ਤਾਜਾ ਖਬਰਾਂ
ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਵਿਸ਼ਵ ਦੂਰ-ਸੰਚਾਰ ਦਿਵਸ ਦੇ ਮੌਕੇ ‘ਤੇ “ ਸੰਚਾਰ ਦੇ ਵਿਕਾਸ ” ਸਬੰਧੀ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਭਾਰ ਦੀਆਂ ਵਿਦਿਅਕ ਸੰਸਥਾਵਾਂ ਦੇ 150 ਤੋਂ ਵਿਦਿਆਰਥੀਆਂ ਅਤੇ ਆਧਿਆਪਕਾਂ ਨੇ ਹਿੱਸਾ ਲਿਆ ਹੈ। ਵਿਸ਼ਵ ਦੂਰ-ਸੰਚਾਰ ਦਿਵਸ ਨੂੰ ਮਨਾਉਣ ਦਾ ਇਸ ਵਾਰ ਦਾ ਸਿਰਲੇਖ “ ਡਿਜ਼ੀਟਲਾਈਜੇਸ਼ਨ ਰਾਹੀਂ ਦੁਨੀਆਂ ਆਪਸ ਵਿੱਚ ਮਜ਼ਬੂਤੀ ਨਾਲ ਜੋੜਨਾ ਸੀ”। ਇਸ ਵਾਰ ਦਾ ਥੀਮ ਸਕੰਟ ਅਤੇ ਮੁਸ਼ਕਲ ਹਲਾਤ ਵਿੱਚ ਇਕ ਮਜ਼ਬੂਤ ਅਤੇ ਭਰੋਸੇਯੋਗ ਨੈੱਟਵਰਕ ਦੀ ਮਹੱਹਤਾ ਤੇ ਜ਼ੋਰ ਦਿੰਦਾ ਹੈ।
ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਨੇ ਵਿਸ਼ਵ ਦੂਰਸੰਚਾਰ ਦਿਵਸ ਦੀ ਮਹੱਹਤਾ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਅੱਜ ਦਾ ਦਿਨ ਸਮਾਜਿਕ ਵਿਕਾਸ ਅਤੇ ਡਿਜ਼ੀਟਲ ਪਾੜੇ ਦੀ ਪੂਰਤੀ ਲਈ ਸੂਚਨਾ, ਸੰਚਾਰ ਤਕਨਾਲੌਜੀ ਦੀ ਸ਼ਕਤੀ ਤੇ ਸਮਰੱਥਾ ਪ੍ਰਤੀ ਜਾਗਰੂਕਤਾ ਪੈਦਾ ਕਰਦਾ ਹੈ । ਉਨ੍ਹਾਂ ਕਿਹਾ ਕਿ ਡਿਜ਼ੀਟਲ ਟੂਲ ਸਾਨੂੰ ਦੁਨੀਆਂ ਨਾਲ ਜੋੜਦੇ ਹੋਏ ਜਾਣਕਾਰ ਬਣਨ ਵਿੱਚ ਸਹਾਇਤਾ ਕਰਦੇ ਹਨ। ਉੳਨ੍ਹਾਂ ਕਿਹਾ ਕਿ ਕਨਾਲੌਜੀ ਦੀ ਸਹੀ ਤੇ ਸਮਝਦਾਰੀ ਨਾਲ ਵਰਤੋਂ ਕਰਨੀ ਸਿਖਣ ਨਾਲ ਅਸੀਂ ਹੋਰ ਮਜ਼ਬੂਤ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਸਮਰੱਥ ਬਣਦੇ ਹਾਂ। ਇਸ ਮੌਕੇ ਡਾ. ਗਰੋਵਰ ਨੇ ਮੋਬਾਇਲ ਨੈਟਵਰਕ ਵਿਚ ਹੋ ਰਹੇ ਵਿਕਾਸ ਅਤੇ ਡਿਜ਼ੀਟਲ ਤਾਣੇ ਦੀਆਂ ਲੋੜਾਂ ਲਈ ਸੁਰੱਖਿਅਤ ਅਤੇ ਤੇਜਰਫ਼ਤਾਰ ਡੈਟਾ ਟਰਾਂਸਫ਼ਰ ਸਪੀਡ ਉਪਰ ਜ਼ੋਰ ਦਿੱਤਾ। ਉਨ੍ਹਾਂ ਅੱਗੋਂ ਕਿਹਾ ਕਿ ਸਿਰਫ਼ ਤਕਨਾਲੌਜੀ ਤੱਕ ਪਹੁੰਚ ‘ਤੇ ਹੀ ਗੱਲ ਨਹੀਂ ਮੁੱਕਦੀ ਸਗੋਂ ਇਸ ਦੇ ਨਾਲ ਡਿਜ਼ੀਟਲ ਸਾਖਰਤਾ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਆਨਲਈਨ ਸਿੱਖਿਆ ਤੋਂ ਲੈਕੇ ਸਕੰਟ ਮਈ ਚੇਤਾਵਨੀਆਂ ਤੱਕ, ਡਿਜ਼ੀਟਲ ਲੋਕਾਂ ਨੂੰ ਸੁਰੱਖਿਆਤ ਰੱਖਣ ਲਈ ਬਹੁਤ ਸਹਾਇਕ ਹਨ।
ਇਸ ਮੌਕੇ ਐਨ.ਆਈ.ਟੀ ਜਲੰਧਰ ਦੇ ਇਲੈਕਟ੍ਰਾਨਿਕ ਤੇ ਕਮਿਉਨੀਕੇਸ਼ਨ ਵਿਭਾਗ ਤੋਂ ਡਾ. ਰੋਹਿਤ ਸਿੰਘ ਮੁੱਖ ਬੁਲਾਰੇ ਵਜੋਂ ਹਾਜ਼ਰ ਹੋਏ। ਇਸ ਮੌਕੇ ਉਨ੍ਹਾਂ ਨੇ ਬੱਚਿਆਂ ਨੂੰ ਪੰਰਾਪਤ ਲੈਂਡਈਨ ਫ਼ੋਨ ਤੋਂ ਲੈ ਕੇ ਅੱਜ ਤੱਕ ਦੇ ਆਤਿ-ਆਧੁਨਿਕ ਵਾਈਰਲੈਸ ਅਤੇ ਇੰਟਰਨੈੱਟ ਤੱਕ ਦੇ ਸੰਚਾਰ ਤਕਨਾਲੌਜੀ ਦੇ ਸਫ਼ਰ ਤੋਂ ਜਾਣੂ ਕਰਵਾਇਆ ਅਤੇ ਐਮਰਜੈਂਸੀ ਤੇ ਚੁਣੌਤੀਆਂ ਭਰੇ ਦੌਰ ਵਿੱਚ ਡਿਜ਼ੀਟਲ ਬੁਨਿਅਦੀ ਢਾਂਚੇ ਦੀ ਮਹੱਹਤਾ ਤੇ ਜ਼ੋਰ ਦਿੱਤਾ। ਡਾ.ਰੋਹਿਤ ਸਿੰਘ ਨੇ ਆਪਣੇ ਲੈਕਚਰ ਦੌਰਾਨ ਬੱਚਿਆਂ ਨੂੰ ਆਤਿ-ਅਧੁਨਿਕ ਸੰਚਾਰ ਤਕਨਾਲੌਜੀਆਂ ਜਿਵੇਂ ਕਿ 5 ਜੀ ਅਤੇ ਫ਼ੀਬਰ-ਓਪਟਿਕ ਤਕਨੀਕਾਂ ਸੰਬਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਰੋਹਿਤ ਨੇ ਨਾਜੁਕ ਹਲਾਤ ਦੌਰਾਨ ਡਿਜ਼ੀਟਲ ਟੂਲਜ਼ ਅਤੇ ਇੰਟਰਨੈੱਟ ਤੇ ਅਧਾਰਤ ਐਪੀਲੇਕਸ਼ਨ ਵਪਾਰ, ਸਿੱਖਿਆ, ਸਿਹਤ ਸੰਭਾਲ ਆਦਿ ਲਈ ਕਿਵੇਂ ਜਰੂਰੀ ਹਨ ਸੰਬੰਧੀ ਵਿਦਿਆਰਥੀਆਂ ਨੂੰ ਸਮਝਾਇਆ।
Get all latest content delivered to your email a few times a month.