ਤਾਜਾ ਖਬਰਾਂ
ਕੀਮਤੀ ਧਾਤਾਂ ਦੇ ਨਿਵੇਸ਼ਕਾਂ ਅਤੇ ਖਰੀਦਦਾਰਾਂ ਲਈ ਵੀਰਵਾਰ ਦਾ ਦਿਨ ਵੱਡੀ ਰਾਹਤ ਲੈ ਕੇ ਆਇਆ ਹੈ। ਮਲਟੀ-ਕਮੋਡਿਟੀ ਐਕਸਚੇਂਜ (MCX) 'ਤੇ ਕਾਰੋਬਾਰ ਖੁੱਲ੍ਹਦੇ ਹੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਖਾਸ ਕਰਕੇ ਚਾਂਦੀ ਦੇ ਭਾਅ ਵਿੱਚ ਵੱਡਾ ਕੜਾਕਾ ਦੇਖਣ ਨੂੰ ਮਿਲਿਆ ਹੈ, ਜਿਸ ਨਾਲ ਇਹ ਆਪਣੇ ਰਿਕਾਰਡ ਉੱਚ ਪੱਧਰ ਤੋਂ ਕਾਫੀ ਹੇਠਾਂ ਆ ਗਈ ਹੈ।
ਵੀਰਵਾਰ ਨੂੰ ਬਾਜ਼ਾਰ ਖੁੱਲ੍ਹਦਿਆਂ ਹੀ 5 ਮਈ ਦੀ ਮਿਆਦ ਵਾਲੀ ਚਾਂਦੀ ਦੀ ਕੀਮਤ ਵਿੱਚ ₹6,144 ਪ੍ਰਤੀ ਕਿਲੋਗ੍ਰਾਮ ਦੀ ਕਮੀ ਆਈ। ਪਿਛਲੇ ਕਾਰੋਬਾਰੀ ਦਿਨ ਚਾਂਦੀ ₹2,48,364 'ਤੇ ਬੰਦ ਹੋਈ ਸੀ, ਜੋ ਅੱਜ ਡਿੱਗ ਕੇ ₹2,42,220 'ਤੇ ਆ ਗਈ।
ਰਿਕਾਰਡ ਗਿਰਾਵਟ: ਜਨਵਰੀ ਵਿੱਚ ਚਾਂਦੀ ₹4,39,337 ਪ੍ਰਤੀ ਕਿਲੋਗ੍ਰਾਮ ਦੇ ਇਤਿਹਾਸਕ ਉੱਚ ਪੱਧਰ 'ਤੇ ਸੀ। ਅੱਜ ਦੀ ਗਿਰਾਵਟ ਤੋਂ ਬਾਅਦ ਇਹ ਆਪਣੇ ਉੱਚ ਪੱਧਰ ਨਾਲੋਂ ਕਰੀਬ ₹1.97 ਲੱਖ ਸਸਤੀ ਹੋ ਗਈ ਹੈ।
ਚਾਂਦੀ ਦੇ ਪੂਰਨੇ ਪਾਉਂਦਿਆਂ 'ਪੀਲੀ ਧਾਤ' ਯਾਨੀ ਸੋਨੇ ਦੇ ਭਾਅ ਵਿੱਚ ਵੀ ਨਰਮੀ ਦੇਖੀ ਗਈ। 5 ਜੂਨ ਦੀ ਮਿਆਦ ਵਾਲਾ ਸੋਨਾ ₹1,52,657 ਪ੍ਰਤੀ 10 ਗ੍ਰਾਮ ਤੋਂ ਡਿੱਗ ਕੇ ₹1,51,719 'ਤੇ ਆ ਗਿਆ।
24 ਕੈਰੇਟ ਸੋਨੇ ਦੀ ਦਰ ਵਿੱਚ ₹938 ਦੀ ਗਿਰਾਵਟ ਦਰਜ ਕੀਤੀ ਗਈ ਹੈ।
ਜਨਵਰੀ ਵਿੱਚ ਸੋਨਾ ₹2,02,984 ਦੇ ਸਿਖਰਲੇ ਪੱਧਰ 'ਤੇ ਪਹੁੰਚ ਗਿਆ ਸੀ, ਜਿਸ ਦੇ ਮੁਕਾਬਲੇ ਹੁਣ ਇਹ ₹51,265 ਪ੍ਰਤੀ 10 ਗ੍ਰਾਮ ਸਸਤਾ ਮਿਲ ਰਿਹਾ ਹੈ।
ਬਾਜ਼ਾਰ ਮਾਹਿਰਾਂ ਅਨੁਸਾਰ, ਕੌਮਾਂਤਰੀ ਪੱਧਰ 'ਤੇ ਆਰਥਿਕ ਸਮੀਕਰਨਾਂ ਵਿੱਚ ਬਦਲਾਅ ਅਤੇ ਮੁਨਾਫਾਖੋਰੀ (Profit Booking) ਕਾਰਨ ਕੀਮਤੀ ਧਾਤਾਂ ਦੇ ਭਾਅ ਹੇਠਾਂ ਆ ਰਹੇ ਹਨ। ਜਨਵਰੀ ਵਿੱਚ ਜਿਸ ਤੇਜ਼ੀ ਨਾਲ ਸੋਨੇ ਨੇ ₹2 ਲੱਖ ਦਾ ਅੰਕੜਾ ਪਾਰ ਕੀਤਾ ਸੀ, ਹੁਣ ਉਸੇ ਤੇਜ਼ੀ ਨਾਲ ਕੀਮਤਾਂ ਸਥਿਰ ਹੋਣ ਵੱਲ ਵਧ ਰਹੀਆਂ ਹਨ।
ਖਰੀਦਦਾਰਾਂ ਲਈ ਇਹ ਇੱਕ ਸੁਨਹਿਰੀ ਮੌਕਾ ਮੰਨਿਆ ਜਾ ਰਿਹਾ ਹੈ, ਕਿਉਂਕਿ ਲੰਬੇ ਸਮੇਂ ਬਾਅਦ ਕੀਮਤਾਂ ਵਿੱਚ ਇੰਨੀ ਵੱਡੀ ਗਿਰਾਵਟ ਇੱਕੋ ਦਿਨ ਵਿੱਚ ਦੇਖਣ ਨੂੰ ਮਿਲੀ ਹੈ।
Get all latest content delivered to your email a few times a month.