਾਬੀ ਅਨੁਵਾਦ: ਲੋੜਾਂ, ਸੀਮਾਵਾਂ ਅਤੇ ਸੰਭਾਵਨਾਵਾਂ,ਸਵਰਾਜ ਰਾਜ (ਡਾ.) ਲਿਪੀਅੰਤਰਨ : ਸਿਧਾਂਤ ਅਤੇ ਵਿਹਾਰ,ਬੂਟਾ ਸਿੰਘ ਬਰਾੜ (ਡਾ.) ਦੇ ਮਹੱਤਵਪੂਰਨ ਲੇਖ ਸ਼ਾਮਲ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.