ਤਾਜਾ ਖਬਰਾਂ
Board of Control for Cricket in India (BCCI) ਨੇ ICC Women's T20 World Cup 2026 ਲਈ 15 ਮੈਂਬਰੀ ਭਾਰਤੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਦੀ ਕਮਾਨ Harmanpreet Kaur ਦੇ ਹੱਥਾਂ ਵਿੱਚ ਰਹੇਗੀ, ਜਦਕਿ ਉਪ-ਕਪਤਾਨ ਵਜੋਂ Smriti Mandhana ਨੂੰ ਜਿੰਮੇਵਾਰੀ ਦਿੱਤੀ ਗਈ ਹੈ।
ਇਸ ਵਾਰ ਦੀ ਟੀਮ ਵਿੱਚ ਸਭ ਤੋਂ ਵੱਡੀ ਚਰਚਾ ਦਾ ਕੇਂਦਰ ਨੌਜਵਾਨ ਗੇਂਦਬਾਜ਼ Nandini Sharma ਹੈ, ਜਿਸਨੂੰ ਪਹਿਲੀ ਵਾਰ ਰਾਸ਼ਟਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਨੰਦਿਨੀ ਨੇ ਹਾਲ ਹੀ ਵਿੱਚ Women's Premier League ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਕ ਮੈਚ ਵਿੱਚ 5 ਵਿਕਟਾਂ ਹਾਸਲ ਕਰਕੇ ਆਪਣੀ ਕਾਬਲਿਯਤ ਦਾ ਸਾਬਤ ਕੀਤਾ। ਉਸਦੇ ਟੀ-20 ਕਰੀਅਰ ਦੇ ਅੰਕੜੇ ਵੀ ਪ੍ਰਭਾਵਸ਼ਾਲੀ ਹਨ—47 ਮੈਚਾਂ ਵਿੱਚ 45 ਵਿਕਟਾਂ ਅਤੇ ਕੇਵਲ 5.72 ਦਾ ਇਕਾਨਮੀ ਰੇਟ।
ਟੂਰਨਾਮੈਂਟ ਦੀ ਸ਼ੁਰੂਆਤ 12 ਜੂਨ ਤੋਂ England ਵਿੱਚ ਹੋਵੇਗੀ, ਜਿੱਥੇ ਪਹਿਲਾ ਮੈਚ England ਅਤੇ Sri Lanka ਵਿਚਕਾਰ ਖੇਡਿਆ ਜਾਵੇਗਾ। ਭਾਰਤੀ ਟੀਮ 14 ਜੂਨ ਨੂੰ ਆਪਣੇ ਮੁਹਿੰਮ ਦੀ ਸ਼ੁਰੂਆਤ ਕਰੇਗੀ, ਜਿੱਥੇ ਉਹਨਾਂ ਦਾ ਮੁਕਾਬਲਾ ਪਰੰਪਰਾਗਤ ਰਕੀਬ Pakistan ਨਾਲ ਹੋਵੇਗਾ।
ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਟੀਮ ਇੰਡੀਆ ਇਸ ਵਾਰ ਖਿਤਾਬ ਜਿੱਤਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ। ਟੀਮ ਵਿੱਚ ਤਜਰਬੇ ਅਤੇ ਨੌਜਵਾਨ ਖਿਡਾਰੀਆਂ ਦਾ ਸੰਤੁਲਨ ਹੈ, ਜਿਸ ਨਾਲ ਉਮੀਦਾਂ ਕਾਫ਼ੀ ਵੱਧ ਗਈਆਂ ਹਨ।
🇮🇳 ਟੀਮ ਇੰਡੀਆ ਸਕੁਆਡ:
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੈਫਾਲੀ ਵਰਮਾ, ਜੇਮਿਮਾ ਰੌਡਰਿਗਜ਼, ਭਾਰਤੀ ਫੁਲਮਾਲੀ, ਦੀਪਤੀ ਸ਼ਰਮਾ, ਰਿਚਾ ਘੋਸ਼, ਸ਼੍ਰੀ ਚਰਨੀ, ਯਸਤਿਕਾ ਭਾਟੀਆ, ਨੰਦਿਨੀ ਸ਼ਰਮਾ, ਅਰੁੰਧਤੀ ਰੈੱਡੀ, ਰੇਣੂਕਾ ਸਿੰਘ, ਕ੍ਰਾਂਤੀ ਗੌੜ, ਸ਼੍ਰੇਯੰਕਾ ਪਾਟਿਲ ਅਤੇ ਰਾਧਾਵ ਪਾਟਿਲ।
Get all latest content delivered to your email a few times a month.