ਤਾਜਾ ਖਬਰਾਂ
ਤਾਮਿਲਨਾਡੂ ਦੀ ਰਾਜਨੀਤੀ ਵਿੱਚ ਇੱਕ ਵੱਡੀ ਚਰਚਾ ਉਸ ਵੇਲੇ ਛਿੜ ਗਈ ਜਦੋਂ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਨੇ ਆਪਣੇ ਕਰੀਬੀ ਜੋਤਸ਼ੀ ਰਾਧਨ ਪੰਡਿਤ ਵੇਤਰੀਵੇਲ ਜੋਸਫ਼ ਨੂੰ ਸਰਕਾਰ ਵਿੱਚ ਅਹਿਮ ਅਹੁਦਾ ਦੇ ਦਿੱਤਾ। ਤਾਮਿਲਨਾਡੂ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਰਾਧਨ ਪੰਡਿਤ ਨੂੰ ਮੁੱਖ ਮੰਤਰੀ ਦਾ ਸਹਾਇਕ ਸਕੱਤਰ (ਰਾਜਨੀਤਿਕ) ਨਿਯੁਕਤ ਕੀਤਾ ਗਿਆ ਹੈ ਅਤੇ ਇਹ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀ ਗਈ ਹੈ।
ਰਾਧਨ ਪੰਡਿਤ ਨੂੰ ਜੋਤਿਸ਼ ਅਤੇ ਅੰਕ ਵਿਗਿਆਨ ਦੇ ਖੇਤਰ ਵਿੱਚ ਕਰੀਬ 40 ਸਾਲਾਂ ਦਾ ਤਜਰਬਾ ਹੈ। ਉਹ ਲੰਮੇ ਸਮੇਂ ਤੋਂ ਵਿਜੇ ਦੇ ਕਰੀਬੀ ਮੰਨੇ ਜਾਂਦੇ ਹਨ। ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਕਈ ਵਾਰ ਇਹ ਦਾਅਵਾ ਕੀਤਾ ਸੀ ਕਿ ਵਿਜੇ ਦੀ ਰਾਜਨੀਤਿਕ ਐਂਟਰੀ ਤਾਮਿਲਨਾਡੂ ਵਿੱਚ “ਸੁਨਾਮੀ” ਲਿਆਏਗੀ ਅਤੇ ਲੋਕ ਭਾਰੀ ਸਮਰਥਨ ਦੇਣਗੇ। ਉਨ੍ਹਾਂ ਦੀਆਂ ਇਹ ਭਵਿੱਖਬਾਣੀਆਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈਆਂ ਸਨ।
ਤਿਰੂਚੇਂਦੁਰ ਮੰਦਰ ਯਾਤਰਾ ਦੌਰਾਨ ਵਿਜੇ ਅਤੇ ਰਾਧਨ ਪੰਡਿਤ ਦੀ ਇਕੱਠੇ ਹੋਈ ਕਾਰ ਯਾਤਰਾ ਵੀ ਚਰਚਾ ਦਾ ਕੇਂਦਰ ਬਣੀ ਰਹੀ। ਚੋਣ ਨਤੀਜਿਆਂ ਦੌਰਾਨ ਜਦੋਂ ਟੀਵੀਕੇ ਦੇ ਹੱਕ ਵਿੱਚ ਰੁਝਾਨ ਆਉਣ ਲੱਗੇ ਤਾਂ ਰਾਧਨ ਪੰਡਿਤ ਖੁਦ ਵਿਜੇ ਦੇ ਘਰ ਪਹੁੰਚੇ ਅਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ।
ਰਿਪੋਰਟਾਂ ਮੁਤਾਬਕ ਰਾਧਨ ਪੰਡਿਤ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੇ ਵੀ ਜੋਤਸ਼ੀ ਰਹਿ ਚੁੱਕੇ ਹਨ। ਉਨ੍ਹਾਂ ਨੇ ਤਾਮਿਲਨਾਡੂ ਦੇ ਕਈ ਹੋਰ ਨੇਤਾਵਾਂ ਬਾਰੇ ਵੀ ਭਵਿੱਖਬਾਣੀਆਂ ਕੀਤੀਆਂ ਸਨ। ਐਮ.ਕੇ. ਸਟਾਲਿਨ ਬਾਰੇ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੇ ਗ੍ਰਹਿ ਅਨੁਕੂਲ ਨਹੀਂ ਹਨ ਅਤੇ ਰਾਜਨੀਤਿਕ ਚੁਣੌਤੀਆਂ ਆ ਸਕਦੀਆਂ ਹਨ। ਇਸਦੇ ਉਲਟ ਉਨ੍ਹਾਂ ਨੇ ਉਧਯਨਿਧੀ ਸਟਾਲਿਨ ਲਈ ਚੰਗੇ ਰਾਜਨੀਤਿਕ ਭਵਿੱਖ ਦੀ ਭਵਿੱਖਬਾਣੀ ਕੀਤੀ ਸੀ, ਜੋ ਬਾਅਦ ਵਿੱਚ ਸਹੀ ਸਾਬਤ ਹੋਈ।
Get all latest content delivered to your email a few times a month.