ਤਾਜਾ ਖਬਰਾਂ
ਨੀਟ ਪੇਪਰ ਲੀਕ ਮਾਮਲੇ ਵਿੱਚ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਇੱਕ ਵੱਡਾ ਫੈਸਲਾ ਲਿਆ ਹੈ। ਨੀਟ ਪ੍ਰੀਖਿਆ ਨੂੰ ਰੱਦ ਕਰਕੇ ਇਸ ਨੂੰ ਦੁਬਾਰਾ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। NTA ਨੇ ਕਿਹਾ ਕਿ, "ਏਜੰਸੀ ਨੂੰ ਪ੍ਰਾਪਤ ਹੋਏ ਇਨਪੁਟਸ ਅਤੇ ਜਾਂਚ ਏਜੰਸੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਨੂੰ ਇਕੱਠਿਆਂ ਦੇਖਣ 'ਤੇ ਇਹ ਸਪੱਸ਼ਟ ਹੋ ਗਿਆ ਸੀ ਕਿ ਮੌਜੂਦਾ ਪ੍ਰੀਖਿਆ ਪ੍ਰਕਿਰਿਆ ਨੂੰ ਜਾਰੀ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਨੀਟ ਦੀ ਦੁਬਾਰਾ ਹੋਣ ਵਾਲੀ ਪ੍ਰੀਖਿਆ ਦੀਆਂ ਤਰੀਕਾਂ ਅਤੇ ਨਵੇਂ ਸਿਰੇ ਤੋਂ ਜਾਰੀ ਕੀਤੇ ਜਾਣ ਵਾਲੇ ਐਡਮਿਟ ਕਾਰਡਾਂ ਦਾ ਸ਼ਡਿਊਲ ਆਉਣ ਵਾਲੇ ਦਿਨਾਂ ਵਿੱਚ ਏਜੰਸੀ ਦੇ ਅਧਿਕਾਰਤ ਮਾਧਿਅਮਾਂ ਰਾਹੀਂ ਸੂਚਿਤ ਕਰ ਦਿੱਤਾ ਜਾਵੇਗਾ।"
ਰਾਜਸਥਾਨ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਨੇ ਇਸ ਮਾਮਲੇ ਵਿੱਚ ਕਈ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਨੀਟ ਦੀ ਪ੍ਰੀਖਿਆ ਤੋਂ ਲਗਭਗ 15 ਦਿਨਾਂ ਤੋਂ ਇੱਕ ਮਹੀਨਾ ਪਹਿਲਾਂ ਇੱਕ 'ਗੈੱਸ ਪੇਪਰ' ਵਿਦਿਆਰਥੀਆਂ ਵਿੱਚ ਕਾਫੀ ਵਾਇਰਲ ਹੋ ਰਿਹਾ ਸੀ। ਇਹ 150 ਪੰਨਿਆਂ ਦਾ ਇੱਕ ਗੈੱਸ ਪੇਪਰ ਜਾਂ ਪ੍ਰਸ਼ਨ ਬੈਂਕ (Question Bank) ਹੈ, ਜਿਸ ਵਿੱਚ ਲਗਭਗ 410 ਸਵਾਲ ਹਨ। ਇਲਜ਼ਾਮ ਹੈ ਕਿ ਇਹਨਾਂ 410 ਸਵਾਲਾਂ ਵਿੱਚੋਂ 120 ਸਵਾਲ ਨੀਟ ਪ੍ਰੀਖਿਆ ਦੇ ਕੈਮਿਸਟਰੀ ਸੈਕਸ਼ਨ ਵਿੱਚ ਹੂ-ਬ-ਹੂ ਆਏ ਸਨ। ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੀਟ-ਯੂਜੀ (NEET-UG) ਦੇ 720 ਨੰਬਰਾਂ ਵਿੱਚੋਂ 600 ਨੰਬਰਾਂ ਦੇ ਸਵਾਲ ਕੁਝ ਵਿਦਿਆਰਥੀਆਂ ਕੋਲ ਪ੍ਰੀਖਿਆ ਤੋਂ ਦੋ ਦਿਨ ਪਹਿਲਾਂ ਹੀ ਪਹੁੰਚ ਗਏ ਸਨ। ਹਾਲਾਂਕਿ, ਅਜੇ ਤੱਕ ਪੇਪਰ ਲੀਕ ਦੀ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ।
SOG ਦੇ ਐਡੀਸ਼ਨਲ ਡਾਇਰੈਕਟਰ ਜਨਰਲ (ADG) ਵਿਸ਼ਾਲ ਬੰਸਲ ਨੇ ਦੱਸਿਆ, "ਇੱਕ ਗੈੱਸ ਪੇਪਰ ਸਾਹਮਣੇ ਆਇਆ ਹੈ ਜਿਸ ਵਿੱਚ ਤਕਰੀਬਨ 410 ਸਵਾਲ ਹਨ। ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਵਿੱਚੋਂ ਲਗਭਗ 120 ਸਵਾਲ ਅਸਲ ਵਿੱਚ ਪ੍ਰੀਖਿਆ ਦੇ ਕੈਮਿਸਟਰੀ ਹਿੱਸੇ ਵਿੱਚ ਆਏ ਸਨ। ਇਹ ਵੀ ਪਤਾ ਲੱਗਾ ਹੈ ਕਿ ਇਹ ਪੇਪਰ ਪ੍ਰੀਖਿਆ ਤੋਂ ਕਾਫੀ ਪਹਿਲਾਂ, ਯਾਨੀ 15 ਦਿਨਾਂ ਤੋਂ ਇੱਕ ਮਹੀਨਾ ਪਹਿਲਾਂ ਹੀ ਵਿਦਿਆਰਥੀਆਂ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਸੀ। ਇਸ ਲਈ, ਸਾਡੀ ਜਾਂਚ ਹੁਣ ਇਸ ਗੱਲ 'ਤੇ ਕੇਂਦਰਿਤ ਹੈ ਕਿ ਕੀ ਇਸ ਗੈੱਸ ਪੇਪਰ ਦੇ ਆਧਾਰ 'ਤੇ ਕੋਈ ਨਕਲ ਜਾਂ ਅਪਰਾਧਿਕ ਗਤੀਵਿਧੀ ਹੋਈ ਹੈ। ਅਸੀਂ ਇਸ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਾਂ।"
Get all latest content delivered to your email a few times a month.