ਤਾਜਾ ਖਬਰਾਂ
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਤਾਜ਼ਾ ਨਤੀਜਿਆਂ ਨੇ ਹੁਸ਼ਿਆਰਪੁਰ ਵਿੱਚ ਜਸ਼ਨ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਵਿਦਿਆਰਥਣ ਰੀਆ ਰਾਣੀ ਨੇ ਸੂਬੇ ਭਰ ਵਿੱਚੋਂ ਤੀਜਾ ਸਥਾਨ ਪ੍ਰਾਪਤ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਵੱਡੀਆਂ ਪ੍ਰਾਪਤੀਆਂ ਲਈ ਦਿਨ-ਰਾਤ ਕਿਤਾਬਾਂ ਵਿੱਚ ਡੁੱਬੇ ਰਹਿਣਾ ਜ਼ਰੂਰੀ ਨਹੀਂ, ਸਗੋਂ ਸਹੀ ਤਰੀਕੇ ਨਾਲ ਕੀਤੀ ਗਈ ਪੜ੍ਹਾਈ ਜ਼ਿਆਦਾ ਅਸਰਦਾਰ ਹੁੰਦੀ ਹੈ।
ਆਪਣੀ ਉਪਲਬਧੀ ਬਾਰੇ ਗੱਲ ਕਰਦਿਆਂ ਰੀਆ ਨੇ ਕਿਹਾ ਕਿ ਉਸ ਨੇ ਕਦੇ ਵੀ ਘੰਟਿਆਂ ਦੇ ਹਿਸਾਬ ਨਾਲ ਪੜ੍ਹਾਈ ਨਹੀਂ ਕੀਤੀ। ਉਸ ਦਾ ਮੰਨਣਾ ਹੈ ਕਿ ਭਾਵੇਂ ਦਿਨ ਵਿੱਚ ਸਿਰਫ਼ 2 ਜਾਂ 3 ਘੰਟੇ ਹੀ ਪੜ੍ਹੋ, ਪਰ ਉਹ ਪੜ੍ਹਾਈ ਬਿਨਾਂ ਕਿਸੇ ਨਾਗੇ (Break) ਦੇ ਹੋਣੀ ਚਾਹੀਦੀ ਹੈ। ਰੀਆ ਮੁਤਾਬਕ, "ਮੈਂ ਕਦੇ ਵੀ ਪੜ੍ਹਾਈ ਤੋਂ ਛੁੱਟੀ ਨਹੀਂ ਲਈ। ਰੋਜ਼ਾਨਾ ਦਾ ਕੰਮ ਰੋਜ਼ਾਨਾ ਖ਼ਤਮ ਕਰਨਾ ਅਤੇ ਅਧਿਆਪਕਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਨਾ ਹੀ ਮੇਰੀ ਸਫ਼ਲਤਾ ਦਾ ਸਭ ਤੋਂ ਵੱਡਾ ਰਾਜ਼ ਹੈ।"
ਰੀਆ ਨੇ ਦੱਸਿਆ ਕਿ ਉਸ ਦੀ ਇਸ ਕਾਮਯਾਬੀ ਪਿੱਛੇ ਉਸ ਦੇ ਸਕੂਲ ਦੇ ਅਧਿਆਪਕਾਂ ਦਾ ਵੱਡਾ ਹੱਥ ਹੈ। ਜਦੋਂ ਵੀ ਕੋਈ ਸਵਾਲ ਜਾਂ ਵਿਸ਼ਾ ਸਮਝ ਨਹੀਂ ਆਉਂਦਾ ਸੀ, ਤਾਂ ਅਧਿਆਪਕਾਂ ਨੇ ਬਿਨਾਂ ਕਿਸੇ ਝਿਜਕ ਦੇ ਉਸ ਦੀ ਮਦਦ ਕੀਤੀ। ਉਸ ਨੇ ਕਿਹਾ ਕਿ ਲਗਾਤਾਰ ਅਭਿਆਸ (Practice) ਕਰਨ ਨਾਲ ਔਖੇ ਤੋਂ ਔਖੇ ਸਵਾਲ ਵੀ ਆਸਾਨ ਹੋ ਜਾਂਦੇ ਹਨ।
ਆਪਣੀ ਅਗਲੀ ਮੰਜ਼ਿਲ ਬਾਰੇ ਰੀਆ ਬਹੁਤ ਸਪੱਸ਼ਟ ਹੈ। ਉਹ ਭਵਿੱਖ ਵਿੱਚ ਉੱਚ ਸਿੱਖਿਆ ਹਾਸਲ ਕਰਕੇ ਇੱਕ ਪ੍ਰੋਫੈਸਰ ਜਾਂ ਲੈਕਚਰਾਰ ਬਣਨਾ ਚਾਹੁੰਦੀ ਹੈ। ਉਸ ਦਾ ਕਹਿਣਾ ਹੈ ਕਿ ਉਹ ਦੂਜੇ ਬੱਚਿਆਂ ਨੂੰ ਵੀ ਪੜ੍ਹਾਉਣਾ ਚਾਹੁੰਦੀ ਹੈ ਤਾਂ ਜੋ ਉਹ ਵੀ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕਰ ਸਕਣ।
ਜ਼ਿਕਰਯੋਗ ਹੈ ਕਿ ਇਸ ਵਾਰ ਪਹਿਲੇ ਸਥਾਨ 'ਤੇ ਫਰੀਦਕੋਟ ਦੀ ਹਰਲੀਨ ਸ਼ਰਮਾ ਅਤੇ ਦੂਜੇ 'ਤੇ ਰੋਪੜ ਦਾ ਮਨੀਮਹੇਸ਼ ਸ਼ਰਮਾ ਰਿਹਾ ਹੈ। ਰੀਆ ਦੀ ਇਸ ਪ੍ਰਾਪਤੀ 'ਤੇ ਸਕੂਲ ਪ੍ਰਬੰਧਕਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਮਠਿਆਈਆਂ ਵੰਡ ਕੇ ਖੁਸ਼ੀ ਮਨਾਈ ਜਾ ਰਹੀ
Get all latest content delivered to your email a few times a month.