IMG-LOGO
ਹੋਮ ਪੰਜਾਬ, ਰਾਸ਼ਟਰੀ, ਪਠਾਨਕੋਟ ਏਅਰਬੇਸ ਨੇੜੇ ਜਾਅਲੀ ਪੁਲਿਸ ID ਨਾਲ ਘੁੰਮ ਰਹੇ 3...

ਪਠਾਨਕੋਟ ਏਅਰਬੇਸ ਨੇੜੇ ਜਾਅਲੀ ਪੁਲਿਸ ID ਨਾਲ ਘੁੰਮ ਰਹੇ 3 ਨੌਜਵਾਨ ਕਾਬੂ, ਖੁਫੀਆ ਡਿਊਟੀ ਦਾ ਕਰਦੇ ਰਹੇ ਡਰਾਮਾ

Admin User - May 11, 2026 05:47 PM
IMG

ਪੰਜਾਬ ਦੇ ਸੰਵੇਦਨਸ਼ੀਲ ਜ਼ਿਲ੍ਹੇ ਪਠਾਨਕੋਟ ਵਿੱਚ ਪੁਲਿਸ ਨੇ ਵੱਡੀ ਚੌਕਸੀ ਦਿਖਾਉਂਦਿਆਂ ਏਅਰ ਫੋਰਸ ਸਟੇਸ਼ਨ ਨੇੜੇ ਤਿੰਨ ਸ਼ੱਕੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੁਰੱਖਿਆ ਦੇ ਮੱਦੇਨਜ਼ਰ ਲਗਾਈ ਨਾਕਾਬੰਦੀ ਦੌਰਾਨ ਇਹ ਨੌਜਵਾਨ ਏਅਰਬੇਸ ਇਲਾਕੇ ਵਿੱਚ ਘੁੰਮਦੇ ਨਜ਼ਰ ਆਏ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਹ ਆਪਣੇ ਬਾਰੇ ਠੋਸ ਜਾਣਕਾਰੀ ਨਹੀਂ ਦੇ ਸਕੇ ਅਤੇ ਆਪਣੇ ਆਪ ਨੂੰ ਖੁਫੀਆ ਡਿਊਟੀ ‘ਤੇ ਤਾਇਨਾਤ ਦੱਸਣ ਲੱਗੇ।

ਸ਼ੱਕ ਵਧਣ ‘ਤੇ ਉਨ੍ਹਾਂ ਨੇ ਪੁਲਿਸ ਦੇ ਆਈਡੀ ਕਾਰਡ ਵੀ ਦਿਖਾਏ, ਪਰ ਜਾਂਚ ਦੌਰਾਨ ਇਹ ਕਾਰਡ ਜਾਅਲੀ ਨਿਕਲੇ। ਇਸ ਤੋਂ ਬਾਅਦ ਪੁਲਿਸ ਨੇ ਤਿੰਨਾਂ ਨੂੰ ਤੁਰੰਤ ਹਿਰਾਸਤ ਵਿੱਚ ਲੈ ਕੇ ਥਾਣੇ ਪਹੁੰਚਾਇਆ। ਮੁਲਜ਼ਮਾਂ ਦੀ ਪਹਿਚਾਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਨੌਜਵਾਨਾਂ ਵਜੋਂ ਹੋਈ ਹੈ, ਜੋ ਗੁੱਜਰ ਭਾਈਚਾਰੇ ਨਾਲ ਸਬੰਧਤ ਦੱਸੇ ਜਾ ਰਹੇ ਹਨ।

ਡੀਐਸਪੀ ਮੁਤਾਬਕ, ਮੁਲਜ਼ਮ ਜਾਅਲੀ ਆਈਡੀ ਕਾਰਡਾਂ ਦੀ ਮਦਦ ਨਾਲ ਟੋਲ ਪਲਾਜ਼ਿਆਂ ਅਤੇ ਹੋਰ ਥਾਵਾਂ ‘ਤੇ ਪੁਲਿਸ ਨੂੰ ਚਕਮਾ ਦੇ ਕੇ ਆਵਾਜਾਈ ਕਰਦੇ ਰਹੇ ਹਨ। ਪੁਲਿਸ ਨੇ ਤਿੰਨਾਂ ਖ਼ਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਕਿਸ ਮਕਸਦ ਨਾਲ ਏਅਰਬੇਸ ਇਲਾਕੇ ਵਿੱਚ ਘੁੰਮ ਰਹੇ ਸਨ ਅਤੇ ਉਨ੍ਹਾਂ ਦੇ ਪਿੱਛੇ ਕੋਈ ਵੱਡਾ ਨੈੱਟਵਰਕ ਤਾਂ ਨਹੀਂ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.